2016 ਆਸਟਰੇਲੀਆ ਦਾ ਚੌਥਾ ਸਭ ਤੋਂ ਗਰਮ ਸਾਲ ਰਿਹਾ

01/05/2017 5:49:28 PM

ਕੈਨਬੇਰਾ— ਆਸਟਰੇਲੀਆ ''ਚ 2016 ਚੌਥਾ ਸਭ ਤੋਂ ਗਰਮ ਸਾਲ ਰਿਹਾ ਹੈ। ਇਸ ਸਾਲ ਮੌਸਮ ਦੀਆਂ ਕਈ ਅਜੀਬ ਘਟਨਾਵਾਂ ਵਾਪਰੀਆਂ। ਇਕ ਅਧਿਕਾਰਤ ਰਿਪੋਰਟ ''ਚ ਵੀਰਵਾਰ ਨੂੰ ਇਸ ਗੱਲ ਦਾ ਖੁਲਾਸਾ ਹੋਇਆ। ਮੌਸਮ ਵਿਗਿਆਨ ਦੇ ਸਲਾਨਾ ਜਲਵਾਯੂ ਆਸਟਰੇਲੀਆਈ ਬਿਊਰੋ ਦੀ ਸੰਖੇਪ ਰਿਪੋਰਟ ਮੁਤਾਬਕ ਪਿਛਲੇ ਸਾਲ ਆਸਟਰੇਲੀਆ ''ਚ ਤਾਪਮਾਨ ਆਮ ਤੋਂ 0.87 ਡਿਗਰੀ ਵਧ ਰਿਹਾ, ਜਦਕਿ ਸਮੁੰਦਰ ਤਲ ਦਾ ਤਾਪਮਾਨ ਔਸਤ ਤੋਂ 0.77 ਡਿਗਰੀ ਸੈਲਸੀਅਸ ਵਧ ਰਿਹਾ। 
ਇਕ ਨਿਊਜ਼ ਰਿਪੋਰਟ ਮੁਤਾਬਕ ਮੌਸਮ ਦੀਆਂ ਅਜੀਬ ਘਟਨਾਵਾਂ ਕਾਰਨ ਝਾੜੀਆਂ ''ਚ ਅੱਗ ਲੱਗੀ ਅਤੇ ਭਿਆਨਕ ਹਨੇਰੀ-ਤੂਫਾਨ ਆਏ। ਪੂਰੇ ਆਸਟਰੇਲੀਆ ''ਚ ਸਲਾਨਾ ਮੀਂਹ ਆਮ ਨਾਲੋਂ 17 ਫੀਸਦੀ ਵਧ ਪਿਆ। ਜਲਵਾਯੂ ਸੂਚਨਾ ਸੇਵਾ ਦੇ ਸਹਾਇਕ ਡਾਇਰੈਕਟਰ ਨੀਲ ਪਲਮਰ ਨੇ ਕਿਹਾ ਕਿ ਆਸਟਰੇਲੀਆ ਲਈ 2016 ਬੇਹੱਦ ਮਹੱਤਵਪੂਰ ਰਿਹਾ, ਜਿਸ ''ਚ ਦੇਸ਼ ਦੀ ਜਲਵਾਯੂ ਨੂੰ ਪ੍ਰਭਾਵਿਤ ਕਰਨ ਵਾਲੀਆਂ ਕਈ ਮਹੱਤਵਪੂਰਨ ਘਟਨਾਵਾਂ ਵਾਪਰੀਆਂ।

Tanu

News Editor

Related News