ਨਿਊਜ਼ੀਲੈਂਡ ''ਚ ਕੋਰੋਨਾ ਵਾਇਰਸ ਦੇ 2 ਨਵੇਂ ਮਾਮਲੇ, ਘਟਾਇਆ ਸਾਵਧਾਨੀ ਦਾ ਪੱਧਰ

Tuesday, Apr 28, 2020 - 12:37 PM (IST)

ਨਿਊਜ਼ੀਲੈਂਡ ''ਚ ਕੋਰੋਨਾ ਵਾਇਰਸ ਦੇ 2 ਨਵੇਂ ਮਾਮਲੇ, ਘਟਾਇਆ ਸਾਵਧਾਨੀ ਦਾ ਪੱਧਰ

ਵੈਲਿੰਗਟਨ- ਨਿਊਜ਼ੀਲੈਂਡ ਵਿਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ 2 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਦੇਸ਼ ਵਿਚ ਇਨਫੈਕਟਡਾਂ ਦੀ ਗਿਣਤੀ 1,472 ਹੋ ਗਈ ਹੈ। ਸਿਹਤ ਮੰਤਰਾਲਾ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ।

ਸਿਹਤ ਡਾਇਰੈਕਟਰ ਜਨਰਲ ਐਸ਼ਲੇ ਬਲਮੂਫੀਲਡ ਨੇ ਇਥੇ ਪ੍ਰੈੱਸ ਕਾਨਫਰੰਸ ਵਿਚ ਦੱਸਿਆ ਕਿ ਦੇਸ਼ ਵਿਚ ਕੋਰੋਨਾ ਵਾਇਰਸ ਮਹਾਮਾਰੀ ਨੂੰ ਲੈ ਕੇ ਸਾਵਧਾਨੀ ਦਾ ਪੱਧਰ 4 ਤੋਂ 3 'ਤੇ ਆ ਗਿਆ ਹੈ। ਉਹਨਾਂ ਕਿਹਾ ਕਿ ਇਸ ਨੂੰ ਘੱਟ ਤੋਂ ਘੱਟ ਦੋ ਹਫਤੇ ਲਈ ਬਰਕਰਾਰ ਰੱਖਿਆ ਜਾਵੇਗਾ ਤੇ 11 ਮਈ ਨੂੰ ਸਮੀਖਿਆ ਦੇ ਨਾਲ ਹੀ ਸਾਵਧਾਨੀ ਦੇ ਪੱਧਰ 'ਤੇ ਫੈਸਲਾ ਲਿਆ ਜਾਵੇਗਾ। ਸਮਾਜਿਕ ਵਿਕਾਸ ਮੰਤਰੀ ਕਾਰਮੇਲ ਸਿਪੁਲੋਨੀ ਨੇ ਦੇਸ਼ ਦੇ ਨਾਗਰਿਕਾਂ ਨੂੰ ਕੰਮ ਤੇ ਕੰਮ ਦੀਆਂ ਤਿਆਰੀਆਂ ਕਰਨ ਦੇ ਲਈ ਵਧੇਰੇ ਸਹਾਇਤਾ ਤੇ ਸੰਸਾਧਨਾਂ ਦੀ ਉਪਲਬਧਤਾਂ ਪੁਖਤਾ ਕਰਨ ਦਾ ਐਲਾਨ ਕੀਤਾ ਹੈ। 


author

Baljit Singh

Content Editor

Related News