ਬ੍ਰਿਟੇਨ ਜਾਣਗੇ 2 ਹਜ਼ਾਰ ਭਾਰਤੀ ਡਾਕਟਰ, 9 ਸੈਂਟਰਾਂ ''ਚ ਟ੍ਰੇਨਿੰਗ ਸ਼ੁਰੂ

Wednesday, Mar 13, 2024 - 12:35 PM (IST)

ਬ੍ਰਿਟੇਨ ਜਾਣਗੇ 2 ਹਜ਼ਾਰ ਭਾਰਤੀ ਡਾਕਟਰ, 9 ਸੈਂਟਰਾਂ ''ਚ ਟ੍ਰੇਨਿੰਗ  ਸ਼ੁਰੂ

ਇੰਟਰਨੈਸ਼ਨਲ ਡੈਸਕ- ਬ੍ਰਿਟੇਨ ਦੀ ਨੈਸ਼ਨਲ ਹੈਲਥ ਸਰਵਿਸ (ਐੱਨ.ਐੱਚ.ਐੱਸ.) ਵਿਚ ਡਾਕਟਰਾਂ ਦੀ ਘਾਟ ਨੂੰ ਪੂਰਾ ਕਰਨ ਲਈ ਭਾਰਤ ਤੋਂ 2 ਹਜ਼ਾਰ ਡਾਕਟਰ ਭੇਜੇ ਜਾਣਗੇ। ਇਸ ਲਈ ਭਾਰਤ ਦੇ 9 ਪ੍ਰਮੁੱਖ ਸ਼ਹਿਰਾਂ ਦੇ ਵੱਡੇ ਹਸਪਤਾਲਾਂ ਵਿਚ ਟ੍ਰੇਨਿੰਗ  ਸੈਂਟਰ ਸ਼ੁਰੂ ਕੀਤੇ ਗਏ ਹਨ। ਇਹ ਸ਼ਹਿਰ ਮੁੰਬਈ, ਗੁਰੂਗ੍ਰਾਮ, ਨਾਗਪੁਰ, ਇੰਦੌਰ, ਚੇਨੱਈ, ਦਿੱਲੀ, ਕਾਲੀਕਟ, ਬੇਂਗਲੁਰੂ ਅਤੇ ਮੈਸੁਰੂ ਹਨ। NHS ਫਾਸਟ ਟ੍ਰੈਕ ਪੀਜੀ ਪ੍ਰੋਗਰਾਮ ਦੇ ਤਹਿਤ ਭਾਰਤੀ ਡਾਕਟਰਾਂ ਦੇ ਅਗਲੇ ਬੈਚ ਨੂੰ ਸਿਖਲਾਈ ਦੇਵੇਗਾ। ਛੇ ਤੋਂ ਬਾਰਾਂ ਮਹੀਨਿਆਂ ਦੀ ਸਿਖਲਾਈ ਤੋਂ ਬਾਅਦ ਇਨ੍ਹਾਂ ਡਾਕਟਰਾਂ ਨੂੰ ਹਸਪਤਾਲਾਂ ਵਿਚ ਨਿਯੁਕਤ ਕੀਤਾ ਜਾਵੇਗਾ। ਭਾਰਤੀ ਡਾਕਟਰ ਬ੍ਰਿਟਿਸ਼ ਹਸਪਤਾਲਾਂ ਵਿੱਚ ਨੌਕਰੀ ਕਰ ਸਕਣਗੇ। 

NHS ਖੁਦ ਇਨ੍ਹਾਂ ਡਾਕਟਰਾਂ ਲਈ ਵੀਜ਼ਾ ਸਪਾਂਸਰ ਕਰੇਗਾ। ਸਿਖਲਾਈ ਪ੍ਰੋਗਰਾਮ ਨੂੰ ਪੂਰਾ ਕਰਨ ਵਾਲੇ ਭਾਰਤੀ ਪੀਜੀ ਡਾਕਟਰਾਂ ਲਈ ਸਭ ਤੋਂ ਵੱਡਾ ਫ਼ਾਇਦਾ ਇਹ ਹੋਵੇਗਾ ਕਿ ਉਨ੍ਹਾਂ ਨੂੰ PLAB ਦੀ ਪ੍ਰੀਖਿਆ ਨਹੀਂ ਦੇਣੀ ਪਵੇਗੀ। ਬ੍ਰਿਟੇਨ ਵਿੱਚ ਕੰਮ ਕਰਨ ਲਈ ਇਹ ਅੰਤਰਰਾਸ਼ਟਰੀ ਪ੍ਰੀਖਿਆ ਪਾਸ ਕਰਨੀ ਜ਼ਰੂਰੀ ਹੈ। ਜ਼ਿਕਰਯੋਗ ਹੈ ਕਿ ਬ੍ਰਿਟੇਨ 'ਚ ਇਸ ਸਮੇਂ ਕਰੀਬ 25 ਹਜ਼ਾਰ ਡਾਕਟਰਾਂ ਦੀ ਕਮੀ ਹੈ।

ਭਾਰਤੀ ਡਾਕਟਰ ਦਸ ਸਾਲਾਂ ਵਿੱਚ ਹੋ ਜਾਣਗੇ ਦੁੱਗਣੇ 

ਵਰਤਮਾਨ ਵਿੱਚ 30 ਹਜ਼ਾਰ ਤੋਂ ਵੱਧ ਭਾਰਤੀ ਬ੍ਰਿਟੇਨ ਵਿੱਚ ਹਨ ਡਾਕਟਰ ਕੰਮ ਕਰ ਰਹੇ ਹਨ। ਫਾਸਟ ਟ੍ਰੈਕ ਪੀਜੀ ਪ੍ਰੋਗਰਾਮ ਤੋਂ ਬਾਅਦ ਆਉਣ ਵਾਲੇ ਦਸ ਸਾਲਾਂ ਵਿੱਚ ਭਾਰਤੀ ਡਾਕਟਰਾਂ ਦੀ ਗਿਣਤੀ ਦੁੱਗਣੀ ਹੋਣ ਦੀ ਸੰਭਾਵਨਾ ਹੈ। ਐਨ.ਐਚ.ਐਸ ਦੇ ਸਾਬਕਾ ਮੁੱਖ ਕਾਰਜਕਾਰੀ ਸਾਈਮਨ ਸਟੀਵਨਜ਼ ਨੇ ਸਮਾਚਾਰ ਏਜੰਸੀ ਨੂੰ ਦੱਸਿਆ ਕਿ ਬ੍ਰਿਟੇਨ ਦੀਆਂ ਵੱਕਾਰੀ ਸਾਊਥ ਵੇਲਜ਼, ਬੋਲਟਨ ਅਤੇ ਪਲਾਈਮਾਊਥ ਯੂਨੀਵਰਸਿਟੀਆਂ ਵਿੱਚ ਭਾਰਤ ਤੋਂ ਆਉਣ ਵਾਲੇ ਡਾਕਟਰਾਂ ਲਈ ਵਿਸ਼ੇਸ਼ ਸਿਖਲਾਈ ਦਾ ਪ੍ਰਬੰਧ ਕੀਤਾ ਗਿਆ ਹੈ।

ਪੜ੍ਹੋ ਇਹ ਅਹਿਮ ਖ਼ਬਰ-ਭਾਰਤ ਵਾਂਗ ਹੁਣ ਅਮਰੀਕਾ ਵੀ ਚੀਨੀ ਐਪ 'ਟਿਕਟਾਕ' ਤੇ ਲਗਾਉਣ ਜਾ ਰਿਹੈ ਪਾਬੰਦੀ 

ਭਾਰਤੀ ਡਾਕਟਰਾਂ ਨੂੰ ਬੁਲਾਉਣ ਦੇ ਦੋ ਵੱਡੇ ਕਾਰਨ

1. ਬ੍ਰਿਟੇਨ ਦੀ ਸਿਹਤ ਸੰਭਾਲ ਦੀ ਰੀੜ੍ਹ ਦੀ ਹੱਡੀ, NHS ਵਿੱਚ ਪ੍ਰਵਾਸੀਆਂ ਵਿੱਚ ਸਭ ਤੋਂ ਵੱਧ ਭਾਰਤੀ ਡਾਕਟਰ ਹਨ। ਕੋਰੋਨਾ ਦੇ ਦੌਰ 'ਚ ਭਾਰਤੀ ਡਾਕਟਰਾਂ ਨੇ ਸ਼ਾਨਦਾਰ ਕੰਮ ਕੀਤਾ ਹੈ।
2. ਭਾਰਤੀ ਡਾਕਟਰ ਵੀ ਖੋਜ ਵਿੱਚ ਸਭ ਤੋਂ ਅੱਗੇ ਹਨ। NHS ਦੇ ਅੰਕੜਿਆਂ ਅਨੁਸਾਰ ਬ੍ਰਿਟੇਨ ਵਿੱਚ ਕੰਮ ਕਰਨ ਵਾਲੇ ਹਰ ਪੰਜ ਪ੍ਰਵਾਸੀ ਡਾਕਟਰਾਂ ਵਿੱਚੋਂ ਤਿੰਨ ਭਾਰਤੀ ਡਾਕਟਰ ਖੋਜ ਦੇ ਕੰਮ ਵਿੱਚ ਸ਼ਾਮਲ ਹਨ।

ਬ੍ਰਿਟਿਸ਼ ਡਾਕਟਰਾਂ ਦੀ ਵਿਸ਼ੇਸ਼ ਟੀਮ ਟ੍ਰੇਨਿੰਗ ਲਈ ਭਾਰਤ ਆਵੇਗੀ

NHS ਨੇ ਬ੍ਰਿਟੇਨ ਦੇ 23 ਸੀਨੀਅਰ ਡਾਕਟਰਾਂ ਦੀ ਇੱਕ ਟੀਮ ਵੀ ਬਣਾਈ ਹੈ ਜੋ ਭਾਰਤ ਆ ਕੇ ਪੀਜੀ ਡਾਕਟਰਾਂ ਨੂੰ ਸਿਖਲਾਈ ਦੇਵੇਗੀ। ਟ੍ਰੇਨਰਾਂ ਨੇ ਨਾਗਪੁਰ ਦੇ ਕਿੰਗਸਵੇ ਹਸਪਤਾਲ, ਚੇਨਈ ਦੇ SIMS, ਗੁਰੂਗ੍ਰਾਮ ਦੇ ਪਾਰਕ ਹਸਪਤਾਲ, ਫਰੀਦਾਬਾਦ ਦੇ ਮੈਟਰੋ ਹਸਪਤਾਲ, ਕਾਲੀਕਟ ਦੇ ਐਸਟਰ ਹਸਪਤਾਲ ਅਤੇ ਇੰਦੌਰ ਦੇ ਅਰਬਿੰਦੋ ਹਸਪਤਾਲ ਦੇ ਡਾਕਟਰਾਂ ਨੂੰ ਅੰਤਿਮ ਰੂਪ ਦਿੱਤਾ ਹੈ।

 ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

Vandana

Content Editor

Related News