ਸਕਾਟਲੈਂਡ 'ਚ 200 ਸਾਲਾ ਇਤਿਹਾਸਕ ਓਲਡ ਮਿੱਲ ਇਨ ਹੋਟਲ ਨੂੰ ਲੱਗੀ ਅੱਗ

Thursday, Feb 25, 2021 - 01:41 PM (IST)

ਸਕਾਟਲੈਂਡ 'ਚ 200 ਸਾਲਾ ਇਤਿਹਾਸਕ ਓਲਡ ਮਿੱਲ ਇਨ ਹੋਟਲ ਨੂੰ ਲੱਗੀ ਅੱਗ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਵਿੱਚ ਐਬਰਡੀਨਸ਼ਾਇਰ ਦੇ ਮੈਰੀਕਲਟਰ ਵਿੱਚ ਸਥਿਤ ਇੱਕ ਇਤਿਹਾਸਕ 200 ਸਾਲ ਪੁਰਾਣੇ ਹੋਟਲ ਓਲਡ ਮਿਲ ਇਨ ਨੂੰ ਸੋਮਵਾਰ ਦੇ ਦਿਨ ਭਿਆਨਕ ਅੱਗ ਨੇ ਆਪਣੀ ਲਪੇਟ ਵਿੱਚ ਲਿਆ। ਪੁਲਸ ਅਧਿਕਾਰੀਆਂ ਦਾ ਇਹ ਮੰਨਣਾ ਹੈ ਕਿ ਇਸ ਹੋਟਲ ਵਿੱਚ ਇਹ ਅੱਗ ਜਾਣ ਬੁੱਝ ਕੇ ਲਗਾਈ ਗਈ ਹੈ।ਅੱਗ ਬੁਝਾਊ ਅਮਲੇ ਵੱਲੋਂ ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਘਟਨਾ ਵਾਲੀ ਥਾਂ 'ਤੇ ਪਹੁੰਚ ਕੇ ਤੁਰੰਤ ਕਾਰਵਾਈ ਕੀਤੀ ਗਈ। 

PunjabKesari

ਪੜ੍ਹੋ ਇਹ ਅਹਿਮ ਖਬਰ- ਅਮਰੀਕਾ 'ਚ ਲੱਗਭਗ 1,000 ਕੁੜੀਆਂ ਬਣੀਆਂ ਪਹਿਲੀਆਂ ਮਹਿਲਾ ਈਗਲ ਸਕਾਉਟ

ਸਕਾਟਲੈਂਡ ਵਿੱਚ ਇਹ ਹੋਟਲ ਲੱਗਭਗ 200 ਸਾਲ ਪੁਰਾਣਾ ਹੈ ਜੋ ਕਿ ਐਬਰਡੀਨਸ਼ਾਇਰ ਦੀਆਂ "ਇਤਿਹਾਸਕ" ਇਮਾਰਤਾਂ ਵਿੱਚੋਂ ਇੱਕ ਹੈ। ਹੋਟਲ ਵਿੱਚ ਲੱਗੀ ਅੱਗ ਦੇ ਸੰਬੰਧ ਵਿੱਚ ਪੁਲਸ ਸਕਾਟਲੈਂਡ ਦੇ ਅੱਗ ਬੁਝਾਊ ਵਿਭਾਗ ਅਤੇ ਰਿਸਕਿਊ ਸੇਵਾ ਨਾਲ ਸਾਂਝੀ ਜਾਂਚ ਚੱਲ ਰਹੀ ਹੈ, ਜਦਕਿ ਪੁਲਸ ਨੇ ਘੋਸ਼ਣਾ ਕਰਦਿਆਂ ਦੱਸਿਆ ਹੈ ਕਿ ਇਹ ਅੱਗ ਜਾਣ ਬੁੱਝ ਕੇ ਲਗਾਈ ਹੋਈ ਲੱਗਦੀ ਹੈ। ਅਧਿਕਾਰੀਆਂ ਦੁਆਰਾ ਸ਼ੁਰੂ ਕੀਤੀ ਜਾਂਚ ਵਿੱਚ ਸੰਭਾਵਿਤ ਡੈਸ਼ਕੈਮ ਫੁਟੇਜ ਦੀ ਅਪੀਲ ਕੀਤੀ ਜਾ ਰਹੀ ਹੈ।


author

Vandana

Content Editor

Related News