ਲਹਿੰਦੇ ਪੰਜਾਬ ''ਚ TTP ਨਾਲ ਜੁੜੇ ਇੱਕ ਸਿੱਖ ਸਮੇਤ 20 ਅੱਤਵਾਦੀ ਗ੍ਰਿਫ਼ਤਾਰ
Saturday, Mar 01, 2025 - 04:23 PM (IST)

ਲਾਹੌਰ (ਏਜੰਸੀ)- ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ.ਟੀ.ਪੀ.) ਨਾਲ ਸਬੰਧਤ ਇੱਕ ਸਿੱਖ ਸਮੇਤ 20 ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਪੰਜਾਬ ਪੁਲਸ ਦੇ ਅੱਤਵਾਦ ਵਿਰੋਧੀ ਵਿਭਾਗ (ਸੀ.ਟੀ.ਡੀ.) ਦੇ ਬੁਲਾਰੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨੇ ਇਸ ਹਫ਼ਤੇ ਪੰਜਾਬ ਦੇ ਵੱਖ-ਵੱਖ ਖੇਤਰਾਂ ਵਿੱਚ 162 ਖੁਫੀਆ ਜਾਣਕਾਰੀ-ਅਧਾਰਤ ਕਾਰਵਾਈਆਂ ਦੌਰਾਨ 20 ਟੀ.ਟੀ.ਪੀ. ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕਰਕੇ ਇੱਕ ਵੱਡੀ ਅੱਤਵਾਦੀ ਯੋਜਨਾ ਨੂੰ ਨਾਕਾਮ ਕਰ ਦਿੱਤਾ ਹੈ।
ਇਹ ਵੀ ਪੜ੍ਹੋ : 14ਵੇਂ ਬੱਚੇ ਦੇ ਪਿਤਾ ਬਣੇ ਐਲੋਨ ਮਸਕ, ਪੁੱਤਰ ਨੇ ਨਾਮ ਦਾ ਕੀਤਾ ਖੁਲਾਸਾ
ਬਿਆਨ ਵਿੱਚ ਕਿਹਾ ਗਿਆ ਹੈ ਕਿ "ਟੀ.ਟੀ.ਪੀ. ਦੇ ਤਿੰਨ ਬਹੁਤ ਹੀ ਖਤਰਨਾਕ ਮੈਂਬਰ - ਮਨਮੋਹਨ ਸਿੰਘ, ਨਕੀਬੁੱਲਾ ਅਤੇ ਰਿਆਜ਼ - ਨੂੰ ਕ੍ਰਮਵਾਰ ਰਾਵਲਪਿੰਡੀ, ਲਾਹੌਰ ਅਤੇ ਰਹੀਮ ਯਾਰ ਖਾਨ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।" ਬਿਆਨ ਅਨੁਸਾਰ, ਉਨ੍ਹਾਂ ਦੇ ਕਬਜ਼ੇ ਵਿੱਚੋਂ 6,238 ਗ੍ਰਾਮ ਵਿਸਫੋਟਕ, 23 ਡੈਟੋਨੇਟਰ, 61 ਫੁੱਟ ਦਾ ਸੇਫਟੀ ਫਿਊਜ਼ ਵਾਇਰ, 3 ਆਈ.ਈ.ਡੀ. ਬੰਬ ਅਤੇ ਪਾਬੰਦੀਸ਼ੁਦਾ ਸਾਹਿਤ ਬਰਾਮਦ ਕੀਤਾ ਗਿਆ ਹੈ।ਬਿਆਨ ਵਿੱਚ ਕਿਹਾ ਗਿਆ ਹੈ, "ਉਨ੍ਹਾਂ ਨੇ ਲਾਹੌਰ ਅਤੇ ਹੋਰ ਸ਼ਹਿਰਾਂ ਵਿੱਚ ਮਹੱਤਵਪੂਰਨ ਇਮਾਰਤਾਂ ਨੂੰ ਨਿਸ਼ਾਨਾ ਬਣਾਉਣ ਦੀ ਯੋਜਨਾ ਬਣਾਈ ਸੀ। ਗ੍ਰਿਫ਼ਤਾਰ ਕੀਤੇ ਗਏ ਅੱਤਵਾਦੀਆਂ ਵਿਰੁੱਧ 18 ਮਾਮਲੇ ਦਰਜ ਕੀਤੇ ਗਏ ਹਨ ਅਤੇ ਹੋਰ ਜਾਂਚ ਕੀਤੀ ਜਾ ਰਹੀ ਹੈ।"
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8