ਰੂਸ 'ਚ ਇਹ ਡਾਂਸਰ ਰੋਜ਼ਾਨਾ ਕਮਾਉਂਦੀ ਹੈ 75 ਲੱਖ ਰੁਪਏ, ਜਿਉਂਦੀ ਹੈ ਆਲੀਸ਼ਾਨ ਜ਼ਿੰਦਗੀ

Thursday, Feb 04, 2021 - 02:12 AM (IST)

ਰੂਸ 'ਚ ਇਹ ਡਾਂਸਰ ਰੋਜ਼ਾਨਾ ਕਮਾਉਂਦੀ ਹੈ 75 ਲੱਖ ਰੁਪਏ, ਜਿਉਂਦੀ ਹੈ ਆਲੀਸ਼ਾਨ ਜ਼ਿੰਦਗੀ

ਮਾਸਕੋ-ਰੂਸ ਦੇ ਰਾਸ਼ਟਰਪਤੀ ਵਲਾਦੀਮਿਰ ਪੁਤਿਨ 'ਤੇ ਆਪਣੇ ਕਰੀਬਿਆਂ 'ਤੇ ਪੈਸੇ ਲੁਟਾਉਣ ਦਾ ਇਕ ਹੋਰ ਦੋਸ਼ ਲੱਗਿਆ ਹੈ। ਪੁਤਿਨ ਦੇ ਖਾਸ ਦੋਸਤ ਦੀ ਬੈਲੇ ਡਾਂਸਰ ਬੇਟੀ ਦੀ ਕਮਾਈ ਦੇ ਅੰਕੜੇ ਸਾਹਮਣੇ ਆਉਣ ਤੋਂ ਬਾਅਦ ਵਿਰੋਧੀ ਧਿਰ ਨੇ ਵੀ ਉਨ੍ਹਾਂ 'ਤੇ ਨਿਸ਼ਾਨਾ ਵਿੰਨ੍ਹਣਾ ਸ਼ੁਰੂ ਕਰ ਦਿੱਤਾ ਹੈ। 22 ਸਾਲ ਦੀ ਮਾਰੀਆ ਸ਼ੁਵਾਲੋਵਾ ਰੋਜ਼ਾਨਾ 75 ਲੱਖ ਰੁਪਏ ਕਮਾ ਰਹੀ ਹੈ। ਇਸ ਕਮਾਈ ਦੀ ਚਰਚਾ ਪੂਰੇ ਰੂਸ 'ਚ ਹੈ। ਦੱਸਿਆ ਜਾ ਰਿਹਾ ਹੈ ਕਿ ਇੰਨੇ ਪੈਸੇ ਰੂਸ ਦੀਆਂ ਵੱਡੀਆਂ ਕੰਪਨੀਆਂ ਦੇ ਸੀ.ਈ.ਓ. ਨੂੰ ਵੀ ਨਹੀਂ ਮਿਲਦੇ ਹਨ। ਉਨ੍ਹਾਂ ਨੂੰ ਇਹ ਪੈਸਾ 'ਕੈਪੀਟਲ ਐਸੇਟ ਮੈਨੇਜਮੈਂਟ' 'ਚ ਭੂਮਿਕਾ ਨਿਭਾਉਣ ਲਈ ਦਿੱਤਾ ਜਾਂਦਾ ਹੈ।

PunjabKesari

ਇਕ ਆਨਲਾਈਨ ਨਿਊਜ਼ ਸਾਈਟ ਮੁਤਾਬਕ ਵਲਾਦੀਮਿਰ ਪੁਤਿਨ ਦੇ ਦੋਸਤ ਦੀ ਬੇਟੀ ਦੀ ਕਮਾਈ ਦੇ ਅੰਕੜੇ ਸਾਲ 2018 'ਚ ਲੀਕ ਹੋਏ ਟੈਕਸ ਰਿਕਾਰਡ 'ਤੇ ਆਧਾਰਿਤ ਹਨ। ਰਿਪੋਰਟ 'ਚ ਕਿਹਾ ਗਿਆ ਕਿ ਮਾਰੀਆ ਰੂਸ 'ਚ ਸਭ ਤੋਂ ਅਮੀਰ ਬੈਲੇ ਡਾਂਸਰ ਹੋਣ ਦਾ ਦਾਅਵਾ ਕਰ ਸਕਦੀ ਹੈ ਅਤੇ ਹੁਣ ਤੱਕ ਰਿਪੋਰਟ ਮੁਤਾਬਕ ਮਾਰੀਆ ਨੇ ਇਕ ਸਾਲ 'ਚ ਦੋ ਅਰਬ ਰੁਪਏ ਦੀ ਕਮਾਈ ਕੀਤੀ ਹੈ। ਮਾਰੀਆ ਇਗੋਰ ਸ਼ੁਵਾਲੋਵ ਦੀ ਬੇਟੀ ਹੈ ਜੋ ਰੂਸ ਦੇ ਸੂਬਾ ਵਿਕਾਸ ਨਿਗਮ ਦੇ ਮੁਖੀ ਹਨ ਅਤੇ 2018 'ਚ ਉਹ ਉਪ ਪ੍ਰਧਾਨ ਮੰਤਰੀ ਰਹਿ ਚੁੱਕੇ ਹਨ, ਉਹ ਹੁਣ ਵੀ ਪੁਤਿਨ ਦੇ ਬੇਹਦ ਕਰੀਬੀ ਮੰਨੇ ਜਾਂਦੇ ਹਨ।

ਇਹ ਵੀ ਪੜ੍ਹੋ -ਸ਼ਾਂਤਮਈ ਤਰੀਕੇ ਨਾਲ ਹੱਲ ਹੋਵੇ ਕਸ਼ਮੀਰ ਮੁੱਦਾ : ਜਨਰਲ ਬਾਜਵਾ

PunjabKesari

ਦੱਸ ਦੇਈਏ ਕਿ ਮਾਰੀਆ ਮਸ਼ਹੂਰ ਬੋਲਸ਼ੋਈ 'ਚ ਬੈਲੇ ਡਾਂਸਰ ਹੈ ਅਤੇ ਪਿੱਛਲੇ ਦੋ ਸਾਲ ਤੋਂ ਉਹ ਸਾਈਪ੍ਰਸ, ਇਟਲੀ ਸਮੇਤ ਸਮੁੱਚੀ ਦੁਨੀਆ 'ਚ ਡਾਂਸ ਕਰ ਚੁੱਕੀ ਹੈ। ਇਹ ਰਿਪੋਰਟ ਅਜਿਹੇ ਸਮੇਂ ਆਈ ਜਦ 22 ਸਾਲ ਦੀ ਮਾਰੀਆ ਨੇ ਸਾਈਬੇਰੀਆ ਦੇ ਨੋਵੋਸਿਬਿਰਸਕ ਸ਼ਹਿਰ 'ਚ ਡਾਂਸ ਕੀਤਾ। ਦਿਲਚਸਪ ਜਾਣਕਾਰੀ ਇਹ ਵੀ ਹੈ ਕਿ ਡਿਪਟੀ ਪੀ.ਐੱਮ. ਦੇ ਰੂਪ 'ਚ ਵੀ ਮਾਰੀਆ ਦੇ ਪਿਤਾ ਪੁਤਿਨ ਦੀ ਸਰਕਾਰ 'ਚ ਸਭ ਤੋਂ ਅਮੀਰ ਮੰਤਰੀ ਸਨ। ਹਾਲਾਂਕਿ ਮਾਰੀਆ ਨੇ ਅਜੇ ਤੱਕ ਇਸ ਰਿਪੋਰਟ 'ਤੇ ਕੋਈ ਬਿਆਨ ਨਹੀਂ ਦਿੱਤਾ ਹੈ। ਮੰਨਿਆ ਜਾਂਦਾ ਹੈ ਕਿ ਪੁਤਿਨ ਦੇ ਬੇਹਦ ਕਰੀਬ ਹੋਣ ਕਾਰਣ ਹੀ ਸ਼ੁਵਾਲੋਵ ਦੀ ਬੇਟੀ 'ਤੇ ਪੈਸਿਆਂ ਦੀ ਬਾਰਿਸ਼ ਹੋ ਰਹੀ ਹੈ।

ਇਹ ਵੀ ਪੜ੍ਹੋ -ਭਾਰਤ ਨੇ ਮਿਆਂਮਾਰ 'ਚ ਆਪਣੇ ਨਾਗਰਿਕਾਂ ਲਈ ਜਾਰੀ ਕੀਤੀ ਯਾਤਰਾ ਐਡਵਾਇਜ਼ਰੀ

PunjabKesari
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।

 


author

Karan Kumar

Content Editor

Related News