ਬ੍ਰਿਟਿਸ਼ 21 ਸਾਲਾ ਨੌਜਵਾਨ ਕਾਬੁਲ ''ਚ ਫਸਿਆ, ਕਰ ਰਿਹਾ ਮੌਤ ਦੀ ਉਡੀਕ

08/16/2021 5:45:35 PM

ਸੰਜੀਵ ਭਨੋਟ (ਬਰਮਿੰਘਮ): ਅੱਜ ਦੀਆਂ ਖ਼ਬਰਾਂ ਦੀ ਸੁਰਖੀਆਂ ਵਿੱਚ ਅਫ਼ਗਾਨਿਸਤਾਨ ਤੇ ਤਾਲਿਬਾਨ ਦਾ ਨਾਮ ਗੂੰਜ ਰਿਹਾ ਹੈ। ਹਰ ਅਖ਼ਬਾਰ ਤੇ ਟੀਵੀ ਵਿੱਚ ਤਾਲਿਬਾਨ ਦਾ ਅਫਗਾਨ 'ਤੇ ਕਬਜ਼ਾ ਹੋਣ ਦਾ ਚਰਚਾ ਹੈ ਤੇ ਨਾਲ ਹੀ ਬਹੁਤ ਸਾਰੇ ਵਿਦੇਸ਼ੀ ਵੀ ਇਸ ਸਮੇਂ ਅਫਗਾਨਿਸਤਾਨ ਵਿਚ ਫਸੇ ਹੋਏ ਮਹਿਸੂਸ ਕਰ ਰਹੇ ਹਨ। ਖ਼ਾਸ ਕਰਕੇ ਅਮਰੀਕਨ ਤੇ ਬ੍ਰਿਟਿਸ਼ ਨਾਗਰਿਕਾਂ ਨੂੰ ਵਧੇਰੇ ਖਤਰਾ ਹੈ। ਸੋਸ਼ਲ ਮੀਡੀਆ 'ਤੇ 21 ਸਾਲਾ ਬ੍ਰਿਟਿਸ਼ ਨੌਜਵਾਨ ਮੀਲੇਸ ਰੂਟਲੇਜ ਨੇ ਪੋਸਟ ਸ਼ੇਅਰ ਕੀਤੀ ਹੈ ਕੀ ਉਹ ਹੁਣ ਆਪਣੇ ਆਪ ਨੂੰ ਫਸਿਆ ਮਹਿਸੂਸ ਕਰ ਰਿਹਾ ਹੈ ਤੇ ਉਹ ਆਪਣੀ ਜ਼ਿੰਦਗੀ ਦੇ ਖ਼ਤਮ ਹੋਣ ਲਈ ਤਿਆਰ ਹੈ। ਇਹ ਵੀ ਕਿਹਾ ਮੇਰੇ ਲਈ ਰੱਬ ਦਾ ਪ੍ਰੀਖਣ ਹੈ ਮੈਨੂੰ ਬਚਾਉਂਦਾ ਹੈ ਜਾਂ ਨਹੀਂ ਕਿਉਂਕਿ ਉਸਦਾ ਰੱਬ ਵਿੱਚ ਬਹੁਤ ਭਰੋਸਾ ਹੈ।

PunjabKesari

ਪੜ੍ਹੋ ਇਹ ਅਹਿਮ ਖਬਰ- ਇਟਲੀ ਨੇ ਵੀ ਕਾਬੁਲ 'ਚੋਂ ਆਪਣੇ ਕਰਮੀਆਂ ਨੂੰ ਲਿਆਂਦਾ ਵਾਪਸ

ਉਸਨੇ ਆਪਣੀ ਫਲਾਈਟ ਟਿਕਟ ਦੀ ਫੋਟੋ ਵੀ ਸ਼ੇਅਰ ਕੀਤੀ ਹੈ। ਮਿਲੇਸ ਨੇ ਦੱਸਿਆ ਕਿ ਉਸਨੂੰ ਪਤਾ ਸੀ ਅਫ਼ਗ਼ਾਨ ਦੇ ਹਾਲਾਤ ਬੁਰੇ ਹਨ ਉਸਨੇ ਫੇਰ ਵੀ ਸਸਤੇ ਹਾਲੀਡੇ 'ਤੇ ਖਾਣੇ ਲਈ ਅਫਗਾਨਿਸਤਾਨ ਨੂੰ ਚੁਣਿਆ। ਉਸਨੂੰ ਲੱਗਦਾ ਸੀ ਹਾਲੇ 3-4 ਮਹੀਨੇ ਤੱਕ ਹਾਲਾਤ ਠੀਕ ਰਹਿਣਗੇ। ਉਸਨੇ ਦੱਸਿਆ ਕਿ ਉਸਨੂੰ ਤਾਲੀਬਾਨੀਆਂ ਵਲੋਂ ਕਾਬੁਲ ਹਵਾਈ ਅੱਡੇ ਦੇ ਨੇੜੇ ਰੋਕਿਆ ਗਿਆ ਤੇ ਪੁੱਛ ਗਿੱਛ ਕੀਤੀ ਗਈ।ਮਿਲੇਸ ਮੁਤਾਬਕ ਜੇਕਰ ਉਸ ਨੇ ਆਪਣਾ ਦੇਸ਼ ਵੇਲਜ਼ ਦੱਸਿਆ ਜੇਕਰ ਉਹ ਯੂਕੇ ਦੱਸਦਾ ਤਾਂ ਸ਼ਾਇਦ ਉਹ ਅੱਜ ਜਿਉਂਦਾ ਨਾ ਹੁੰਦਾ। ਉਸਨੇ ਬ੍ਰਿਟਿਸ਼ ਸਰਕਾਰ ਕੋਲੋਂ ਮਦੱਦ ਮੰਗੀ ਹੈ, ਬ੍ਰਿਟਿਸ਼ ਸਰਕਾਰ ਤਕਰੀਬਨ 4000 ਨਾਗਰਿਕਾਂ ਨੂੰ ਅਫ਼ਗ਼ਾਨ ਵਿਚੋਂ ਕੱਢਣ ਦੇ ਯਤਨ ਕਰ ਰਹੀ ਹੈ।

PunjabKesari


Vandana

Content Editor

Related News