ਪਾਕਿਸਤਾਨ ਦੇ 2 ਭਰਾ 20 ਸਾਲਾਂ ਤੋਂ ਕਿਉਂ ਸਨ ਅਮਰੀਕਾ ਦੀ ਜੇਲ੍ਹ ''ਚ ਕੈਦ, ਵਜ੍ਹਾ ਜਾਣ ਹੋ ਜਾਓਗੇ ਹੈਰਾਨ
Friday, Feb 24, 2023 - 11:50 PM (IST)
ਵਾਸ਼ਿੰਗਟਨ (ਯੂ. ਐੱਨ. ਆਈ.) : ਅਮਰੀਕੀ ਅਧਿਕਾਰੀਆਂ ਨੇ 20 ਸਾਲਾਂ ਤੱਕ ਗਵਾਂਟਾਨਾਮੋ ਬੇ ਫੌਜੀ ਜੇਲ੍ਹ ਵਿੱਚ ਬਿਨਾਂ ਕਿਸੇ ਦੋਸ਼ ਦੇ ਰੱਖਣ ਤੋਂ ਬਾਅਦ 2 ਪਾਕਿਸਤਾਨੀ ਭਰਾਵਾਂ ਨੂੰ ਉਨ੍ਹਾਂ ਦੇ ਦੇਸ਼ ਵਾਪਸ ਭੇਜ ਦਿੱਤਾ ਹੈ, ਜਿਸ ਨਾਲ ਗਿਣਤੀ ਘੱਟ ਕੇ 32 ਰਹਿ ਗਈ ਹੈ। ਅਮਰੀਕੀ ਰੱਖਿਆ ਮੰਤਰਾਲਾ ਪੈਂਟਾਗਨ ਨੇ ਸ਼ੁੱਕਰਵਾਰ ਨੂੰ ਇਕ ਬਿਆਨ ਵਿੱਚ ਇਹ ਜਾਣਕਾਰੀ ਦਿੱਤੀ। ਇੱਥੇ ਜਾਰੀ ਪ੍ਰੈੱਸ ਰਿਲੀਜ਼ 'ਚ ਕਿਹਾ ਗਿਆ ਕਿ ਰੱਖਿਆ ਵਿਭਾਗ ਨੇ ਅਬਦੁੱਲ ਰੱਬਾਨੀ ਅਤੇ ਮੁਹੰਮਦ ਰੱਬਾਨੀ ਨੂੰ ਗਵਾਂਤਾਨਾਮੋ ਬੇ ਜੇਲ੍ਹ ਦੀ ਹਿਰਾਸਤ ਤੋਂ ਪਾਕਿਸਤਾਨ ਵਾਪਸ ਭੇਜਣ ਦਾ ਐਲਾਨ ਕੀਤਾ।
ਇਹ ਵੀ ਪੜ੍ਹੋ : ਵਿਸ਼ਵ ਟੂਰ 'ਤੇ ਇਕੱਲੀ ਨਿਕਲੀ ਈਰਾਨ ਦੀ ਨੇਤਰਹੀਣ ਔਰਤ, ਭਾਰਤ ਬਾਰੇ ਕਹੀ ਇਹ ਗੱਲ
ਰੱਬਾਨੀ ਭਰਾ 20 ਸਾਲ ਤੱਕ ਅਮਰੀਕੀ ਹਿਰਾਸਤ ਵਿੱਚ ਰਹੇ ਅਤੇ ਉਨ੍ਹਾਂ ’ਤੇ ਕਦੇ ਵੀ ਕਿਸੇ ਅਪਰਾਧ ਦਾ ਦੋਸ਼ ਨਹੀਂ ਲੱਗਾ। ਅਬਦੁਲ ਅਤੇ ਮੁਹੰਮਦ ਰੱਬਾਨੀ ਅਮਰੀਕੀ ਹਿਰਾਸਤ ਤੋਂ ਰਿਹਾਅ ਹੋਣ ਵਾਲੇ ਤਾਜ਼ਾ ਕੈਦੀ ਹਨ। ਇਹ ਕਦਮ ਉਦੋਂ ਚੁੱਕਿਆ ਗਿਆ ਹੈ ਜਦੋਂ ਅਮਰੀਕਾ ਜੇਲ੍ਹ ਨੂੰ ਖਾਲੀ ਕਰਕੇ ਬੰਦ ਕਰਨ ਦੀਆਂ ਕੋਸ਼ਿਸ਼ਾਂ 'ਚ ਲੱਗਾ ਹੋਇਆ ਹੈ। ਜਾਰਜ ਡਬਲਯੂ ਬੁਸ਼ ਪ੍ਰਸ਼ਾਸਨ ਨੇ 11 ਸਤੰਬਰ 2001 ਨੂੰ ਸੰਯੁਕਤ ਰਾਜ ਅਮਰੀਕਾ 'ਤੇ ਅਲ-ਕਾਇਦਾ ਦੇ ਹਮਲਿਆਂ ਤੋਂ ਬਾਅਦ ਕੱਟੜਪੰਥੀ ਸ਼ੱਕੀਆਂ ਲਈ ਕਿਊਬਾ ਵਿੱਚ ਇਕ ਜਲ ਸੈਨਾ ਦੇ ਅਧਾਰ 'ਤੇ ਇਹ ਜੇਲ੍ਹ ਬਣਾਈ ਸੀ।
ਇਹ ਵੀ ਪੜ੍ਹੋ : ਭਾਰਤ ਵਾਂਗ ਹੁਣ ਲੰਡਨ ਦੇ ਸਕੂਲਾਂ 'ਚ ਵੀ ਸ਼ੁਰੂ ਹੋਣ ਜਾ ਰਹੀ ਮਿਡ-ਡੇ ਮੀਲ ਸਕੀਮ, ਜਾਣੋ ਕਿਉਂ ਬਣੇ ਅਜਿਹੇ ਹਾਲਾਤ
ਕੀ ਸੀ ਦੋਵਾਂ 'ਤੇ ਦੋਸ਼
ਪਾਕਿਸਤਾਨੀ ਅਧਿਕਾਰੀਆਂ ਨੇ 2002 'ਚ ਦੋਵਾਂ ਭਰਾਵਾਂ ਨੂੰ ਉਨ੍ਹਾਂ ਦੇ ਜੱਦੀ ਸ਼ਹਿਰ ਕਰਾਚੀ ਤੋਂ ਗ੍ਰਿਫ਼ਤਾਰ ਕੀਤਾ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਅਮਰੀਕੀ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ ਗਿਆ ਸੀ। ਅਮਰੀਕੀ ਅਧਿਕਾਰੀਆਂ ਨੇ ਦੋਵਾਂ 'ਤੇ ਅਲਕਾਇਦਾ ਦੇ ਮੈਂਬਰਾਂ ਨੂੰ ਆਪਣੇ ਘਰ 'ਚ ਪਨਾਹ ਦੇਣ ਅਤੇ ਹੋਰ ਸਹਾਇਤਾ ਦੇਣ ਦਾ ਦੋਸ਼ ਲਗਾਇਆ ਸੀ। ਦੋਵਾਂ ਭਰਾਵਾਂ ਨੇ ਗਵਾਂਤਾਨਾਮੋ ਭੇਜਣ ਤੋਂ ਪਹਿਲਾਂ ਸੀਆਈਏ ਦੀ ਹਿਰਾਸਤ ਵਿੱਚ ਤਸ਼ੱਦਦ ਦਾ ਦੋਸ਼ ਲਗਾਇਆ ਸੀ।
ਇਹ ਵੀ ਪੜ੍ਹੋ : ਪ੍ਰਮਾਣੂ ਯੁੱਧ ਦੇ ਕੰਢੇ 'ਤੇ ਖੜ੍ਹੀ ਦੁਨੀਆ, 32 ਸਾਲਾਂ ਬਾਅਦ ਪੁਤਿਨ ਨੇ ਖੋਲ੍ਹੀ ਪ੍ਰਮਾਣੂ ਪ੍ਰੀਖਣ ਸਾਈਟ
ਗਵਾਂਟਾਨਾਮੋ ਬੇ 'ਚ ਅਜੇ ਵੀ 32 ਕੈਦੀ
ਅਮਰੀਕੀ ਫੌਜ ਨੇ ਇਕ ਬਿਆਨ 'ਚ ਪਾਕਿਸਤਾਨੀ ਭਰਾਵਾਂ ਦੀ ਉਨ੍ਹਾਂ ਦੇ ਦੇਸ਼ ਵਾਪਸੀ ਦਾ ਐਲਾਨ ਕੀਤਾ ਹੈ। ਇਸ ਨੇ ਉਨ੍ਹਾਂ ਦੀ ਵਾਪਸੀ ਨੂੰ ਲੈ ਕੇ ਪਾਕਿਸਤਾਨ ਵੱਲੋਂ ਰੱਖੀ ਗਈ ਕਿਸੇ ਸ਼ਰਤ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। 2003 ਵਿੱਚ ਇਕ ਸਮੇਂ ਗੁਆਂਤਾਨਾਮੋ ਵਿੱਚ ਲਗਭਗ 600 ਕੈਦੀ ਸਨ, ਜਿਨ੍ਹਾਂ ਨੂੰ ਅਮਰੀਕਾ ਅੱਤਵਾਦੀ ਮੰਨਦਾ ਸੀ। ਪੈਂਟਾਗਨ ਨੇ ਦੱਸਿਆ ਕਿ 32 ਕੈਦੀ ਅਜੇ ਵੀ ਗਵਾਂਤਾਨਾਮੋ ਬੇ ਵਿੱਚ ਹਨ, ਜਿਨ੍ਹਾਂ 'ਚੋਂ 18 ਨੂੰ ਉਨ੍ਹਾਂ ਦੇ ਦੇਸ਼ ਭੇਜਿਆ ਜਾ ਸਕਦਾ ਹੈ, ਜੇਕਰ ਉਹ ਉਨ੍ਹਾਂ ਨੂੰ ਵਾਪਸ ਲੈਣ ਲਈ ਸਹਿਮਤ ਹੋ ਜਾਂਦੇ ਹਨ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।