ਇਨ੍ਹਾਂ ਦੇਸ਼ਾਂ ਤੋਂ ਸਿੱਖੋ ਕਿੰਝ ਹਰਾਉਣਾ ਕੋਰੋਨਾ ਨੂੰ, ਕੀਤੀ ਜ਼ਬਰਦਸਤ ਤਿਆਰੀ ਤੇ ਮਿਲੀ ਕਾਮਯਾਬੀ

Sunday, Apr 19, 2020 - 12:45 AM (IST)

ਇਨ੍ਹਾਂ ਦੇਸ਼ਾਂ ਤੋਂ ਸਿੱਖੋ ਕਿੰਝ ਹਰਾਉਣਾ ਕੋਰੋਨਾ ਨੂੰ, ਕੀਤੀ ਜ਼ਬਰਦਸਤ ਤਿਆਰੀ ਤੇ ਮਿਲੀ ਕਾਮਯਾਬੀ

ਬਰਲਿਨ/ਵਿਆਨਾ - ਯੂਰਪ ਮਾਰਚ ਦੇ ਦੂਜੇ ਹਫਤੇ ਵਿਚ ਕੋਰੋਨਾਵਾਇਰਸ ਦਾ ਕੇਂਦਰ ਬਣਦਾ ਜਾ ਰਿਹਾ ਸੀ। ਚੀਨ ਦੀ ਬਜਾਏ ਦੁਨੀਆ ਦਾ ਧਿਆਨ ਯੂਰਪ 'ਤੇ ਕੇਂਦਿ੍ਰਤ ਹੋ ਗਿਆ ਸੀ ਅਤੇ ਆਉਣ ਵਾਲੇ ਕੁਝ ਵਿਚ ਇਹ ਸਾਬਿਤ ਵੀ ਹੋ ਗਿਆ। ਦੇਖਦੇ ਹੀ ਦੇਖਦੇ ਇਟਲੀ, ਸਪੇਨ, ਫਰਾਂਸ ਅਤੇ ਬਿ੍ਰਟੇਨ ਤੇਜ਼ੀ ਨਾਲ ਇਸ ਦੀ ਲਪੇਟ ਵਿਚ ਆ ਗਏ।ਉਦੋਂ ਜਰਮਨੀ ਦੀ ਚਾਂਸਲਰ ਏਜੰਲਾ ਮਰਕੇਲ ਦਾ ਬਿਆਨ ਆਇਆ ਸੀ, ਜਿਸ ਵਿਚ ਉਨ੍ਹਾਂ ਆਖਿਆ ਸੀ ਕਿ ਕੋਰੋਨਾ ਨਾਲ ਜਰਮਨੀ ਦੀ 70 ਫੀਸਦੀ ਆਬਾਦੀ ਪ੍ਰਭਾਵਿਤ ਹੋ ਸਕਦੀ ਹੈ ਅਤੇ ਇਸ ਬਿਆਨ ਨੇ ਲੋਕਾਂ ਨੂੰ ਡਰਾ ਕੇ ਰੱਖ ਦਿੱਤਾ ਸੀ।ਮਰਕੇਲ ਨੇ ਖੁਦ ਨੂੰ ਕੁਆਰੰਟੀਨ ਕੀਤਾ, ਤਾਂ ਲੱਗਾ ਕਿ ਜਰਮਨੀ ਵਿਚ ਹੀ ਇਟਲੀ ਅਤੇ ਸਪੇਨ ਜਿਹੇ ਹੋ ਸਕਦੇ ਹਨ। ਪਰ ਇਕ ਮਹੀਨੇ ਬਾਅਦ ਇਟਲੀ, ਸਪੇਨ, ਫਰਾਂਸ ਅਤੇ ਬਿ੍ਰਟੇਨ ਵਿਚ ਹਰ ਦਿਨ ਸੈਂਕੜੇ ਲੋਕਾਂ ਦੀ ਮੌਤ ਹੋ ਰਹੀ ਹੈ, ਉਥੇ ਜਰਮਨੀ ਯੂਰਪੀ ਦੇਸ਼ਾਂ ਤੋਂ ਕਿਤੇ ਬਿਹਤਰ ਸਥਿਤੀ ਵਿਚ ਹੈ। ਦੇਸ਼ ਵਿਚ 14 ਹਜ਼ਾਰ ਲੋਕ ਕੋਰੋਨਾ ਪਾਜ਼ੇਟਿਵ ਹਨ ਅਤੇ 3868 ਲੋਕਾਂ ਦੀ ਮੌਤ ਹੋਈ ਹੈ।ਅਸੀਂ ਜਿਨ੍ਹਾਂ 2 ਮੁਲਕਾਂ ਦੇ ਬਾਰੇ ਗੱਲ ਕਰਨ ਜਾ ਰਹੇ ਹਾਂ ਉਨ੍ਹਾਂ ਦੇ ਨਾਂ ਜਰਮਨੀ ਅਤੇ ਆਸਟ੍ਰੀਆ ਹਨ।

- ਜਰਮਨੀ
ਦਰਅਸਲ, ਜਰਮਨੀ ਨੇ ਜਨਵਰੀ ਦੇ ਸ਼ੁਰੂ ਤੋਂ ਹੀ ਟੈਸਟ ਕਰਨ ਦੀ ਤਿਾਰ ਕਰ ਲਈ ਸੀ ਅਤੇ ਟੈਸਟ ਕਿੱਟ ਬਣਾ ਵੀ ਲਈ ਸੀ। ਪਹਿਲਾ ਮਾਮਲਾ ਫਰਵਰੀ ਵਿਚ ਆਇਆ ਸੀ ਪਰ ਇਸ ਤੋਂ ਪਹਿਲਾਂ ਹੀ ਪੂਰੇ ਦੇਸ਼ ਵਿਚ ਟੈਸਟ ਕਿੱਟਾਂ ਪਹੁੰਚਾ ਦਿੱਤੀਆਂ ਗਈਆਂ ਸਨ। ਇਸ ਦਾ ਨਤੀਜਾ ਇਹ ਹੋਇਆ ਕਿ ਦੱਖਣੀ ਕੋਰੀਆ ਦੀ ਤਰ੍ਹਾਂ ਨਾ ਸਿਰਫ ਜ਼ਿਆਦਾ ਟੈਸਟਿੰਗ ਹੋਈ ਬਲਕਿ ਇਸ ਆਧਾਰ 'ਤੇ ਲੋਕਾਂ ਨੂੰ ਹਸਪਤਾਲਾਂ ਵਿਚ ਭਰਤੀ ਵੀ ਕਰਾਇਆ ਗਿਆ।

Germany moves to seal off borders to fight coronavirus pandemic ...

ਟੈਸਟਿੰਗ ਦੇ ਨਾਲ-ਨਾਲ ਜਰਮਨੀ ਨੇ ਟ੍ਰੈਕਿੰਗ ਵਿਚ ਵੀ ਸਖਤੀ ਰੱਖੀ। ਇਨਾਂ ਸਭ ਤੋਂ ਇਲਾਵਾ ਜਰਮਨੀ ਵੇ ਸਮੇਂ ਰਹਿੰਦੇ ਸਖਤ ਕਦਮ ਚੁੱਕੇ। ਬੇਸ਼ੱਕ ਸਰਹੱਦਾਂ ਬੰਦ ਕਰਨੀਆਂ ਹੋਣ ਜਾਂ ਫਿਰ ਸੋਸ਼ਲ ਡਿਸਟੈਂਸਿੰਗ ਦਾ ਫੈਸਲਾ। ਲੋਕਾਂ ਨੇ ਚਾਂਸਲਰ ਮਰਕੇਲ ਦਾ ਸਮਰਥਨ ਕੀਤਾ। ਇਸੇ ਕਾਰਨ ਦੇਸ਼ ਵਿਚ ਪੂਰਣ ਲਾਕਡਾਊਨ ਨਾ ਹੁੰਦੇ ਹੋਏ ਵੀ ਲੋਕ ਪਾਬੰਦੀਆਂ ਦਾ ਪਾਲਣ ਕਰ ਰਹੇ ਹਨ ਅਤੇ ਇਹ ਇਕ ਵੱਡਾ ਕਾਰਨ ਹੈ ਕਿ ਜਰਮਨੀ ਵਿਚ ਘੱਟ ਲੋਕਾਂ ਦੀ ਮੌਤ ਹੋਈ ਹੈ।


- ਆਸਟ੍ਰੀਆ
ਉਥੇ ਦੂਜੇ ਪਾਸੇ, ਆਸਟ੍ਰੀਆ ਦੀ ਰਾਜਧਾਨੀ ਵਿਆਨਾ ਦੇ ਉੱਤਰ ਵਿਚ ਸ਼ੁਰੂ ਹੋਏ ਨਵੇਂ ਹਸਪਤਾਲ ਵਿਚ ਪਾਰਕਿੰਗ ਖੇਤਰ, ਗਲਿਆਰੇ ਸੁੰਨੇ ਹਨ। ਕੱਚ ਦੀਆਂ ਕੰਧਾਂ ਤੋਂ ਕੁਝ ਮੈਡੀਕਲ ਸਟਾਫ ਦਿੱਖ ਜਾਂਦਾ ਹੈ। ਅਜੇ ਇਥੇ ਵੀਜ਼ੇਟਰਾਂ ਨੂੰ ਆਉਣ ਦੀ ਇਜਾਜ਼ਤ ਨਹੀਂ ਹੈ। ਇਟਸੀ ਅਤੇ ਸਪੇਨ ਦੀ ਤਰ੍ਹਾਂ ਇਥੇ ਹਸਪਤਾਲ ਕੋਰੋਨਾ ਦੇ ਮਰੀਜ਼ਾਂ ਦੇ ਬੋਝ ਨਾਲ ਦਬੇ ਨਹੀਂ ਹਨ ਅਤੇ ਸਥਿਤੀ ਕੰਟਰੋਲ ਵਿਚ ਹੈ। ਦੇਸ਼ ਵਿਚ ਕਰੀਬ 1,000 ਕੋਰੋਨਾ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ।

Mass testing, school closings, lockdowns: Countries pick tactics ...

ਦੇਸ਼ ਦੇ ਸਿਹਤ ਮੰਤਰਾਲੇ ਨੇ ਦੱਸਿਆ ਕਿ ਇਥੇ 24 ਘੰਟਿਆਂ ਵਿਚ ਆਉਣ ਵਾਲੇ ਮਾਮਲੇ 122 ਤੱਕ ਘੱਟ ਗਏ ਹਨ ਜਦਕਿ 26 ਮਾਰਚ ਨੂੰ ਕੁਲ ਮਮਲੇ 966 ਸਨ। ਸਥਿਤੀ ਸੰਭਾਲਣ ਦਾ ਵੱਡਾ ਕਾਰਨ ਹੈ, ਜਲਦੀ ਲਾਕਡਾਊਨ। ਲੰਡਨ ਸਕੂਲ ਆਫ ਇਕਨਾਮਿਕਸ ਦੇ ਸੀਨੀਅਰ ਰਿਸਰਚ ਫੈਲੋ ਥਾਮਸ ਜ਼ਿਪੀਓਂਕਾ ਆਖਦੇ ਹਨ ਕਿ ਆਸਟ੍ਰੀਆ ਨੇ 16 ਮਾਰਚ ਨੂੰ ਹੀ ਲਾਕਡਾਊਨ ਲਾਗੂ ਕਰ ਦਿੱਤਾ ਸੀ ਜਦਕਿ ਬਾਕੀ ਦੇਸ਼ ਇਸ ਬਾਰੇ ਅਜੇ ਵਿਚਾਰ ਕਰ ਰਹੇ ਸਨ।

ਇਨ੍ਹਾਂ ਹੀ ਕੁਝ ਖਾਸ ਗੱਲਾਂ ਕਾਰਨ ਯੂਰਪ ਦੇ ਇਨਾਂ 2 ਮੁਲਕਾਂ ਵਿਚ ਕੋਰੋਨਾ ਨਾਲ ਹੋਈਆਂ ਮੌਤਾਂ ਅਤੇ ਮਾਮਲੇ ਘੱਟ ਹਨ। ਇਨਾਂ ਦੇਸ਼ਾਂ ਵੱਲੋਂ ਕੀਤੀਆਂ ਗਈਆਂ ਤਿਆਰੀਆਂ ਸਭ ਤੋਂ ਫੈਲੇ ਕੋਰੋਨਾ ਦਾ ਸਬੂਤ ਹਨ। ਉਥੇ ਦੂਜੇ ਪਾਸੇ ਜੇਕਰ ਦੁਨੀਆ ਦੇ ਸਾਰੇ ਦੇਸ਼ ਲਾਕਡਾਊਨ ਲਾਗੂ ਕਰਨ ਬਾਰੇ ਜ਼ਿਆਦਾ ਸੋਚ-ਵਿਚਾਰ ਨਾ ਕਰਦੇ ਤਾਂ ਉਮੀਦ ਜਤਾਈ ਜਾ ਸਕਦੀ ਸੀ ਕਿ ਮੌਤਾਂ ਦਾ ਅੰਕੜੇ ਹੁਣ ਨਾਲੋਂ ਕਿਤੇ ਘੱਟ ਹੁੰਦੇ।

Coronavirus latest: Germany to partially close borders with ...


author

Khushdeep Jassi

Content Editor

Related News