ਦੁੱਖਦਾਇਕ ਖ਼ਬਰ : ਅਮਰੀਕਾ 'ਚ ਪੰਜਾਬਣ ਸਣੇ 2 ਜਣਿਆਂ ਦੀ ਅੱਗ ਲੱਗਣ ਨਾਲ ਮੌਤ

03/05/2024 2:02:19 PM

ਨਿਊ ਜਰਸੀ: ਅਮਰੀਕਾ ਤੋਂ ਇਕ ਦੁੱਖਦਾਇਕ ਖ਼ਬਰ ਸਾਹਮਣੇ ਆਈ ਹੈ। ਇੱਥੇ ਨਿਊ ਜਰਸੀ ਸੂਬੇ ਦੇ ਟੀਨੈਕ ਕਸਬੇ ਵਿਚ ਘਰ ਦੇ ਬੇਸਮੈਂਟ ਅੰਦਰ ਅੱਗ ਲੱਗਣ ਕਾਰਨ ਮਾਰੇ ਗਏ ਦੋ ਜੀਆਂ ਦੀ ਸ਼ਨਾਖਤ ਰਣਜੋਧ ਸਿੰਘ ਅਤੇ ਮਨਜਿੰਦਰ ਕੌਰ ਵਜੋਂ ਕੀਤੀ ਗਈ ਹੈ। ਜਦਕਿ ਰਣਜੋਧ ਸਿੰਘ (35) ਦੀ ਪਤਨੀ ਮਨਜੀਤ ਕੌਰ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ।

ਇਹ ਹੈ ਪੂਰਾ ਮਾਮਲਾ

PunjabKesari

ਮੀਡੀਆ ਰਿਪੋਰਟਾਂ ਮੁਤਾਬਕ 35 ਸਾਲ ਦੇ ਰਣਜੋਧ ਸਿੰਘ ਨੇ ਖ਼ੁਦ ਨੂੰ ਅੱਗ ਲਗਾਈ ਅਤੇ ਇਸ ਮਗਰੋਂ ਵਾਧਾ ਵਧ ਗਿਆ। ਰਣਜੋਧ ਸਿੰਘ ਅਤੇ ਮਨਜਿੰਦਰ ਕੌਰ ਦੇ ਰਿਸ਼ਤੇ ਬਾਰੇ ਮੀਡੀਆ ਰਿਪੋਰਟਾਂ ਵਿਚ ਕੋਈ ਸਪੱਸ਼ਟ ਜਾਣਕਾਰੀ ਨਹੀਂ ਮਿਲ ਸਕੀ। ਮਨਜਿੰਦਰ ਕੌਰ ਆਪਣੇ ਪਿੱਛੇ ਇਕ ਬੇਟਾ ਛੱਡ ਗਈ ਹੈ। ਉਧਰ ਬਰਗਨ ਕਾਊਂਟੀ ਦੇ ਪ੍ਰੌਸੀਕਿਊਟਰ ਮਾਰਕ ਮਸੇਲਾ ਨੇ ਦੱਸਿਆ ਕਿ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਮਨਜਿੰਦਰ ਕੌਰ ਦੀ ਉਮਰ 44 ਸਾਲ ਸੀ ਜਦਕਿ ਮਨਜੀਤ ਕੌਰ ਦੀ ਉਮਰ 47 ਸਾਲ ਦੱਸੀ ਜਾ ਰਹੀ ਹੈ ਜੋ ਲਿਵਿੰਗਸਟਨ ਦੇ ਕੂਪਰਮੈਨ ਮੈਡੀਕਲ ਸੈਂਟਰ ਵਿਚ ਦਾਖਲ ਹੈ ਅਤੇ ਉਸ ਦੀ ਸਥਿਤੀ ਗੰਭੀਰ ਬਣੀ ਹੋਈ ਹੈ।

ਮਾਮਲੇ ਨੂੰ ਗੁੱਝਾ ਭੇਤ ਦੱਸ ਰਹੀ ਪੁਲਸ

ਪ੍ਰੌਸੀਕਿਊਟਰ ਮਾਰਕ ਮਸੇਲਾ ਮੁਤਾਬਕ ਰਣਜੋਧ ਸਿੰਘ ਨੇ ਕੋਈ ਬਲਣਸ਼ੀਲ ਪਦਾਰਥ ਆਪਣੇ 'ਤੇ ਛਿੜਕ ਕੇ ਅੱਗ ਲਗਾਈ ਅਤੇ ਅਤੇ ਇਹ ਇੰਨੀ ਤੇਜ਼ੀ ਨਾਲ ਫੈਲੀ ਕਿ ਤਿੰਨੋ ਜਣੇ ਬੇਸਮੈਂਟ ਵਿਚ ਫਸ ਗਏ। ਰਣਜੋਧ ਸਿੰਘ ਵੱਲੋਂ ਖ਼ੁਦ ਨੂੰ ਅੱਗ ਲਾਉਣ ਦੇ ਕਾਰਨਾਂ ਬਾਰੇ ਕੋਈ ਜ਼ਿਕਰ ਨਹੀਂ ਕੀਤਾ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


Vandana

Content Editor

Related News