ਅਮਰੀਕੀ ਰਾਸ਼ਟਰਪਤੀ ਚੋਣਾਂ ''ਚ ਮੂਲਰ ਦੀ ਜਾਂਚ ''ਤੇ ਖਰਚ ਹੋਏ 223 ਕਰੋੜ ਰੁਪਏ

08/03/2019 8:52:15 PM

ਵਾਸ਼ਿੰਗਟਨ - ਅਮਰੀਕੀ ਰਾਸ਼ਟਰਪਤੀ ਚੋਣਾਂ 'ਚ 2016 'ਚ ਰੂਸ ਦੀ ਦਖਲਅੰਦਾਜ਼ੀ ਮਾਮਲੇ ਦੀ ਜਾਂਚ ਵਿਸ਼ੇਸ਼ ਵਕੀਲ ਰਾਬਰਟ ਮੂਲਰ ਨੇ ਕੀਤੀ ਸੀ। ਉਨ੍ਹਾਂ ਦੀ ਜਾਂਚ 'ਤੇ 3.2 ਕਰੋੜ ਡਾਲਰ ਖਰਚ ਹੋਏ ਸਨ। ਉਨ੍ਹਾਂ ਨੇ ਪਿਛਲੇ ਸਾਲ ਮਾਰਚ 'ਚ 448 ਪੇਜ਼ ਦੀ ਜਾਂਚ ਰਿਪੋਰਟ ਜਨਰਲ ਨੂੰ ਸੌਂਪੀ ਸੀ। ਮੂਲਰ ਨੇ ਆਪਣੀ ਜਾਂਚ 'ਚ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਚੋਣ ਪ੍ਰਚਾਰ ਟੀਮ ਅਤੇ ਰੂਸ ਵਿਚਾਲੇ ਮਿਲੀਭੁਗਤ ਦਾ ਕੋਈ ਸਬੂਤ ਤਾਂ ਨਹੀਂ ਪਾਇਆ ਗਿਆ ਸੀ ਪਰ ਉਨ੍ਹਾਂ ਨੂੰ ਦੋਸ਼ ਮੁਕਤ ਵੀ ਨਹੀਂ ਕਰਾਰ ਦਿੱਤਾ ਸੀ।

ਸ਼ਿੰਹੂਆ ਨਿਊਜ਼ ਏਜੰਸੀ ਨੇ ਸ਼ੁੱਕਰਵਾਰ ਨੂੰ ਅਮਰੀਕੀ ਨਿਆਂ ਵਿਭਾਗ ਦੇ ਹਵਾਲੇ ਤੋਂ ਦੱਸਿਆ ਕਿ ਲਗਭਗ 2 ਸਾਲ ਚੱਲੀ ਜਾਂਚ ਦੌਰਾਨ ਮੂਲਰ ਨੇ ਸਿੱਧੇ 1.6 ਕਰੋੜ ਡਾਲਰ (ਕਰੀਬ 111 ਕਰੋੜ ਰੁਪਏ) ਖਰਚ ਕੀਤੇ ਸਨ। ਬਾਕੀ ਉਨ੍ਹਾਂ ਦੇ ਦਫਤਰ ਦੇ ਸਟਾਫ 'ਤੇ ਖਰਚ ਹੋਇਆ ਸੀ। ਪਿਛਲੇ ਸਾਲ ਮਾਰਚ 'ਚ ਅਟਾਰਨੀ ਜਨਰਲ ਵਿਲੀਅਮ ਬਾਰ ਨੇ ਸੰਖੇਪ ਪੜਤਾਲ ਰਿਪੋਰਟ ਜਾਰੀ ਕੀਤੀ ਸੀ। ਇਨਾਂ ਦੀ ਮਦਦ ਲਈ 40 ਐੱਫ. ਬੀ. ਆਈ. ਏਜੰਟ, ਖੁਫੀਆ ਵਿਸ਼ਲੇਸ਼ਣ ਅਤੇ ਹੋਰ ਸਟਾਫ ਨੂੰ ਵੀ ਲਗਾਇਆ ਗਿਆ ਸੀ। ਨਿਆਂ ਵਿਭਾਗ ਨੇ ਮਈ 2017 'ਚ ਰੂਸੀ ਦਖਲ ਮਾਮਲੇ ਦੀ ਜਾਂਚ ਐੱਫ. ਬੀ. ਆਈ. ਤੋਂ ਲੈ ਕੇ ਮੂਲਰ ਨੂੰ ਸੌਂਪਿਆ ਸੀ।


Khushdeep Jassi

Content Editor

Related News