‘ਡਿਆਨਾ ਐਵਾਰਡ-2023'' ਲਈ ਕੈਨੇਡਾ ਦੀਆਂ 2 ਪੰਜਾਬਣ ਵਿਦਿਆਰਥਣਾਂ ਦੀ ਹੋਈ ਚੋਣ

08/30/2023 2:44:50 PM

ਟੋਰਾਂਟੋ- ਸਮਾਜ ਸੇਵਾ ਦੇ ਖੇਤਰ ਵਿਚ ਅਹਿਮ ਯੋਗਦਾਨ ਪਾਉਣ 'ਤੇ 9 ਤੋਂ 25 ਸਾਲ ਤੱਕ ਦੇ ਮੁੰਡਿਆਂ-ਕੁੜੀਆਂ ਅਤੇ ਵਿਦਿਆਰਥੀਆਂ ਨੂੰ ਦਿੱਤੇ ਜਾਣ ਵਾਲੇ ‘ਡਿਆਨਾ ਐਵਾਰਡ-2023' ਲਈ ਕੈਨੇਡਾ ਦੀਆਂ 2 ਪੰਜਾਬਣ ਵਿਦਿਆਰਥਣਾਂ ਸ਼ਰਈਆ ਗੁਪਤਾ ਤੇ ਭਾਨਵੀ ਸਚਦੇਵਾ ਦੀ ਚੋਣ ਕੀਤੀ ਗਈ ਹੈ। ਇਹ ਪੁਰਸਕਾਰ ਇੰਗਲੈਂਡ ਦੀ ਮਰਹੂਮ ਰਾਜਕੁਮਾਰੀ ਡਿਆਨਾ ਦੀ ਯਾਦ 'ਚ 1999 ਵਿਚ ਦੇਣਾ ਸ਼ੁਰੂ ਕੀਤਾ ਗਿਆ ਸੀ। ਇੱਥੇ ਦੱਸ ਦੇਈਏ ਕਿ ਇੰਗਲੈਂਡ ਦੇ ਮਹਾਰਾਜਾ-III ਚਾਰਲਸ ਦੀ ਪਤਨੀ ਡਿਆਨਾ ਦੀ 31 ਅਗਸਤ, 1997 ਨੂੰ ਇਕ ਸੜਕ ਹਾਦਸੇ ਵਿਚ ਮੌਤ ਹੋ ਗਈ ਸੀ।

ਇਹ ਵੀ ਪੜ੍ਹੋ: ਕੈਨੇਡਾ ਤੋਂ ਦੁਖਦਾਇਕ ਖ਼ਬਰ: ਫੈਕਟਰੀ 'ਚ ਵਾਪਰੇ ਹਾਦਸੇ ਦੌਰਾਨ ਮਾਪਿਆਂ ਦੇ ਇਕਲੌਤੇ ਪੁੱਤ ਦੀ ਦਰਦਨਾਕ ਮੌਤ

ਡਿਆਨਾ ਐਵਾਰਡ ਲਈ ਚੁਣੀ ਜਾਣ ਵਾਲੀ 13 ਸਾਲਾ ਵਿਦਿਆਰਥਣ ਸ਼ਰਈਆ ਗੁਪਤਾ ਵਿਦਿਆਰਥੀਆਂ ਨੂੰ ਬੁਲਿੰਗ ਖ਼ਿਲਾਫ਼ ਜਾਗਰੂਕ ਕਰਦੀ ਹੈ ਅਤੇ ਬੁਲਿੰਗ ਤੇ ‘ਫਲੈਮਿੰਗ ਫੀਟ’ ਨਾਂਅ ਦੀ ਕਿਤਾਬ ਲਿਖ ਚੁੱਕੀ ਹੈ। ਉਥੇ ਹੀ ਮਾਰਜਿਨ ਮੈਗਜ਼ੀਨ ਦੀ ਮੁੱਖ ਸੰਪਾਦਕ ਰਹੀ 20 ਸਾਲਾ ਭਾਨਵੀ ਸਚਦੇਵਾ ਕੋਲੰਬੀਆ ਯੂਨੀਵਰਸਿਟੀ ਵਿਖੇ ਪਬਲਿਕ ਹੈਲਥ ਦੀ ਪੜ੍ਹਾਈ ਕਰ ਰਹੀ ਹੈ ਤੇ ਭਾਰਤ ਵਿਚ ਲੋੜਵੰਦ ਵਿਦਿਆਰਥਣਾਂ ਦੀ ਪੜ੍ਹਾਈ ਵਾਸਤੇ ਫੰਡ ਇਕੱਠਾ ਕਰਕੇ ਭੇਜਦੀ ਹੈ।

ਇਹ ਵੀ ਪੜ੍ਹੋ: ਵੱਡੀ ਖ਼ਬਰ: ਫਿਰੋਜ਼ਪੁਰ ਦੀ ਔਰਤ ਦਾ ਮਨੀਲਾ ’ਚ ਗੋਲੀਆਂ ਮਾਰ ਕੇ ਕਤਲ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor

Related News