22 ਸਾਲਾ ਵਿਗਿਆਨੀ ਕੋਰੋਨਾ ਵੈਕਸੀਨ ਲਈ ਮੌਤ ਦਾ ਜੋਖਮ ਉਠਾਉਣ ਲਈ ਤਿਆਰ
Sunday, Aug 16, 2020 - 06:28 PM (IST)
ਸਿਡਨੀ (ਬਿਊਰੋ): ਕੋਰੋਨਾ ਮਹਾਮਾਰੀ ਨੇ ਗਲੋਬਲ ਪੱਧਰ 'ਤੇ ਤਬਾਹੀ ਮਚਾਈ ਹੋਈ ਹੈ। ਦੁਨੀਆ ਭਰ ਦੇ ਵਿਗਿਆਨੀ ਕੋਰੋਨਾ ਵੈਕਸੀਨ ਜਲਦੀ ਤੋਂ ਜਲਦੀ ਤਿਆਰ ਕਰਨ ਵਿਚ ਜੁਟੇ ਹੋਏ ਹਨ। ਹੁਣ 22 ਸਾਲਾ ਇਕ ਵਿਗਿਆਨੀ ਨੇ ਕਿਹਾ ਹੈ ਕਿ ਕੋਰੋਨਾਵਾਇਰਸ ਦੀ ਵੈਕਸੀਨ 'ਤੇ ਰਿਸਰਚ ਲਈ ਉਹ ਖੁਦ ਕੋਰੋਨਾ ਸੰਕ੍ਰਮਿਤ ਹੋਣ ਲਈ ਤਿਆਰ ਹੈ। ਸੋਫੀ ਰੋਜ਼ ਨਾਮ ਦੀ ਬੀਬੀ ਦੀ ਕਹਿਣਾ ਹੈਕਿ ਕੋਰੋਨਾਵਾਇਰਸ ਦਾ ਇਲਾਜ ਲੱਭਣ ਲਈ ਉਹ ਆਪਣੀ ਮੌਤ ਦਾ ਛੋਟਾ ਜਿਹਾ ਖਤਰਾ ਲੈਣ ਲਈ ਤਿਆਰ ਹੈ।
ਸੋਫੀ ਆਸਟ੍ਰੇਲੀਆ ਦੇ ਬ੍ਰਿਸਬੇਨ ਦੀ ਰਹਿਣ ਵਾਲੀ ਹੈ। ਉਹਨਾਂ ਦਾ ਕਹਿਣਾ ਹੈ ਕਿ ਵੈਕਸੀਨ ਮਿਲਣ ਨਾਲ ਲੱਖਾਂ ਲੋਕਾਂ ਦੀ ਜ਼ਿੰਦਗੀ ਬਚਾਈ ਜਾ ਸਕਦੀ ਹੈ। ਇਸ ਲਈ ਉਹ ਇਹ ਖਤਰਾ ਉਠਾਉਣ ਲਈ ਤਿਆਰ ਹੈ। ਸੋਫੀ ਨੇ ਕੋਰੋਨਾ ਵੈਕਸੀਨ ਦੀ ਰਿਸਰਚ ਵਿਚ ਤੇਜ਼ੀ ਲਿਆਉਣ ਲਈ 1DaySooner ਨਾਮ ਦੀ ਮੁਹਿੰਮ ਸ਼ੁਰੂ ਕੀਤੀ ਹੈ ਅਤੇ ਵਿਭਿੰਨ ਦੇਸ਼ਾਂ ਨੂੰ ਅਪੀਲ ਕਰ ਰਹੀ ਹੈ ਕਿ ਜਲਦੀ ਵੈਕਸੀਨ ਤਿਆਰ ਕਰਨ ਲਈ ਹਿਊਮਨ ਚੈਲੇਂਜ ਟ੍ਰਾਇਲ ਸ਼ੁਰੂ ਕੀਤਾ ਜਾਵੇ।
ਪੜ੍ਹੋ ਇਹ ਅਹਿਮ ਖਬਰ- ਪਾਕਿ ਦੀ ਖੁਫੀਆ ਏਜੰਸੀ ISI ਮਿਆਂਮਾਰ 'ਚ ਵੀ ਅੱਤਵਾਦੀਆਂ ਨੂੰ ਦੇ ਰਹੀ ਟਰੇਨਿੰਗ
ਹਿਊਮਨ ਚੈਲੇਂਜ ਟ੍ਰਾਇਲ ਦੇ ਦੌਰਾਨ ਵੈਕਸੀਨ ਲਗਵਾਉਣ ਵਾਲੇ ਵਾਲੰਟੀਅਰਾਂ ਨੂੰ ਜਾਣਬੁੱਝ ਕੇ ਸੰਕ੍ਰਮਿਤ ਵੀ ਕੀਤਾ ਜਾਂਦਾ ਹੈ।ਸਟੈਂਫੋਰਡ ਯੂਨੀਵਰਸਿਟੀ ਤੋਂ ਗ੍ਰੈਜੁਏਟ ਸੋਫੀ ਦਾ ਕਹਿਣਾ ਹੈ ਕਿ ਜੇਕਰ ਇਲਾਜ ਲੱਭਣ ਦੀ ਸੰਭਾਵਨਾ ਹੈ ਤਾਂ ਉਹ ਆਪਣਾ ਸਰੀਰ ਸੌਂਪਣ ਲਈ ਤਿਆਰ ਹੈ। ਉਹਨਾਂ ਨੇ ਕਿਹਾ ਕਿ ਇਕ ਦਿਨ ਉਹ ਸੋਚ ਰਹੀ ਸੀ ਕਿ ਉਹ ਆਪਣੀ ਪੱਕੀ ਦੋਸਤ ਨੂੰ ਕਿਡਨੀ ਦਾਨ ਕਰ ਦੇਵੇਗੀ ਪਰ ਫਿਰ ਖਿਆਲ ਆਇਆ ਕਿ ਜੇਕਰ ਉਹ ਕੋਰੋਨਾ ਦੇ ਹਿਊਮਨ ਚੈਲੇਂਜ ਟ੍ਰਾਇਲ ਵਿਚ ਸ਼ਾਮਲ ਹੁੰਦੀ ਹੈ ਤਾਂ ਇਸ ਨਾਲ ਲੱਖਾਂ ਲੋਕਾਂ ਨੂੰ ਫਾਇਦਾ ਹੋਵੇਗਾ।
ਸੋਫੀ ਨੇ ਕਿਹਾ ਕਿ ਦੁਨੀਆ ਦੇ ਸਾਰੇ ਦੇਸ਼ਾਂ ਵਿਚ ਕੋਰੋਨਾ ਦਾ ਅਸਰ ਹੋ ਰਿਹਾ ਹੈ। ਆਰਥਿਕ ਬਰਬਾਦੀ ਹੋ ਰਹੀ ਹੈ ਅਤੇ ਲੱਖਾਂ ਲੋਕ ਮਰ ਰਹੇ ਹਨ ਜਾਂ ਬੀਮਾਰ ਹਨ। ਸੋਫੀ ਦਾ ਕਹਿਣਾ ਹੈ ਕਿ ਜੇਕਰ ਵੈਕਸੀਨ ਦੇ ਟ੍ਰਾਇਲ ਨਾਲ ਇਹ ਪਤਾ ਚੱਲਦਾ ਹੈ ਕਿ ਇਹ ਸਿਰਫ ਨੌਜਵਾਨਾਂ ਦੇ ਲਈ ਪ੍ਰਭਾਵੀ ਹੋਵੇਗੀ ਤਾਂ ਵੀ ਫਾਇਦਾ ਹੋਵੇਗਾ। ਨੌਜਵਾਨ ਆਰਾਮ ਨਾਲ ਕੰਮ 'ਤੇ ਜਾ ਸਕਣਗੇ ਅਤੇ ਇਕੋਨਮੀ ਬਿਹਤਰ ਹੋ ਸਕੇਗੀ।ਇੱਥੇ ਦੱਸ ਦਈਏ ਕਿ ਸੋਫੀ ਆਕਸਫੋਰਡ ਯੂਨੀਵਰਸਿਟੀ ਵਿਚ ਕਲੀਨਿਕਲ ਕੈਂਸਰ ਰਿਸਰਚਰ ਦਾ ਕੰਮ ਕਰ ਰਹੀ ਸੀ। ਪਰ ਮਈ ਵਿਚ 1DaySooner ਮੁਹਿੰਮ ਸ਼ੁਰੂ ਕਰਨ ਤੋਂ ਪਹਿਲਾਂ ਉਹਨਾਂ ਨੇ ਖੋਜ ਕਰਨ ਦਾ ਕੰਮ ਛੱਡ ਦਿੱਤਾ। ਹੁਣ ਤੱਕ 1DaySooner ਮੁਹਿੰਮ ਦੇ ਨਾਲ 151 ਦੇਸ਼ਾਂ ਦੇ 33 ਹਜ਼ਾਰ ਵਾਲੰਟੀਅਰ ਹਿਊਮਨ ਚੈਲੇਂਜ ਟ੍ਰਾਇਲ ਵਿਚ ਸ਼ਾਮਲ ਹੋਣ ਲਈ ਆਪਣਾ ਨਾਮ ਦੇ ਚੁੱਕੇ ਹਨ।
ਪੜ੍ਹੋ ਇਹ ਅਹਿਮ ਖਬਰ- ਅਜੀਬ ਜਨੂੰਨ! 225 ਕਿਲੋ ਵਜ਼ਨੀ ਇਹ ਸ਼ਖਸ ਰੋਜ਼ਾਨਾ ਖਾਂਦਾ ਹੈ 10000 ਕੈਲੋਰੀ