ਓਨਟਾਰੀਓ ''ਚ 6 ਵਾਹਨਾਂ ਦੀ ਹੋਈ ਜ਼ਬਰਦਸਤ ਟੱਕਰ, ਜ਼ਿੰਦਗੀ ਲਈ ਲੜ ਰਹੇ ਨੇ ਜ਼ਖਮੀ

09/20/2017 2:31:06 PM

ਕੈਸਵਿਕ— ਓਨਟਾਰੀਓ ਦੇ ਸ਼ਹਿਰ ਕੈਸਵਿਕ 'ਚ 6 ਵਾਹਨਾਂ ਦੀ ਆਪਸ 'ਚ ਜ਼ਬਰਦਸਤ ਟੱਕਰ ਹੋ ਗਈ ਜਿਸ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਹੋਰ 5 ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਏੇ। ਇਹ ਹਾਦਸਾ ਦੁਪਹਿਰ 2 ਵਜੇ ਰਵੇਨਸ਼ੋਅ ਰੋਡ ਅਤੇ ਵੂਡਬਿਨ ਅਵੈਨਿਊ ਕੋਲ ਵਾਪਰਿਆ।

PunjabKesari

ਪੁਲਸ ਨੇ ਕਿਹਾ ਕਿ ਉਨ੍ਹਾਂ ਨੂੰ ਬਹੁਤ ਸਾਰੇ ਲੋਕਾਂ ਦਾ ਫੋਨ ਆਇਆ ਤੇ ਦੱਸਿਆ ਗਿਆ ਕਿ ਇੱਥੇ 6 ਵਾਹਨਾਂ ਦੀ ਆਪਸ 'ਚ ਟੱਕਰ ਹੋ ਗਈ। 
ਹਾਦਸਾ ਇੰਨਾ ਭਿਆਨਕ ਸੀ ਕਿ ਕੋਲ ਖੜ੍ਹੇ ਲੋਕ ਬੁਰੀ ਤਰ੍ਹਾਂ ਨਾਲ ਡਰ ਗਏ ਅਤੇ ਦੋ ਵਿਅਕਤੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਫੋਨ ਕਰਕੇ ਹਵਾਈ ਐਂਬੂਲੈਂਸ ਮੰਗਵਾਈ ਗਈ ਪਰ ਉਸ ਸਮੇਂ ਕੋਈ ਵੀ ਹਵਾਈ ਐਂਬੂਲੈਂਸ ਖਾਲੀ ਨਹੀਂ ਸੀ, ਇਸ ਲਈ ਇੱਥੇ ਨਾ ਪੁੱਜ ਸਕੀ।

PunjabKesari

ਅਜੇ ਤਕ ਮਰਨ ਵਾਲਿਆਂ ਦੀ ਪਛਾਣ ਨਹੀਂ ਹੋ ਸਕੀ। ਪੁਲਸ ਨੇ ਮਰਨ ਵਾਲਿਆਂ ਦੀ ਉਮਰ ਆਦਿ ਬਾਰੇ ਵੀ ਕੋਈ ਜਾਣਕਾਰੀ ਨਹੀਂ ਦਿੱਤੀ। ਲੰਬੀ ਦੂਰੀ ਤਕ ਕਾਰਾਂ ਦੇ ਸ਼ੀਸ਼ੇ ਤੇ ਟੁੱਕੜੇ ਖਿੱਲਰੇ ਹੋਏ ਹਨ ਅਤੇ ਕਾਲੇ ਰੰਗ ਦੀ ਕਾਰ ਦੇ ਚੀਥੜੇ ਉੱਡ ਗਏ। ਦੋ ਹੋਰ ਗੱਡੀਆਂ ਇਕੱਠੀਆਂ ਸੜਕ ਤੋਂ ਬਾਹਰ ਪਈਆਂ ਸਨ। ਪੁਲਸ ਇਸ ਵੱਡੀ ਦੁਰਘਟਨਾ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।


Related News