ਕੋਰੋਨਾ ਕਾਰਨ ਪਾਕਿਸਤਾਨ ''ਚ ਫਸੇ 2 ਲੱਖ ਤੋਂ ਵੱਧ ਲੋਕਾਂ ਨੂੰ ਲਿਆਂਦਾ ਗਿਆ ਵਾਪਸ
Friday, Jul 17, 2020 - 09:22 AM (IST)

ਇਸਲਾਮਾਬਾਦ- ਵਿਸ਼ਵ ਮਹਾਮਾਰੀ ਕੋਰੋਨਾ ਵਾਇਰਸ ਕਾਰਨ ਵਿਦੇਸ਼ਾਂ ਵਿਚ ਫਸੇ 2,21,279 ਨਾਗਰਿਕਾਂ ਨੂੰ ਵਾਪਸ ਵਾਪਸ ਲਿਆਂਦਾ ਗਿਆ ਹੈ।
ਪਾਕਿਸਤਾਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਆਇਸ਼ਾ ਫਾਰੂਕੀ ਨੇ ਕਿਹਾ ਕਿ 14 ਜੁਲਾਈ ਤਕ ਦੁਨੀਆ ਭਰ ਵਿਚ ਫਸੇ 2,21,279 ਪਾਕਿਸਤਾਨੀ ਨਾਗਰਿਕਾਂ ਨੂੰ ਵਾਪਸ ਲਿਆਂਦਾ ਜਾ ਚੁੱਕਾ ਹੈ।
ਉਨ੍ਹਾਂ ਕਿਹਾ,"ਕੋਰੋਨਾ ਦੇ ਵਧਦੇ ਖਤਰੇ ਦੇ ਮੱਦੇਨਜ਼ਰ ਵਿਦੇਸ਼ ਮੰਤਰਾਲੇ ਅਤੇ ਵਿਦੇਸ਼ਾਂ ਵਿਚ ਸਾਡੇ ਮਿਸ਼ਨ ਨੇ ਵਿਸ਼ਵ ਭਰ ਵਿਚ ਫਸੇ ਪਾਕਿਸਤਾਨੀਆਂ ਨੂੰ ਵਾਪਸ ਲਿਆਉਣ ਲਈ ਸਾਡੀ ਸਮਰਪਿਤ ਟੀਮ ਕੰਮ ਕਰ ਰਹੀ ਹੈ। ਪਾਕਿਸਤਾਨ ਨੇ ਆਪਣੇ ਨਾਗਰਿਕਾਂ ਨੂੰ ਸਵਦੇਸ਼ ਲਿਆਉਣ ਦੀ ਪ੍ਰਕਿਰਿਆ ਮਾਰਚ ਵਿਚ ਸ਼ੁਰੂ ਕਰ ਦਿੱਤੀ ਸੀ।
ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਵਿਸ਼ਵ ਦੇ ਕਈ ਦੇਸ਼ਾਂ ਨੇ ਕੌਮਾਂਤਰੀ ਉਡਾਣਾਂ 'ਤੇ ਰੋਕ ਲਗਾ ਦਿੱਤੀ ਸੀ, ਜਿਸ ਕਾਰਨ ਵੱਡੀ ਗਿਣਤੀ ਵਿਚ ਲੋਕ ਵਿਦੇਸ਼ਾਂ ਵਿਚ ਹੀ ਫਸ ਗਏ।