ਅਮਰੀਕਾ 'ਚ ਵਾਪਰਿਆ ਕਾਰ ਹਾਦਸਾ, ਭਾਰਤੀ ਮੂਲ ਦੇ 2 ਸਾਲਾ ਬੱਚੇ ਦੀ ਮੌਤ, ਮਾਂ ਲੜ ਰਹੀ ਹੈ ਜ਼ਿੰਦਗੀ ਲਈ ਜੰਗ
Saturday, Dec 31, 2022 - 09:20 AM (IST)
ਨਿਊਯਾਰਕ (ਭਾਸ਼ਾ)- ਅਮਰੀਕਾ ਦੇ ਨੇਵਾਡਾ ਵਿੱਚ ਕ੍ਰਿਸਮਿਸ ਮੌਕੇ ਵਾਪਰੇ ਇੱਕ ਕਾਰ ਹਾਦਸੇ ਵਿੱਚ ਭਾਰਤੀ ਮੂਲ ਦੇ 2 ਸਾਲਾ ਬੱਚੇ ਦੀ ਮੌਤ ਹੋ ਗਈ, ਜਦੋਂਕਿ ਉਸ ਦੀ ਮਾਂ ਅਮਰੀਕਾ ਦੇ ਇਕ ਹਸਪਤਾਲ ਵਿਚ ਜ਼ਿੰਦਗੀ ਲਈ ਲੜ ਰਹੀ ਹੈ। ‘ਲਾਸ ਵੇਗਾਸ ਰਿਵਿਊ ਜਰਨਲ’ ਅਖ਼ਬਾਰ ਵਿੱਚ ਛਪੀ ਖ਼ਬਰ ਅਨੁਸਾਰ ਕੈਲੀਫੋਰਨੀਆ ਦੇ ਇਰਵਿਨ ਨਿਵਾਸੀ ਆਰਵ ਮੁਥਿਆਲਾ ਦੀ ਕਾਰ ਹਾਦਸੇ ਵਿੱਚ ਸਿਰ ਵਿੱਚ ਗੰਭੀਰ ਸੱਟ ਲੱਗਣ ਕਾਰਨ ਮੌਤ ਹੋ ਗਈ।
ਇਹ ਵੀ ਪੜ੍ਹੋ: ਦੁਬਈ ’ਚ ਗਲਤੀ ਨਾਲ ਭਾਰਤੀ ਵਿਅਕਤੀ ਦੇ ਖਾਤੇ ’ਚ ਆਏ 1.28 ਕਰੋੜ ਰੁਪਏ, ਮੋੜਨ ਤੋਂ ਨਾਂਹ ਕਰਨ ’ਤੇ ਜੇਲ੍ਹ
ਪਰਿਵਾਰ ਦੀ ਮਦਦ ਲਈ ਬਣਾਏ ਗਏ GoFundMe ਪੇਜ ਦੇ ਅਨੁਸਾਰ, ਸ਼ਰਵਿਆ ਮੁਥਿਆਲਾ, ਉਸਦੇ ਪਤੀ ਰਵਿੰਦਰ ਮੁਥਿਆਲਾ ਅਤੇ ਪੁੱਤਰ ਆਰਵ ਲਾਸ ਵੇਗਾਸ ਤੋਂ ਵਾਪਸ ਆਉਂਦੇ ਸਮੇਂ ਇੱਕ ਘਾਤਕ ਹਾਦਸੇ ਦਾ ਸ਼ਿਕਾਰ ਹੋ ਗਏ ਸਨ। ਨੇਵਾਡਾ ਸਟੇਟ ਪੁਲਸ ਹਾਈਵੇਅ ਪੈਟਰੋਲ ਦੇ ਅਨੁਸਾਰ, ਇਹ ਹਾਦਸਾ ਕਲਾਰਕ ਕਾਉਂਟੀ ਦੀ ਇੱਕ ਪ੍ਰਮੁੱਖ ਸੜਕ ਲਾਸ ਵੇਗਾਸ ਬੁਲੇਵਾਰਡ ਵਿਖੇ ਵਾਪਰਿਆ। ਫੰਡਰੇਜ਼ਰ ਪੇਜ ਮੁਤਾਬਕ ਰਵਿੰਦਰ ਮੁਥਿਆਲਾ ਮਾਮੂਲੀ ਸੱਟਾਂ ਨਾਲ ਹਾਦਸੇ ਵਿੱਚ ਬਚ ਗਿਆ। ਨੇਵਾਡਾ ਹਾਈਵੇ ਪੈਟਰੋਲ ਦੇ ਅਨੁਸਾਰ, ਪੁਲਸ ਪਿਛਲੇ ਐਤਵਾਰ ਨੂੰ ਲਾਸ ਵੇਗਾਸ ਬੁਲੇਵਾਰਡ ਸਾਊਥ 'ਤੇ ਮੀਲ ਮਾਰਕਰ 12 ਦੇ ਨੇੜੇ ਵਾਪਰੇ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ। ਸੈਵਨ ਮੈਜਿਕ ਮਾਉਂਟੇਨ ਸੈਲਾਨੀਆਂ ਅਤੇ ਸਥਾਨਕ ਲੋਕਾਂ ਵਿੱਚ ਇੱਕ ਪ੍ਰਸਿੱਧ ਸਥਾਨ ਹੈ।
ਇਹ ਵੀ ਪੜ੍ਹੋ : Year Ender 2022: ਗਲੋਬਲ ਹਸਤੀਆਂ, ਜਿਨ੍ਹਾਂ ਨੇ ਇਸ ਸਾਲ ਦੁਨੀਆ ਨੂੰ ਕਹਿ ਦਿੱਤਾ ਅਲਵਿਦਾ