ਤਜਾਕਿਸਤਾਨ ਦੀ ਜੇਲ ''ਚ ਲੜਾਈ ਮਗਰੋਂ 20 ਕੈਦੀਆਂ ਦੀ ਮੌਤ

11/08/2018 9:36:24 PM

ਦੁਸ਼ਾਂਬੇ (ਏ.ਐਫ.ਪੀ.)- ਤਜਾਕਿਸਤਾਨ ਦੇ ਉੱਤਰੀ ਸ਼ਹਿਰ ਖੁਜਾਂਦ ਦੀ ਇਕ ਅਤਿ ਸੁਰੱਖਿਆ ਵਾਲੀ ਜੇਲ ਵਿਚ ਹੋਈ ਲੜਾਈ ਦੌਰਾਨ ਤਕਰੀਬਨ 20 ਕੈਦੀਆਂ ਅਤੇ ਦੋ ਸੁਰੱਖਿਆ ਗਾਰਡਾਂ ਦੀ ਮੌਤ ਹੋ ਗਈ। ਵੱਖ-ਵੱਖ ਸੂਤਰਾਂ ਨੇ ਵੀਰਵਾਰ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ। ਤਜਾਕਿਸਤਾਨ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਦੀ ਇਸ ਜੇਲ ਵਿਚ ਕੱਟੜਪੰਥੀ ਅਤੇ ਕਤਲ ਸਮੇਤ ਵੱਖ-ਵੱਖ ਗੰਭੀਰ ਅਪਰਾਧਾਂ ਨੂੰ ਲੈ ਕੇ ਲੰਬੇ ਸਮੇਂ ਤੋਂ ਕੈਦ ਦੀ ਸਜ਼ਾ ਕੱਟਣ ਵਾਲੇ ਕੈਦੀ ਬੰਦ ਹਨ।

ਦੱਸਿਆ ਕਿ ਇਸ ਲੜਾਈ ਵਿਚ ਤਕਰੀਬਨ 20 ਕੈਦੀ ਮਾਰੇ ਗਏ ਅਤੇ ਦੋ ਸੁਰੱਖਿਆ ਗਾਰਡਾਂ ਦੀ ਵੀ ਜਾਨ ਚਲੀ ਗਈ। ਦੱਸਿਆ ਇਹ ਵੀ ਜਾ ਰਿਹਾ ਹੈ ਕਿ ਇਸ ਲੜਾਈ ਦੌਰਾਨ ਮਾਰੇ ਗਏ ਲੋਕਾਂ ਦੇ ਨਾਲ 6 ਗਾਰਡ ਜ਼ਖਮੀ ਵੀ ਹੋਏ ਹਨ। ਸਰਕਾਰ ਨੇ ਜੇਲ ਵਿਚ ਦੰਗਾ ਹੋਣ ਜਾਂ ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਅਜੇ ਤੱਕ ਨਹੀਂ ਕੀਤੀ ਹੈ ਅਤੇ ਨਾ ਹੀ ਇਸ ਸਬੰਧੀ ਪ੍ਰੈਸ ਨੂੰ ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ ਦਿੱਤੀ ਹੈ। ਜ਼ਿਕਰਯੋਗ ਹੈ ਕਿ ਕੁੱਟਮਾਰ ਦੀ ਇਹ ਘਟਨਾ ਬੁੱਧਵਾਰ ਰਾਤ ਨੂੰ ਹੋਈ ਸੀ, ਜਿਸ ਵਿਚ ਦਰਜਨਾਂ ਕੈਦੀ ਸ਼ਾਮਲ ਸਨ। 


Related News