ਪਾਕਿਸਤਾਨ ਦੀ ਰਾਜਧਾਨੀ ’ਚ 2 ਲੋਕਾਂ ਦਾ ਸ਼ਰੇਆਮ ਕਤਲ

Wednesday, Feb 09, 2022 - 07:00 PM (IST)

ਪਾਕਿਸਤਾਨ ਦੀ ਰਾਜਧਾਨੀ ’ਚ 2 ਲੋਕਾਂ ਦਾ ਸ਼ਰੇਆਮ ਕਤਲ

ਇਸਲਾਮਾਬਾਦ– ਪਾਕਿਸਤਾਨ ਦੀ ਰਾਜਦਾਨੀ ਇਸਲਾਮਾਬਾਦ ’ਚ ਅਣਪਛਾਤੇ ਹਮਲਾਵਰਾਂ ਨੇ ਦੋਵਾਂ ਲੋਕਾਂ ਦਾ ਕਤਲ ਕਰ ਦਿੱਤਾ। ਸਮਾਚਾਰ ਏਜੰਸੀ ਸਿਨਹੁਆ ਨੇ ਸਥਾਨਕ ਮੀਡੀਆ ਦੇ ਹਵਾਲੇ ਤੋਂ ਦੱਸਿਆ ਕਿ ਇਹ ਘਟਨਾ ਰਾਜਧਾਨੀ ’ਚ ਇਕ ਐਕਸਪ੍ਰੈੱਸ ਵੇਅ ਦੇ ਨੇੜੇ ਹੋਈ। ਇਸਨੇ ਅੱਗੇ ਕਿਹਾ ਕਿ ਪੁਲਸ ਅਤੇ ਬਚਾਅ ਦਲ ਘਟਨਾ ਵਾਲੀ ਥਾਂ ’ਤੇ ਪਹੁੰਚ ਗਿਆ ਹੈ। ਪੁਲਸ ਨੇ ਦੱਸਿਆ ਕਿ ਦੋਵਾਂ ਪੱਖਾਂ ’ਚ ਪੁਰਾਣੀ ਰੰਜਿਸ਼ ਸੀ।

ਜਾਣਕਾਰੀ ਮੁਤਾਬਕ, ਪੁਲਸ ਨੇ ਇਲਾਕੇ ਦੀ ਘੇਰਾਬੰਦੀ ਕਰਕੇ ਹਮਲਾਵਰਾਂ ਦੀ ਗ੍ਰਿਫ਼ਤਾਰੀ ਲਈ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਦੱਸ ਦੇਈਏ ਕਿ ਪਾਕਿਸਤਾਨ ’ਚ ਹਾਲ ਦੇ ਮਹੀਨਿਆਂ ’ਚ ਹਿੰਸਾ ਦੀ ਲਹਿਰ ਵੇਖੀ ਜਾ ਰਹੀ ਹੈ। ਹਾਲ ਦੇ ਮਹੀਨਿਆਂ ’ਚ ਬਲੋਚਿਸਤਾਨ ਲਿਬਰੇਸ਼ਨ ਆਰਮੀ (ਬੀ.ਐੱਲ.ਏ.) ਨੇ ਦੇਸ਼ ਦੇ ਦੱਖਣ-ਪੱਛਮੀ ਖੇਤਰ ’ਚ ਕਈ ਹਮਲਿਆਂ ਦੀ ਜ਼ਿੰਮੇਵਾਰੀ ਲਈ ਹੈ, ਹਾਲ ਹੀ ’ਚ ਪਾਕਿਸਤਾਨ ’ਚ ਸੁਰੱਖਿਆ ਚੌਂਕੀਆਂ ’ਤੇ ਹੋਏ ਹਮਲਿਆਂ ’ਚ 7 ਪਾਕਿਸਤਾਨੀ ਫੌਜੀਆਂ ਅਤੇ 13 ਵੱਖਵਾਦੀਆਂਦੀ ਮੌਤ ਹੋ ਗਈ ਸੀ।


author

Rakesh

Content Editor

Related News