ਲਹਿੰਦੇ ਪੰਜਾਬ ਵਿਚ ISIS ਦੇ 2 ਅੱਤਵਾਦੀ ਗ੍ਰਿਫਤਾਰ

Saturday, Sep 26, 2020 - 02:52 AM (IST)

ਲਹਿੰਦੇ ਪੰਜਾਬ ਵਿਚ ISIS ਦੇ 2 ਅੱਤਵਾਦੀ ਗ੍ਰਿਫਤਾਰ

ਲਾਹੌਰ (ਭਾਸ਼ਾ): ਪਾਕਿਸਤਾਨ ਦੇ ਪੰਜਾਬ ਵਿਚ ਅਹਿਮ ਕੰਪਲੈਕਸਾਂ 'ਤੇ ਹਮਲੇ ਦੀ ਯੋਜਨਾ ਬਣਾ ਰਹੇ ਇਸਲਾਮਿਕ ਸਟੇਟ (ਆਈ.ਐੱਸ.ਆਈ.ਐੱਸ.) ਦੇ 2 ਅੱਤਵਾਦੀਆਂ ਨੂੰ ਗ੍ਰਿਫਤਕਾਰ ਕੀਤਾ ਗਿਆ ਹੈ। ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ।
ਅੱਤਵਾਦ ਰੋਕੂ ਵਿਭਾਗ (ਸੀਟੀਡੀ) ਦੀ ਅਗਵਾਈ ਵਿਚ ਇਕ ਮੁਹਿੰਮ ਵਿਚ ਵੀਰਵਾਰ ਨੂੰ ਲਾਹੌਰ ਤੋਂ ਤਕਰੀਬਨ 400 ਕਿਲੋਮੀਟਰ ਦੂਰ ਡੇਰਾ ਗਾਜੀ ਖਾਨ ਜ਼ਿਲੇ ਵਿਚੋਂ ਦੋਵਾਂ ਅੱਤਵਾਦੀਆਂ ਨੂੰ ਫੜਿਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਸੀਟੀਡੀ ਟੀਮ ਨੂੰ ਭਰੋਸੇਯੋਗ ਜਾਣਕਾਰੀ ਮਿਲੀ ਸੀ ਕਿ ਆਈ.ਐੱਸ.ਆਈ.ਐੱਸ. ਦੇ ਦੋ ਅੱਤਵਾਦੀ ਮੌਜੂਦ ਹਨ। ਦੋਸ਼ੀਆਂ ਦੀ ਪਛਾਣ ਉਸਮਾਨ ਉਰਭ ਹੰਜ਼ਮਾ ਤੇ ਅਜ਼ਹਰ ਦੇ ਰੂਪ ਵਿਚ ਕੀਤੀ ਗਈ ਹੈ। ਉਨ੍ਹਾਂ ਕੋਲੋਂ ਧਮਾਕਾਖੇਜ਼ ਸਮੱਗਰੀ ਬਰਾਮਦ ਹੋਈ ਹੈ। ਅਧਿਕਾਰੀ ਪੰਜਾਬ ਜ਼ਿਲੇ ਵਿਚ ਆਈ.ਐੱਸ.ਆਈ.ਐੱਸ. ਨੈੱਟਵਰਕ ਦਾ ਪਤਾ ਲਗਾਉਣ ਦੇ ਲਈ ਜਾਂਚ ਕਰ ਰਹੇ ਹਨ। ਪਾਕਿਸਤਾਨ ਦੀ ਸਰਕਾਰ ਅਧਿਕਾਰਿਤ ਤੌਰ 'ਤੇ ਆਈ.ਐੱਸ.ਆਈ.ਐੱਸ. ਦੀ ਆਪਣੀ ਧਰਤੀ 'ਤੇ ਮੌਜੂਦਗੀ ਤੋਂ ਇਨਕਾਰ ਕਰਦੀ ਰਹੀ ਹੈ।


author

Khushdeep Jassi

Content Editor

Related News