ਮੱਧ ਚੀਨ ’ਚ ਮੋਹਲੇਧਾਰ ਮੀਂਹ ਨਾਲ 21 ਲੋਕਾਂ ਦੀ ਮੌਤ, 4 ਲਾਪਤਾ
Saturday, Aug 14, 2021 - 05:20 PM (IST)

ਬੀਜਿੰਗ (ਭਾਸ਼ਾ) : ਮੱਧ ਚੀਨ ਦੇ ਹੁਬੇਈ ਸੂਬੇ ਦੇ ਇਕ ਉਪ ਨਗਰ ਵਿਚ ਮੋਹਲੇਧਾਰ ਮੀਂਹ ਦੇ ਕਹਿਰ ਨਾਲ ਘੱਟ ਤੋਂ ਘੱਟ 21 ਲੋਕਾਂ ਦੀ ਮੌਤ ਹੋ ਗਈ ਅਤੇ 4 ਹੋਰ ਲਾਪਤਾ ਹਨ। ਸਥਾਨਕ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਸੁਈਜਿਆਨ ਕਾਉਂਟੀ ਵਿਚ ਲਿਉਲਿਨ ਨਗਰ-ਖੇਤਰ ਵਿਚ ਬੁੱਧਵਾਰ ਤੋਂ ਵੀਰਵਾਰ ਤੱਕ 503 ਮਿਲੀਮੀਟਰ ਮੀਂਹ ਪਿਆ, ਜਿਸ ਨਾਲ 3.5 ਮੀਟਰ ਪਾਣੀ ਭਰ ਗਿਆ।
ਸਰਕਾਰੀ ਸਮਾਚਾਰ ਏਜੰਸੀ ਮੁਤਾਬਕ ਖੇਤਰ ਵਿਚ ਕਰੀਬ 8000 ਲੋਕ ਮੀਂਹ ਕਾਰਨ ਪ੍ਰਭਾਵਿਤ ਹੋਏ ਹਨ। ਰਾਹਤ ਅਤੇ ਬਚਾਅ ਕੰਮ ਜਾਰੀ ਹੈ। ਚੀਨ ਦੇ ਰਾਸ਼ਟਰੀ ਮੌਸਮ ਵਿਗਿਆਨ ਕੇਂਦਰ ਨੇ ਵੀਰਵਾਰ ਨੂੰ ਯੈਲੋ ਅਲਰਟ ਜਾਰੀ ਕਰਕੇ ਦੇਸ਼ ਦੇ ਕੁੱਝ ਮੱਧ ਅਤੇ ਪੂਰਬੀ ਹਿੱਸਿਆਂ ਵਿਚ ਮੋਹਲੇਧਾਰ ਮੀਂਹ ਦੀ ਚਿਤਾਵਨੀ ਦਿੱਤੀ ਸੀ ਅਤੇ ਸਾਵਧਾਨੀ ਉਪਾਅ ਕਰਨ ਲਈ ਕਿਹਾ ਗਿਆ ਸੀ।