ਬਰਮਿੰਘਮ ''ਚ 22ਵੀਆਂ ਰਾਸ਼ਟਰਮੰਡਲ ਖੇਡਾਂ ਸ਼ੁਰੂ

Friday, Jul 29, 2022 - 02:25 AM (IST)

ਬਰਮਿੰਘਮ ''ਚ 22ਵੀਆਂ ਰਾਸ਼ਟਰਮੰਡਲ ਖੇਡਾਂ ਸ਼ੁਰੂ

ਬਰਮਿੰਘਮ (ਵਿੱਕੀ ਸ਼ਰਮਾ)- ਇੰਗਲੈਂਡ ਦੇ ਸ਼ਹਿਰ ਬਰਮਿੰਘਮ ਦੇ ਅਲੈਗਜ਼ੈਂਡਰ ਸਟੇਡੀਅਮ 'ਚ 22ਵੀਆਂ ਰਾਸ਼ਟਰਮੰਡਲ ਖੇਡਾਂ ਦਾ ਰੰਗਾਂ-ਰੰਗ ਆਗਾਜ਼ ਹੋਇਆ। ਇਨ੍ਹਾਂ ਖੇਡਾਂ 'ਚ 72 ਦੇਸ਼ਾਂ ਦੇ 5 ਹਜ਼ਾਰ ਤੋਂ ਜ਼ਿਆਦਾ ਐਥਲੀਟ ਵੀ ਵੱਖ-ਵੱਖ ਖੇਡ ਮੁਕਾਬਲਿਆਂ 'ਚ ਤਮਗਿਆਂ ਲਈ ਉਤਰਨਗੇ। ਬਰਮਿੰਘਮ ਪਹਿਲੀ ਵਾਰ ਇਸ ਦੀ ਮੇਜ਼ਬਾਨੀ ਕਰ ਰਿਹਾ ਹੈ। ਭਾਰਤ 18ਵੀਂ ਵਾਰ ਇਨ੍ਹਾਂ ਖੇਡਾਂ 'ਚ ਉਤਰਿਆ ਹੈ। ਅਫਰੀਕਨ ਡਰੰਮ ਰਾਹੀਂ ਪ੍ਰੋਗਰਾਮ ਦੀ ਸ਼ੁਰੂਆਤ ਹੋਈ। ਇਸ ਦਾ ਭਾਵ ਰਾਸ਼ਟਰਮੰਡਲ ਦੇਸ਼ਾਂ 'ਚ ਸਦਭਾਵਨਾ ਪੈਦਾ ਕਰਨਾ ਹੈ। ਬਰਮਿੰਘਮ 'ਚ ਕਾਰ ਇੰਡਸਟਰੀ ਮਸ਼ਹੂਰ ਹੈ। ਇਥੇ ਬਣੀਆਂ ਨਵੀਆਂ ਅਤੇ ਪੁਰਾਣੀਆਂ 72ਕਾਰਾਂ ਦੀ ਪ੍ਰਦਰਸ਼ਨੀ ਦਿਖਾਈ ਗਈ ਹੈ। ਪ੍ਰਿੰਸ ਚਾਰਲਸ ਏਸਟਨ ਮਾਰਟਿਨ ਕਾਰ ਰਾਹੀਂ ਪਹੁੰਚੇ ਹਨ।

ਇਹ ਵੀ ਪੜ੍ਹੋ : ਰੂਸ 'ਚ ਵਟਸਐਪ ਤੇ ਸਨੈਪਚੈਟ 'ਤੇ ਲਾਇਆ ਗਿਆ ਜੁਰਮਾਨਾ

ਸਿੰਗਰ ਸਮਾਂਥਾ ਆਕਸਰਬੋ ਨੇ ਇੰਗਲੈਂਡ ਦੇ ਰਾਸ਼ਟਰੀ ਗੀਤ ਦੀ ਪੇਸ਼ਕਾਰੀ ਦਿੱਤੀ।ਇਸ ਦੌਰਾਨ ਮਸ਼ਹੂਰ ਕਾਮੇਡੀਅਨ ਚਾਰਲੀ ਚੈਪਲਿਨ ਦੇ ਕਿਰਦਾਰ ਨੂੰ ਵੀ ਦਿਖਾਇਆ ਗਿਆ। ਭਾਰਤ ਦੀ ਸਟਾਰ ਬੈਡਮਿੰਟਨ ਖਿਡਾਰੀ ਅਤੇ ਓਲੰਪਿਕ ਤਮਗਾ ਜੇਤੂ ਪੀ.ਵੀ. ਸਿੰਧੂ ਅਤੇ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਝੰਡਾਬਰਦਾਰ ਬਣੇ। ਭਾਰਤ ਨੇ ਰਾਸ਼ਟਰ ਮੰਡਲ ਖੇਡਾਂ ਲਈ 215 ਐਥਲੀਟਾਂ ਅਤੇ 107 ਅਧਿਕਾਰੀਆਂ ਅਤੇ ਸਹਿਯੋਗੀ ਕਰਮਚਾਰੀਆਂ ਸਮੇਤ 322 ਮੈਂਬਰੀ ਦਸਤੇ ਨੂੰ ਬਰਮਿੰਘਮ ਭੇਜਿਆ ਹੈ। ਕਰੀਬ 1500 ਕਲਕਾਰਾਂ ਨੇ ਸੰਸਕ੍ਰਿਤਕ ਪ੍ਰੋਗਰਾਮ 'ਚ ਹਿੱਸਾ ਲਿਆ। ਪਿਛਲੀ ਵਾਰ ਮੇਜ਼ਬਾਨ ਰਹੇ ਆਸਟ੍ਰੇਲੀਆ ਦੇ ਐਥਲੀਟ ਨੂੰ ਸਭ ਤੋਂ ਪਹਿਲਾਂ ਪਰੇਡ 'ਚ ਬੁਲਾਇਆ ਗਿਆ।

ਇਹ ਵੀ ਪੜ੍ਹੋ :ਪਾਕਿਸਤਾਨ : ਪਰਬਤਾਰੋਹੀ ਦੌਰਾਨ ਆਸਟ੍ਰੇਲੀਆਈ ਵਿਅਕਤੀ ਦੀ ਹੋਈ ਮੌਤ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Karan Kumar

Content Editor

Related News