ਪਾਕਿਸਤਾਨ ’ਚ ਹਿੰਦੂ ਤੇ ਮੁਸਲਿਮ 2 ਨਾਬਾਲਗ ਕੁੜੀਆਂ ਲਾਪਤਾ, ਮਾਪਿਆਂ ਨੇ ਕੀਤਾ ਰੋਸ ਪ੍ਰਦਰਸ਼ਨ
Sunday, Apr 30, 2023 - 01:05 AM (IST)

ਗੁਰਦਾਸਪੁਰ/ਇਸਲਾਮਾਬਾਦ (ਵਿਨੋਦ)-ਪਾਕਿਸਤਾਨ ਦੇ ਟਾਂਡੋ ਮੁਹੰਮਦ ਖਾਨ ’ਚ ਸਕੂਲ ਜਾ ਰਹੀ ਇਕ ਹਿੰਦੂ ਅਤੇ ਇਕ ਮੁਸਲਿਮ ਨਾਬਾਲਗ ਲੜਕੀ ਨੂੰ ਅਣਪਛਾਤੇ ਲੋਕਾਂ ਨੇ ਅਗਵਾ ਕਰ ਲਿਆ। ਇਹ ਘਟਨਾ ਅੱਜ ਸਵੇਰੇ ਲੱਗਭਗ 8.30 ਵਜੇ ਦੀ ਹੈ। ਪੁਲਸ ਵੱਲੋਂ ਇਸ ਸਬੰਧੀ ਕਿਸੇ ਤਰ੍ਹਾਂ ਦੀ ਕਾਰਵਾਈ ਨਾ ਕਰਨ ’ਤੇ ਲੜਕੀਆਂ ਦੇ ਮਾਪਿਆਂ ਨੇ ਲੋਕਾਂ ਨੂੰ ਨਾਲ ਲੈ ਕੇ ਰੋਸ ਪ੍ਰਦਰਸ਼ਨ ਕੀਤਾ। ਸੂਤਰਾਂ ਅਨੁਸਾਰ ਅੱਜ ਟਾਂਡੋ ਮੁਹੰਮਦ ਖਾਨ ’ਚ 16 ਸਾਲਾ ਹਿੰਦੂ ਲੜਕੀ ਦੁਆ ਚੰਦੀਆਂ ਅਤੇ 13 ਸਾਲਾ ਮੁਸਲਿਮ ਲੜਕੀ ਫਾਤਿਮਾ ਸਕੂਲ ਜਾ ਰਹੀਆਂ ਸਨ ਕਿ ਰਸਤੇ ’ਚ ਕੁਝ ਲੋਕਾਂ ਨੇ ਦੋਵਾਂ ਲੜਕੀਆਂ ਨੂੰ ਅਗਵਾ ਕਰ ਲਿਆ।
ਇਹ ਖ਼ਬਰ ਵੀ ਪੜ੍ਹੋ : ਪ੍ਰੇਮ ਸਬੰਧਾਂ ਤੋਂ ਰੋਕਣ ’ਤੇ ਪ੍ਰੇਮਿਕਾ ਨਾਲ ਮਿਲ ਕੇ ਚੁੱਕਿਆ ਖ਼ੌਫ਼ਨਾਕ ਕਦਮ, ਭਰਾ ਦਾ ਕਰ ਦਿੱਤਾ ਕਤਲ
ਸੂਤਰਾਂ ਅਨੁਸਾਰ ਅਗਵਾ ਹੋਈਆਂ ਲੜਕੀਆਂ ਦੇ ਪਰਿਵਾਰ ਵਾਲਿਆਂ ਨੂੰ ਜਦ ਹੋਰ ਵਿਦਿਆਰਥੀਆਂ ਨੇ ਇਸ ਸਬੰਧੀ ਸੂਚਿਤ ਕੀਤਾ ਤਾਂ ਪਰਿਵਾਰ ਵਾਲਿਆਂ ਨੇ ਪੁਲਸ ਸਟੇਸ਼ਨ ’ਚ ਸ਼ਿਕਾਇਤ ਦਿੱਤੀ। ਜਦੋਂ ਸ਼ਾਮ ਤੱਕ ਪੁਲਸ ਨੇ ਇਸ ਮਾਮਲੇ ਵਿਚ ਕੋਈ ਕਾਰਵਾਈ ਨਹੀਂ ਕੀਤੀ ਤਾਂ ਲੜਕੀਆਂ ਦੇ ਮਾਪਿਆਂ ਨੇ ਹੋਰ ਲੋਕਾਂ ਨਾਲ ਇਸਲਾਮਾਬਾਦ ਪ੍ਰੈੱਸ ਕਲੱਬ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਅਤੇ ਧਰਨਾ ਦਿੱਤਾ।
ਇਹ ਖ਼ਬਰ ਵੀ ਪੜ੍ਹੋ : ਪ੍ਰੇਮ ਸਬੰਧਾਂ ਤੋਂ ਰੋਕਣ ’ਤੇ ਪ੍ਰੇਮਿਕਾ ਨਾਲ ਮਿਲ ਕੇ ਚੁੱਕਿਆ ਖ਼ੌਫ਼ਨਾਕ ਕਦਮ, ਭਰਾ ਦਾ ਕਰ ਦਿੱਤਾ ਕਤਲ