ਬਾਹਰਲੇ ਮੁਲਕਾਂ ਤੋਂ ਵਾਪਸ ਪਰਤੇ ਕੈਨੇਡੀਅਨ ਫ਼ੌਜੀ ਹੋਏ ਕੋਰੋਨਾ ਦੇ ਸ਼ਿਕਾਰ

08/30/2020 4:19:17 PM

ਓਟਾਵਾ- ਕੈਨੇਡਾ ਦੇ ਰੱਖਿਆ ਮੰਤਰਾਲੇ ਨੇ ਜਾਣਕਾਰੀ ਦਿੱਤੀ ਹੈ ਕਿ ਦੋ ਕੈਨੇਡੀਅਨ ਫ਼ੌਜੀ ਕੋਰੋਨਾ ਵਾਇਰਸ ਦੇ ਸ਼ਿਕਾਰ ਹੋ ਗਏ ਹਨ। ਇਹ ਦੋਵੇਂ ਮੱਧ ਪੂਰਬੀ ਦੇਸ਼ ਵਿਚੋਂ ਵਾਪਸ ਆਏ ਸਨ ਤੇ ਟੈਸਟ ਵਿਚ ਕੋਰੋਨਾ ਪੀੜਤ ਹੋਣ ਦੀ ਜਾਣਕਾਰੀ ਮਿਲੀ ਹੈ।
 
ਸ਼ਨੀਵਾਰ ਨੂੰ ਮੰਤਰਾਲੇ ਵਲੋਂ ਜਾਰੀ ਸਟੇਟਮੈਂਟ ਵਿਚ ਕਿਹਾ ਗਿਆ ਹੈ ਕਿ ਇਹ ਦੋਵੇਂ ਫ਼ੌਜੀ 35 ਕੈਨੇਡੀਅਨ ਹਵਾਈ ਫੌਜ ਕਰਮਚਾਰੀਆਂ ਨਾਲ ਇਕ ਜਹਾਜ਼ ਵਿਚ ਸਵਾਰ ਸਨ। ਇਹ ਉਡਾਣ ਆਪ੍ਰੇਸ਼ਨ ਇਮਪੈਕਟ ਦਾ ਹਿੱਸਾ ਸੀ, ਜਿਸ ਵਿਚ ਇਰਾਕ, ਜਾਰਡਨ, ਲੈਬਨਾਨ ਅਤੇ ਕੁਵੈਤ ਵਿਚ ਤਾਇਨਾਤ 850 ਕੈਨੇਡੀਅਨਾਂ ਦੀ ਵਾਪਸੀ ਹੋਈ ਹੈ। 

ਜਹਾਜ਼ ਵਿਚ ਸਵਾਰ ਹੋਣ ਤੋਂ ਪਹਿਲਾਂ ਤੇ ਬਾਅਦ ਵਿਚ ਸਾਰਿਆਂ ਨੇ ਕੋਰੋਨਾ ਕਾਰਨ ਲਾਗੂ ਨਿਯਮਾਂ ਦੀ ਪਾਲਣਾ ਕੀਤੀ ਸੀ। ਇਹ ਦੋਵੇਂ ਕੋਰੋਨਾ ਦੇ ਸ਼ਿਕਾਰ ਕਿਵੇਂ ਹੋਏ ਅਜੇ ਇਸ ਬਾਰੇ ਜਾਣਕਾਰੀ ਨਹੀਂ ਮਿਲ ਸਕੀ। ਦੱਸਿਆ ਜਾ ਰਿਹਾ ਹੈ ਕਿ ਇਹ ਜਹਾਜ਼ 24 ਅਗਸਤ ਨੂੰ ਕੈਨੇਡਾ ਦੇ ਸੂਬੇ ਨਿਊਫਾਊਂਡਲੈਂਡ ਐਂਡ ਲੈਬਰਾਡੋਰ ਵਿਚ ਰੁਕੀ ਤੇ ਸਾਰੇ ਕਰੂ ਮੈਂਬਰ ਤੇ ਯਾਤਰੀਆਂ ਨੂੰ ਇਕਾਂਤਵਾਸ ਵਿਚ ਭੇਜ ਦਿੱਤਾ ਗਿਆ।  


Lalita Mam

Content Editor

Related News