ਬਿ੍ਰਟੇਨ ''ਚ ਭਾਰਤੀ ਮੂਲ ਦੇ ਵਿਅਕਤੀ ਦੀ ਹੱਤਿਆ ਦੇ ਦੋਸ਼ 2 ਨੌਜਵਾਨ ਗਿ੍ਰਫਤਾਰ
Friday, May 08, 2020 - 01:52 AM (IST)

ਲੰਡਨ - ਭਾਰਤੀ ਮੂਲ ਦੇ ਇਕ ਵਿਅਕਤੀ ਦੀ ਪਿਛਲੇ ਮਹੀਨੇ ਵੈਸਟ ਲੰਡਨ ਵਿਚ ਹੋਈ ਹੱਤਿਆ ਦੇ ਦੋਸ਼ ਵਿਚ 2 ਨੌਜਵਾਨਾਂ ਨੂੰ ਗਿ੍ਰਫਤਾਰ ਕੀਤਾ ਗਿਆ ਹੈ। ਲੰਡਨ ਦੇ ਹਾਯੇਸ ਇਲਾਕੇ ਵਿਚ ਰਹਿਣ ਵਾਲੇ 37 ਸਾਲਾ ਬਲਜੀਤ ਸਿੰਘ ਨੂੰ 25 ਅਪ੍ਰੈਲ ਨੂੰ ਇਕ ਗਲੀ ਵਿਚ ਮ੍ਰਿਤਕ ਪਾਇਆ ਗਿਆ ਸੀ। ਹੱਤਿਆ ਦੇ ਸ਼ਕੀ 20 ਅਤੇ 24 ਸਾਲ ਦੇ ਨੌਜਵਾਨਾਂ ਨੂੰ ਇਸ ਹਫਤੇ ਗਿ੍ਰਫਤਾਰ ਕੀਤਾ ਗਿਆ। ਦੋਵੇਂ ਸ਼ੱਕੀ ਵੈਸਟ ਲੰਡਨ ਪੁਲਸ ਦੀ ਹਿਰਾਸਤ ਵਿਚ ਹਨ। ਪੁਲਸ ਅਧਿਕਾਰੀ ਹੈਲੇਨ ਨੇ ਦੱਸਿਆ ਕਿ ਇਸ ਮਾਮਲੇ ਵਿਚ 2 ਲੋਕਾਂ ਨੂੰ ਗਿ੍ਰਫਤਾਰ ਕੀਤਾ ਗਿਆ ਹੈ ਅਤੇ ਜਾਂਚ ਅਜੇ ਜਾਰੀ। ਦੱਸ ਦਈਏ ਕਿ ਬਲਜੀਤ ਸਿੰਘ ਦੀ ਹੱਤਿਆ ਗਲਾ ਦਬਾਉਣ ਨਾਲ ਹੋਈ ਸੀ।