ਅਮਰੀਕਾ ਤੋਂ ਭੱਜੇ 22 ਪਰਵਾਸੀ ਸਰਹੱਦ ਪਾਰ ਕਰਕੇ ਕੈਨੇਡਾ ਪੁੱਜੇ, ਪੁਲਸ ਨੇ ਕੀਤੇ ਗ੍ਰਿਫਤਾਰ

02/20/2017 11:48:49 AM

ਓਟਾਵਾ— ਬੀਤੇ ਹਫਤੇ ਦੇ ਅੰਤ ਵਿਚ ਇਕ ਵਾਰ ਫਿਰ 22 ਪਰਵਾਸੀ ਅਮਰੀਕਾ ਤੋਂ ਭੱਜ ਕੇ ਕੈਨੇਡਾ ਵਿਚ ਦਾਖਲ ਹੋ ਗਏ। ਇਨ੍ਹਾਂ ਲੋਕਾਂ ਨੇ ਸ਼ਨੀਵਾਰ ਰਾਤ ਨੂੰ ਕੈਨੇਡਾ ਦੇ ਮੈਨੀਟੋਬਾ ਸੂਬੇ ਦੇ ਐਮਰਸਨ ਕਸਬੇ ਨਾਲ ਲੱਗਦੀ ਸਰਹੱਦ ਨੂੰ ਪੈਦਲ ਚੱਲਦੇ ਹੋਏ ਪਾਰ ਕੀਤਾ। ਸਰਹੱਦ ਪਾਰ ਕਰਦੇ ਹੀ ਇਨ੍ਹਾਂ ਲੋਕਾਂ ਨੂੰ ਕੈਨੇਡਾ ਦੀ ਪੁਲਸ ਨੇ ਗ੍ਰਿਫਤਾਰ ਕਰ ਲਿਆ। ਇਨ੍ਹਾਂ ਲੋਕਾਂ ''ਚੋਂ ਜ਼ਿਆਦਾਤਰ ਲੋਕ ਅਫਰੀਕਾ ਦੇ ਸਨ। ਇਸ ਤੋਂ ਪਹਿਲਾਂ ਹੀ ਸ਼ੁੱਕਰਵਾਰ ਨੂੰ 8 ਹੋਰ ਲੋਕ ਸਰਹੱਦ ਪਾਰ ਕਰਕੇ ਕੈਨੇਡਾ ਪਹੁੰਚੇ ਸਨ। 
ਐਮਰਸਨ ਸ਼ਹਿਰ ਦੇ ਸਥਾਨਕ ਅਧਿਕਾਰੀ ਗ੍ਰੇਗ ਜਾਨਜੇਨ ਨੇ ਦੱਸਿਆ ਕਿ ਇਨ੍ਹਾਂ ਸ਼ਰਨਾਰਥੀਆਂ ਦੇ ਕੈਨੇਡਾ ਪੁੱਜਣ ਬਾਰੇ ਜਾਣਕਾਰੀ ਦਿੱਤੀ। ਜ਼ਿਕਰਯੋਗ ਹੈ ਕਿ ਐਮਰਸਨ, ਅਮਰੀਕਾ ਸੂਬੇ ਉੱਤਰੀ ਡਕੋਟਾ ਅਤੇ ਮਿਨੇਸੋਟਾ ਦੇ ਨੇੜੇ ਸਥਿਤ ਹੈ। ਇੱਥੋਂ ਦੀ ਸਰਹੱਦ ਥਾਂ-ਥਾਂ ਤੋਂ ਖੁੱਲ੍ਹੀ ਹੋਈ ਹੈ। ਇਹੀ ਕਾਰਨ ਹੈ ਕਿ ਅਮਰੀਕਾ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਸੱਤ ਮੁਸਲਿਮ ਦੇਸ਼ਾਂ ਦੇ ਨਾਗਰਿਕਾਂ ''ਤੇ ਯਾਤਰਾ ਪਾਬੰਦੀ ਅਤੇ ਸ਼ਰਨਾਰਥੀਆਂ ''ਤੇ ਪਾਬੰਦੀ ਲਗਾਏ ਜਾਣ ਤੋਂ ਬਾਅਦ ਵੱਡੀ ਗਿਣਤੀ ਵਿਚ ਲੋਕ ਸ਼ਰਨ ਲੈਣ ਲਈ ਕੈਨੇਡਾ ਦਾ ਰੁਖ ਕਰ ਰਹੇ ਹਨ। ਇਸ ਸਾਲ ਹੁਣ ਤੱਕ ਇਸੇ ਤਰ੍ਹਾਂ ਸਰਹੱਦ ਪਾਰ ਕਰਕੇ ਤਕਰੀਬਨ 99 ਲੋਕ ਕੈਨੇਡਾ ਪਹੁੰਚ ਚੁੱਕੇ ਹਨ। ਇਨ੍ਹਾਂ ਤੋਂ ਇਲਾਵਾ ਕੁਝ ਲੋਕ ਅਜਿਹੇ ਵੀ ਹੋਣਗੇ, ਜੋ ਪੁਲਸ ਦੀਆਂ ਨਜ਼ਰਾਂ ਤੋਂ ਬਚ ਗਏ।

Kulvinder Mahi

News Editor

Related News