ਕੈਲੀਫੋਰਨੀਆ ਦੇ 3 ’ਚੋਂ 2 ਨਿਵਾਸੀਆਂ ਨੂੰ ਸਤਾ ਰਿਹੈ ਬੰਦੂਕ ਹਿੰਸਾ ਦਾ ਸ਼ਿਕਾਰ ਹੋਣ ਦਾ ਡਰ
Thursday, Mar 02, 2023 - 10:27 AM (IST)
ਸੈਨ ਫਰਾਂਸਿਸਕੋ (ਅਨਸ)– ਕੈਲੀਫੋਰਨੀਆ ਦੇ 3 ’ਚੋਂ 2 ਨਿਵਾਸੀ ਇਸ ਗੱਲ ਨੂੰ ਲੈ ਕੇ ਚਿੰਤਤ ਹਨ ਕਿ ਬੰਦੂਕ ਨਾਲ ਹੋਣ ਵਾਲੀ ਹਿੰਸਾ ’ਚ ਉਹ ਸ਼ਿਕਾਰ ਹੋ ਸਕਦੇ ਹਨ। ਹਾਲ ਹੀ ’ਚ ਕੈਲੀਫੋਰਨੀਆ ਤੇ ਪੂਰੇ ਅਮਰੀਕਾ ’ਚ ਗੋਲੀਬਾਰੀ ਦੀਆਂ ਘਟਨਾਵਾਂ ’ਚ ਵਾਧਾ ਹੋਇਆ ਹੈ।
ਇਕ ਨਵੇਂ ਸਰਵੇਖਣ ’ਚ ਇਹ ਗੱਲ ਸਾਹਮਣੇ ਆਈ ਹੈ। ਸਰਵੇਖਣ ਕੈਲੀਫੋਰਨੀਆ ਯੂਨੀਵਰਸਿਟੀ ਬਰਕਲੇ ਦੇ ਸਰਕਾਰੀ ਅਧਿਐਨ ਸੰਸਥਾਨ ਵਲੋਂ ਕੀਤਾ ਗਿਆ ਤੇ ‘ਲਾਸ ਏਂਜਲਸ ਟਾਈਮਸ’ ਵਲੋਂ ਪ੍ਰਕਾਸ਼ਿਤ ਕੀਤਾ ਗਿਆ।
ਇਹ ਖ਼ਬਰ ਵੀ ਪੜ੍ਹੋ : ਪਾਕਿ PM ਨੇ ਕਰਤਾਰਪੁਰ ਲਾਂਘੇ ਲਈ ਵਿਸ਼ੇਸ਼ ਦੂਤ ਕੀਤਾ ਨਿਯੁਕਤ, ਜਾਣੋ ਕਿਉਂ ਸੌਂਪੀ ਸਰਦਾਰ ਨੂੰ ਜ਼ਿੰਮੇਵਾਰੀ
ਸਰਵੇਖਣ ਤੋਂ ਪਤਾ ਲੱਗਾ ਹੈ ਕਿ ਸਭ ਤੋਂ ਜ਼ਿਆਦਾ 4 ਕਰੋੜ ਆਬਾਦੀ ਵਾਲੇ ਕੈਲੀਫੋਰਨੀਆ ’ਚ ਲਗਭਗ 63 ਫ਼ੀਸਦੀ ਲੋਕਾਂ ਨੇ ਚਿੰਤਾ ਪ੍ਰਗਟ ਕੀਤੀ ਹੈ ਕਿ ਉਹ ਜਾਂ ਉਨ੍ਹਾਂ ਦਾ ਪਰਿਵਾਰ ਕਿਸੇ ਬੰਦੂਕ ਹਿੰਸਾ ਦਾ ਸ਼ਿਕਾਰ ਹੋ ਸਕਦਾ ਹੈ।
30 ਫ਼ੀਸਦੀ ਨਾਗਰਿਕ ‘ਬਹੁਤ ਚਿੰਤਤ’ ਤੇ 33 ਫ਼ੀਸਦੀ ‘ਕੁਝ ਹੱਦ ਤੱਕ’ ਚਿੰਤਤ ਪਾਏ ਗਏ ਹਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।