ਅਮਰੀਕੀ ਕਾਂਗਰਸ ਦੀ ਸ਼ਕਤੀਸ਼ਾਲੀ ਕਮੇਟੀ ''ਚ ਭਾਰਤੀ ਮੂਲ ਦੇ 2 ਲੋਕ ਸ਼ਾਮਲ
Saturday, Dec 01, 2018 - 11:28 PM (IST)

ਵਾਸ਼ਿੰਗਟਨ — ਭਾਰਤੀ ਮੂਲ ਦੇ 2 ਅਮਰੀਕੀ ਨਾਗਰਿਕਾਂ ਪ੍ਰਮਿਲਾ ਜੈਪਾਲ ਅਤੇ ਰੋ ਖੰਨਾ ਨੂੰ ਕਾਂਗਰਸ ਦੀ ਇਕ ਸ਼ਕਤੀਸ਼ਾਲੀ ਕਮੇਟੀ 'ਚ ਪ੍ਰਮੁੱਖ ਅਹੁਦਿਆਂ 'ਤੇ ਚੁਣਿਆ ਗਿਆ ਹੈ। ਕਾਂਗਰਸ ਦੀ ਪਹਿਲੀ ਭਾਰਤੀ-ਅਮਰੀਕੀ ਮੈਂਬਰ ਜੈਪਾਲ ਨੂੰ ਕਾਂਗਰਸ ਮੈਂਬਰ ਮਾਰਕ ਪੋਕਨ ਨਾਲ ਇਕ ਅਹਿਮ ਕਮੇਟੀ 'ਕਾਂਗ੍ਰੇਸ਼ਨਲ ਪ੍ਰੋਗੈਸਿਵ ਕਾਕਸ' (ਸੀ. ਪੀ. ਸੀ.) ਦਾ ਸਹਿ-ਪ੍ਰਧਾਨ ਬਣਾਇਆ ਗਿਆ ਹੈ।
ਹਾਊਸ ਡੈਮੋਕ੍ਰੇਟਿਕ ਕਾਕਸ 'ਚ ਸਭ ਤੋਂ ਵੱਡੀ ਕਮੇਟੀ ਲਈ ਚੋਣਾਂ ਵੀਰਵਾਰ ਨੂੰ ਹੋਈਆਂ। ਇਸ 'ਚ ਜੈਪਾਲ ਦੀ ਥਾਂ ਰੋ ਖੰਨਾ ਜਨਵਰੀ 2019 ਤੋਂ ਸ਼ੁਰੂ ਹੋ ਰਹੀਆਂ 116ਵੀਂ ਕਾਂਗਰਸ ਲਈ ਸੀ. ਪੀ. ਸੀ. ਦੇ ਪਹਿਲੇ ਉਪ-ਪ੍ਰਧਾਨ ਚੁਣੇ ਗਏ। ਜੈਪਾਲ ਅਤੇ ਖੰਨਾ ਦੋਹਾਂ ਨੂੰ 6 ਨਵੰਬਰ ਨੂੰ ਹੋਈਆਂ ਮਿੱਡ ਟਰਮ ਚੋਣਾਂ 'ਚ ਲਗਾਤਾਰ ਦੂਜੇ ਕਾਰਜਕਾਲ ਲਈ ਪ੍ਰਤੀਨਿਧੀ ਸਭਾ 'ਚ ਚੁਣਿਆ ਗਿਆ ਹੈ। ਜੈਪਾਲ ਵਾਸ਼ਿੰਗਟਨ ਜਦਕਿ ਖੰਨਾ ਸਿਲੀਕਾਨ ਵੈਲੀ ਦੀ ਨੁਮਾਇੰਦਗੀ ਕਰਦੇ ਹਨ।
ਸਾਲ 1991 'ਚ ਸਥਾਪਤ ਸੀ. ਪੀ. ਸੀ. ਦਾ ਉਦੇਸ਼ ਅਮਰੀਕੀ ਜਨਤਾ ਦੀ ਡਾਇਵਰਸਿਟੀ ਅਤੇ ਮਜ਼ਬੂਤੀ ਨੂੰ ਪ੍ਰਦਰਸ਼ਿਤ ਕਰਨਾ ਅਤੇ ਸਾਰੇ ਅਮਰੀਕੀਆਂ ਦੀਆਂ ਜ਼ਰੂਰਤਾਂ ਅਤੇ ਇੱਛਾਵਾਂ ਨੂੰ ਚੁੱਕਣਾ ਅਤੇ ਜ਼ਿਆਦਾ ਨਿਆਂ-ਸੰਗਤ ਅਤੇ ਮਨੁੱਖੀ ਸਮਾਜ ਦਾ ਨਿਰਮਾਣ ਕਰਨਾ ਹੈ।