ਕੋਵੈਕਸ ਯੋਜਨਾ ''ਚ 22 ਅਫਰੀਕੀ ਦੇਸ਼ਾਂ ਨੂੰ ਮਿਲ ਚੁੱਕੀ ਹੈ ਕੋਰੋਨਾ ਵੈਕਸੀਨ

Friday, Mar 12, 2021 - 01:19 AM (IST)

ਕੋਵੈਕਸ ਯੋਜਨਾ ''ਚ 22 ਅਫਰੀਕੀ ਦੇਸ਼ਾਂ ਨੂੰ ਮਿਲ ਚੁੱਕੀ ਹੈ ਕੋਰੋਨਾ ਵੈਕਸੀਨ

ਮਾਸਕੋ-ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਦੀ ਵਿਕਾਸੀਸ਼ਲ ਦੇਸ਼ਾਂ ਨੂੰ ਕੋਰੋਨਾ ਵੈਕਸੀਨ ਉਪਲੱਬਧ ਕਰਵਾਉਣ ਦੀ ਯੋਜਨਾ ਕੋਵੈਕਸ ਤਹਿਤ ਹੁਣ ਤੱਕ 22 ਅਫਰੀਕੀ ਦੇਸ਼ਾਂ ਨੂੰ ਕੋਰੋਨਾ ਵੈਕਸੀਨ ਦੀਆਂ ਕਰੀਬ 1.48 ਕਰੋੜ ਖੁਰਾਕਾਂ ਉਪਲੱਬਧ ਕਰਵਾਈਆਂ ਜਾ ਚੁੱਕੀਆਂ ਹਨ। ਡਬਲਯੂ.ਐੱਚ.ਓ. ਦੇ ਅਫਰੀਕੀ ਦੇਸ਼ਾਂ ਦੇ ਡਾਇਰੈਕਟਰ ਮਾਤਸ਼ੀਦੀਸੋ ਮੋਇਤੀ ਨੇ ਵਰੀਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਇਸ ਨੂੰ ਸ਼ਾਨਦਾਰ ਕਰਾਰ ਦਿੱਤਾ ਹੈ।

ਇਹ ਵੀ ਪੜ੍ਹੋ -ਮਿਆਂਮਾਰ 'ਚ ਸੁਰੱਖਿਆ ਫੋਰਸਾਂ ਨੇ ਪ੍ਰਦਰਸ਼ਨਕਾਰੀਆਂ 'ਤੇ ਚਲਾਈਆਂ ਗੋਲੀਆਂ, 10 ਹੋਰ ਲੋਕਾਂ ਦੀ ਹੋਈ ਮੌਤ

ਮੋਇਤੀ ਨੇ ਕਿਹਾ ਕਿ ਕੋਵੈਕਸ ਸੁਵਿਧਾ ਤਹਿਤ ਹੁਣ ਤੱਕ 22 ਅਫਰੀਕੀ ਦੇਸ਼ਾਂ ਨੂੰ ਕੋਰੋਨਾ ਵੈਕਸੀਨ ਦੀਆਂ ਕਰੀਬ 1.48 ਕਰੋੜ ਖੁਰਾਕਾਂ ਉਪਲੱਬਧ ਕਰਵਾਈਆਂ ਜਾ ਚੁੱਕੀਆਂ ਹਨ। 19 ਅਫਰੀਕੀ ਦੇਸ਼ਾਂ ਨੇ ਕੋਰੋਨਾ ਟੀਕਾਕਰਨ ਮੁਹਿੰਮ ਵੀ ਸ਼ੁਰੂ ਕਰ ਦਿੱਤੀ ਹੈ। ਘਾਨਾ ਅਤੇ ਆਈਵਰੀ ਕੋਸਟ ਨੇ ਇਕ ਮਾਰਚ ਤੋਂ ਹੀ ਕੋਵੈਕਸ ਯੋਜਨਾ ਤਹਿਤ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ ਹੈ। ਇਸ ਤੋਂ ਇਲਾਵਾ ਕੀਨੀਆ ਅਤੇ ਡੈਮੋਕ੍ਰੇਟਿਕ ਰਿਪਬਲਿਕ ਆਫ ਕਾਂਗੋ ਨੂੰ ਵੀ ਕੋਰੋਨਾ ਵੈਕਸੀਨ ਦੀ ਪਹਿਲੀ ਖੇਪ ਮਿਲ ਚੁੱਕੀ ਹੈ। ਡਬਲਯੂ.ਐੱਚ.ਓ. ਦੇ ਖੇਤਰੀ ਡਾਇਰੈਕਟਰ ਨੇ ਕਿਹਾ ਕਿ ਅਫਰੀਕੀ ਮਹਾਂਦੀਪ 'ਚ ਕੋਰੋਨਾ ਇਨਫੈਕਸ਼ਨ ਦੇ ਨਵੇਂ ਮਾਮਲਿਆਂ 'ਚ ਬੇਹਦ ਕਮੀ ਆਈ ਹੈ।

ਇਹ ਵੀ ਪੜ੍ਹੋ -ਭਾਰਤ ਵਿਰੁੱਧ ਸਾਜਿਸ਼ ਰਚਣ ਵਾਲੇ ਇਨ੍ਹਾਂ ਦੋ ਦੇਸ਼ਾਂ ਨੂੰ ਅਮਰੀਕਾ ਨੇ ਦਿੱਤਾ ਵੱਡਾ ਝਟਕਾ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News