ਇਟਲੀ 'ਚ ਭਿੜੇ 2 ਭਾਰਤੀ ਗੁੱਟ, 3 ਨੌਜਵਾਨ ਗੰਭੀਰ ਜ਼ਖ਼ਮੀ

Tuesday, Nov 05, 2024 - 10:31 AM (IST)

ਰੋਮ (ਦਲਵੀਰ ਕੈਂਥ)- ਜ਼ਿਲ੍ਹਾ ਵਿਰੋਨਾ ਦੇ ਸ਼ਹਿਰ ਸਨਬੋਨੀਫਾਚੋ ਵਿਖੇ 2 ਭਾਰਤੀ ਗੁੱਟਾਂ ਦੀ ਆਪਸੀ ਗੁਰੀਲਾ ਲੜਾਈ ਵਿੱਚ 3 ਨੌਜਵਾਨਾਂ ਦੇ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਅਨੁਸਾਰ ਕੁਝ ਭਾਰਤੀਆਂ ਨੌਜਵਾਨਾਂ ਨੇ ਬੀਤੇ ਦਿਨੀਂ ਸਥਾਨਕ ਸ਼ਹਿਰ ਦੀ ਸੁਪਰਮਾਰਕੀਟ ਆਈਪਰ ਫੈਮਿਲੀਆ ਦੀ ਪਾਰਕਿੰਗ ਵਿੱਚ ਆਪਸੀ ਕਿਸੇ ਟਸਲਬਾਜੀ ਦੇ ਚੱਲਦਿਆਂ ਸਮਾਂ ਦੇਕੇ ਇਟਾਲੀਅਨ ਕਾਨੂੰਨ ਦੀਆਂ ਧੱਜੀਆਂ ਉਡਾਉਂਦਿਆਂ ਹਥਿਆਰਾਂ ਨਾਲ ਚਾਕੂ, ਪਿਸਤੌਲ ਤੇ ਹੋਰ ਹਥਿਆਰਾਂ ਨਾਲ ਮੂੰਹ ਚੱਕ ਕੇ ਲੜਾਈ ਕੀਤੀ। ਇਹ ਲੜਾਈ ਜਿਸ ਵਿੱਚ ਕਰੀਬ 15 ਨੌਜਵਾਨਾਂ ਨੇ ਗੁਰੀਲਾ ਯੁੱਧ ਕਰਕੇ ਭਾਰਤੀ ਭਾਈਚਾਰੇ ਨੂੰ ਪੁਲਸ ਪ੍ਰਸ਼ਾਸ਼ਨ ਤੇ ਆਮ ਲੋਕਾਂ ਦੀ ਆਲੋਚਨਾ ਦਾ ਪਾਤਰ ਬਣਾਇਆ।

ਉਸ ਵਿੱਚ ਇੱਕ ਗੁੱਟ ਦੇ 3 ਭਾਰਤੀ ਪੰਜਾਬੀ ਨੌਜਵਾਨਾਂ ਦੀ ਬਹੁਤ ਜ਼ਿਆਦਾ ਕੁੱਟ-ਮਾਰ ਕੀਤੀ ਗਈ। ਇਸ ਮਾਰੂ ਲੜਾਈ ਵਿੱਚ ਦੱਸਿਆ ਜਾ ਰਿਹਾ ਹੈ ਕਿ ਗੋਲੀ ਵੀ ਚਲਾਈ ਗਈ ਜਿਸ ਨਾਲ 1 ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ। ਤਿੰਨੋਂ ਨੌਜਵਾਨ ਹਸਪਤਾਲ ਦਾਖਲ ਹਨ।ਇਸ ਘਟਨਾ ਦੀ ਜਿੱਥੇ ਸਥਾਨਕ ਮੀਡੀਏ ਵਿੱਚ ਰੱਜ ਕੇ ਚਰਚਾ ਹੋ ਰਹੀ ਹੈ ਉੱਥੇ ਇਟਾਲੀਅਨ ਲੋਕ ਇਨ੍ਹਾਂ ਭਾਰਤੀਆਂ ਤੋਂ ਕਾਫ਼ੀ ਚਿੜੇ ਹੋਏ ਦੇਖੇ ਗਏ ।ਇਹ ਲੜਾਈ ਜਿਹੜੀ ਦੋ ਭਾਰਤੀ ਗੁੱਟਾਂ ਵਿੱਚ ਜੰਮ ਕੇ ਹੋਈ ਇਸ ਨੂੰ ਅੰਜਾਮ ਦੇਣ ਲਈ ਤੇਜਧਾਰ ਹਥਿਆਰਾਂ ਤੋਂ ਲੈਕੇ ਗੋਲੀਆਂ ਤੱਕ ਚਲਾਈਆਂ ਗਈਆਂ ਜਿਸ ਵਿੱਚ 3 ਭਾਰਤੀ ਨੌਜਵਾਨ ਗੰਭੀਰ ਜ਼ਖ਼ਮੀ ਹੋਏ ਜਿਨ੍ਹਾਂ ਨੂੰ ਬਾਅਦ ਵਿੱਚ ਹਸਤਪਾਲ ਦਾਖਲ ਕਰਵਾਇਆ ਗਿਆ ਤੇ ਇਨ੍ਹਾਂ ਵਿੱਚੋਂ ਇੱਕ ਨੌਜਵਾਨ ਜ਼ਿਆਦਾ ਜ਼ਖ਼ਮੀ ਦੱਸਿਆ ਜਾ ਰਿਹਾ ਹੈ।

PunjabKesari

ਪੜ੍ਹੋ ਇਹ ਅਹਿਮ ਖ਼ਬਰ-USA: ਚੋਣਾਂ 'ਚ 3 ਦਰਜਨ ਭਾਰਤੀ ਅਜਮਾ ਰਹੇ ਕਿਸਮਤ 

ਇਸ ਮੰਦਭਾਗੀ ਘਟਨਾ 'ਤੇ ਸ਼ਹਿਰ ਦੇ ਮੇਅਰ ਨੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਉਨ੍ਹਾਂ ਪਹਿਲਾਂ ਕਦੀ ਵੀ ਸ਼ਹਿਰ ਵਿੱਚ ਰਹਿੰਦੇ ਭਾਰਤੀਆਂ ਦਾ ਅਜਿਹਾ ਰੂਪ ਨਹੀਂ ਦੇਖਿਆ ਜਿਹੜਾ ਕਿ ਖਤਰਨਾਕ ਤੇ ਚਿੰਤਾਜਨਕ ਹੈ।ਭਾਰਤੀ ਲੋਕਾਂ ਨੇ ਇਸ ਘਟਨਾ ਨੂੰ ਕਾਨੂੰਨ ਦੀ ਮਰਿਆਦਾ ਭੰਗ ਕਰਨ ਦਾ ਅਣ ਮਨੁੱਖੀ ਕਾਰਾ ਦੱਸਿਆ ਜਿਹੜਾ ਕਿ ਹੋਰ ਪਰਵਾਸੀ ਲੋਕਾਂ ਲਈ ਅਨੇਕਾਂ ਪਰੇਸ਼ਾਨੀਆਂ ਦਾ ਕਾਰਨ ਬਣ ਸਕਦੀ ਹੈ।ਖ਼ਬਰ ਲਿਖੇ ਜਾਣ ਤੱਕ ਪੁਲਸ ਵੱਲੋਂ ਕਿਸੇ ਵੀ ਨੌਜਵਾਨ ਦੀ ਗ੍ਰਿਫ਼ਤਾਰੀ ਦੀ ਜਾਣਕਾਰੀ ਨਹੀਂ ਸੀ ਕਿਉਂਕਿ ਘਟਨਾ ਨੂੰ ਅੰਜਾਮ ਦੇਣ ਤੋਂ ਬਆਦ ਸਾਰੇ ਭਾਰਤੀ ਨੌਜਵਾਨ ਘਟਨਾ ਸਥਲ ਤੋਂ ਰੱਫੂ ਚੱਕਰ ਹੋ ਗਏ ਸਨ।ਗੌਰਤਲਬ ਹੈ ਇਸ ਦਿਨ ਹੀ ਲਾਸੀਓ ਸੂਬੇ ਦੇ ਇੱਕ ਧਾਰਮਿਕ ਅਸਥਾਨ ਦੇ ਬਾਹਰ ਵੀ ਕੁਝ ਇਸ ਤਰ੍ਹਾਂ ਹੀ ਦੋ ਗੁੱਟਾਂ ਦੀ ਝੜਪ ਹੋਈ ਜਿਸ ਦੀ ਕਿ ਸਥਾਨਕ ਪੁਲਸ ਜਾਂਚ ਕਰ ਰਹੀ ਹੈ ।ਇਟਲੀ ਵਿੱਚ ਭਾਰਤੀ ਲੋਕ ਕਿਸੇ ਸਮੇਂ ਸਰਕਾਰੇ ਦਰਬਾਰੇ ਮਿਹਨਤੀ ਤੇ ਸ਼ਰੀਫ਼ ਪਰਵਾਸੀਆਂ ਵਜੋਂ ਜਾਣੇ ਜਾਂਦੇ ਸਨ ਪਰ ਅਫਸੋਸ ਅਜਿਹੇ ਕਾਰਨਾਮਿਆਂ ਸਮੁੱਚੇ ਭਾਈਚਾਰੇ ਦੀ ਸਾਖ਼ ਨੂੰ ਖੋਖਲਾ ਕਰਕੇ ਰੱਖ ਦਿੱਤਾ ਹੈ ਜਿਸ ਪ੍ਰਤੀ ਭਾਰਤੀ ਲੋਕਾਂ ਨੂੰ ਗੰਭੀਰਤਾ ਨਾਲ ਵਿਚਾਰਨ ਦੀ ਅਹਿਮ ਲੋੜ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News