ਫ੍ਰੈਂਕਫਰਟ ਹਵਾਈ ਅੱਡੇ ''ਤੇ ਆਪਸ ''ਚ ਟਕਰਾਏ ਦੋ ਜਹਾਜ਼, ਵਾਲ-ਵਾਲ ਬਚੇ ਯਾਤਰੀ

Sunday, Nov 17, 2019 - 05:03 PM (IST)

ਫ੍ਰੈਂਕਫਰਟ ਹਵਾਈ ਅੱਡੇ ''ਤੇ ਆਪਸ ''ਚ ਟਕਰਾਏ ਦੋ ਜਹਾਜ਼, ਵਾਲ-ਵਾਲ ਬਚੇ ਯਾਤਰੀ

ਬਰਲਿਨ— ਜਰਮਨੀ ਦੇ ਫ੍ਰੈਂਕਫਰਟ ਏਅਰਪੋਰਟ ਦੇ ਰਨਵੇਅ 'ਤੇ ਦੋ ਯਾਤਰੀ ਜਹਾਜ਼ਾਂ ਵਿਚਾਲੇ ਟੱਕਰ ਹੋ ਗਈ। ਇਸ ਦੀ ਜਾਣਕਾਰੀ ਏਅਰਪੋਰਟ ਅਧਿਕਾਰੀਆਂ ਵਲੋਂ ਦਿੱਤੀ ਗਈ ਹੈ। ਇਸ ਕਾਰਨ ਕੋਈ ਯਾਤਰੀ ਜ਼ਖਮੀ ਨਹੀਂ ਹੋਇਆ ਪਰ ਇਸ ਦੌਰਾਨ ਦੋਵਾਂ ਜਹਾਜ਼ਾਂ ਨੂੰ ਨੁਕਸਾਨ ਪਹੁੰਚਿਆ ਹੈ। ਕੋਰੀਅਨ ਏਅਰ ਬੋਇੰਗ ਤੇ ਏਅਰ ਨਾਮੀਬੀਆ ਏਅਰਬੱਸ ਜਹਾਜ਼ਾਂ ਦੇ ਵਿਚਾਲੇ ਸ਼ਨੀਵਾਰ ਸ਼ਾਮ ਨੂੰ ਏਅਰਪੋਰਟ 'ਤੇ ਉਤਰਨ ਤੋਂ ਥੋੜ੍ਹੀ ਦੇਰ ਬਾਅਦ ਟੱਕਰ ਹੋ ਗਈ।

ਨਿਊਜ਼ ਏਜੰਸੀ ਡੀ.ਪੀ.ਏ. ਨੇ ਦੱਸਿਆ ਕਿ ਜਰਮਨ ਫੈਡਰਲ ਬਿਊਰੋ ਆਫ ਏਅਰਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਨੇ ਐਤਵਾਰ ਨੂੰ ਕਿਹਾ ਕਿ ਕੋਈ ਜ਼ਖਮੀ ਨਹੀਂ ਹੋਇਆ ਹੈ ਤੇ ਇਸ ਦੌਰਾਨ ਹਵਾਈ ਜਹਾਜ਼ਾਂ ਨੂੰ ਹੋਏ ਨੁਕਸਾਨ ਬਾਰੇ ਤੁਰੰਤ ਨਹੀਂ ਦੱਸਿਆ ਜਾ ਸਕਦਾ। ਅਧਿਕਾਰੀ ਨੁਕਸਾਨ ਦੀ ਸਮੀਖਿਆ ਕਰ ਰਹੇ ਹਨ। ਦੱਖਣੀ ਕੋਰੀਆ ਦੀ ਯੋਨਹਾਪ ਨਿਊਜ਼ ਏਜੰਸੀ ਨੇ ਖਬਰ ਦਿੱਤੀ ਹੈ ਕਿ ਕੋਰੀਅਨ ਏਅਰ ਨੇ ਕਿਹਾ ਹੈ ਕਿ ਕੋਈ ਯਾਤਰੀ ਜ਼ਖਮੀ ਨਹੀਂ ਹੋਇਆ ਹੈ ਕਿਉਂਕਿ ਏਅਰ ਨਾਮੀਬੀਆ ਦਾ ਜੈੱਟ ਜ਼ਮੀਨ 'ਤੇ ਹੌਲੀ ਰਫਤਾਰ ਨਾਲ ਚੱਲ ਰਿਹਾ ਸੀ। ਏਜੰਸੀ ਨੇ ਦੱਸਿਆ ਕਿ ਇਸ ਟੱਕਰ ਨਾਲ ਕੋਰੀਆ ਦੇ ਜਹਾਜ਼ ਦਾ ਹੌਰੀਜ਼ੋਂਟਲ ਸਟੈਬਲਾਇਜ਼ਰ ਤੇ ਏਅਰ ਨਾਮੀਬੀਆ ਜੈੱਟ ਦਾ ਵਿੰਗਟ੍ਰਿਪ ਨੁਕਸਾਨਿਆ ਗਿਆ ਹੈ।


author

Baljit Singh

Content Editor

Related News