ਨੇਪਾਲ 'ਚ ਨਕਲੀ ਸੋਨਾ ਤੇ ਜਾਅਲੀ ਨੋਟਾਂ ਦੀ ਤਸਕਰੀ ਦੇ ਦੋਸ਼ 'ਚ ਭਾਰਤੀ ਸਮੇਤ 2 ਗ੍ਰਿਫ਼ਤਾਰ

07/18/2023 11:12:53 PM

ਕਾਠਮੰਡੂ (ਭਾਸ਼ਾ) : ਨੇਪਾਲ 'ਚ ਨਕਲੀ ਸੋਨਾ ਤੇ ਜਾਅਲੀ ਨੋਟ ਬਰਾਮਦ ਕਰਕੇ ਇਕ ਭਾਰਤੀ ਸਮੇਤ 2 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਨੇਪਾਲ ਪੁਲਸ ਦੇ ਇਕ ਬਿਆਨ ਅਨੁਸਾਰ ਉੱਤਰ ਪ੍ਰਦੇਸ਼ ਦੇ ਲਖਨਊ ਦੇ ਰਹਿਣ ਵਾਲੇ ਬਿਨੈ ਕੁਮਾਰ ਸਿੰਘ (45) ਨੂੰ ਨੇਪਾਲੀ ਨਾਗਰਿਕ ਦੁਰਗਾ ਬਹਾਦੁਰ ਛੇਤਰੀ (48) ਦੇ ਨਾਲ ਜਾਅਲੀ ਕਰੰਸੀ ਅਤੇ ਨਕਲੀ ਸੋਨੇ ਦਾ ਸੌਦਾ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਦੱਸਿਆ ਕਿ ਦੋਹਾਂ ਨੂੰ ਕਾਠਮੰਡੂ ਦੇ ਬਾਹਰਵਾਰ ਬਸੁੰਧਰਾ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਰੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਸਾਊਦੀ ਅਰਬ ਨੇ ਚੁੱਕਿਆ ਵੱਡਾ ਕਦਮ, ਤੁਰਕੀ ਨਾਲ ਕੀਤੀ ਡੀਲ

ਪੁਲਸ ਨੇ ਦੋਵਾਂ ਕੋਲੋਂ ਜਾਅਲੀ ਕਰੰਸੀ ਬਰਾਮਦ ਕੀਤੀ, ਜਿਸ ਵਿੱਚ 2000 ਰੁਪਏ ਦੇ 400 ਭਾਰਤੀ ਨੋਟ, 500 ਰੁਪਏ ਦੇ 4 ਭਾਰਤੀ ਨੋਟ ਤੇ 1000 ਰੁਪਏ ਦੇ 6 ਨੇਪਾਲੀ ਨੋਟ ਸ਼ਾਮਲ ਹਨ। ਇਸੇ ਤਰ੍ਹਾਂ ਪੁਲਸ ਨੇ ਦੋਵਾਂ ਪਾਸੋਂ ਇਕ-ਇਕ ਕਿਲੋ ਵਜ਼ਨ ਵਾਲੀ ਸੋਨੇ ਦੀ ਦਿੱਖ ਵਾਲੀ ਧਾਤੂ ਦੇ 2 ਟੁਕੜੇ, ਧਾਤੂ ਦੇ 200 ਪੈਕੇਟ (ਹਰੇਕ 10 ਗ੍ਰਾਮ) ਅਤੇ 10-10 ਗ੍ਰਾਮ ਵਜ਼ਨ ਵਾਲੀ ਧਾਤੂ ਦੇ 20 ਟੁਕੜੇ ਵੀ ਬਰਾਮਦ ਕੀਤੇ ਹਨ। ਪੁਲਸ ਨੇ ਇਨ੍ਹਾਂ ਕੋਲੋਂ ਇਕ ਲੈਮੀਨੇਸ਼ਨ ਮਸ਼ੀਨ, ਇਕ ਮੋਟਰਸਾਈਕਲ ਅਤੇ 2 ਮੋਬਾਇਲ ਫ਼ੋਨ ਵੀ ਬਰਾਮਦ ਕੀਤੇ ਹਨ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


Mukesh

Content Editor

Related News