ਸੋਮਾਲੀਆ ''ਚ ਅਲ-ਸ਼ਬਾਬ ਦੇ 2 ਅੱਤਵਾਦੀ ਢੇਰ

Sunday, Aug 18, 2019 - 09:19 PM (IST)

ਸੋਮਾਲੀਆ ''ਚ ਅਲ-ਸ਼ਬਾਬ ਦੇ 2 ਅੱਤਵਾਦੀ ਢੇਰ

ਮੋਗਾਦਿਸ਼ੂ— ਦੱਖਣੀ ਸੋਮਾਲੀਆ 'ਚ ਸ਼ਨੀਵਾਰ ਨੂੰ ਫੌਜ ਨਾਲ ਮੁਕਾਬਲੇ 'ਚ ਅਲ-ਸ਼ਬਾਬ ਦੇ ਦੋ ਅੱਤਵਾਦੀ ਮਾਰੇ ਗਏ ਤੇ ਚਾਰ ਹੋ ਜ਼ਖਮੀ ਹੋ ਗਏ। ਸੋਮਾਲੀ ਫੌਜ ਯੂਨਿਟ ਦੇ ਕਮਾਂਡਰ ਅਦੇਨ ਅਹਿਮਦ ਅਲੀ ਨੇ ਦੱਸਿਆ ਕਿ ਮੁਕਾਬਲਾ ਉਦੋਂ ਹੋਇਆ ਜਦੋਂ ਅੱਤਵਾਦ ਸ਼ੈਬੇਲ ਖੇਤਰ ਦੇ ਕੋਲ ਫੌਜੀ ਟਿਕਾਣੇ 'ਤੇ ਹਮਲੇ ਦੀ ਕੋਸ਼ਿਸ਼ ਕਰ ਰਹੇ ਸਨ। 

ਅਹਿਮਦ ਅਲੀ ਨੇ ਦੱਸਿਆ ਕਿ ਸਾਨੂੰ ਜਾਣਕਾਰੀ ਮਿਲੀ ਸੀ ਕਿ ਅਲ ਸ਼ਬਾਬ ਦੇ ਅੱਤਵਾਦੀ ਸਾਡੇ ਫੌਜੀ ਟਿਕਾਣਿਆਂ ਵੱਲ ਵਧ ਰਹੇ ਹਨ। ਅਸੀਂ ਇਸ ਦੌਰਾਨ ਉਨ੍ਹਾਂ ਨੂੰ ਰੋਕਣ ਲਈ ਕਾਰਵਾਈ ਕੀਤੀ, ਜਿਸ 'ਚ ਦੋ ਅੱਤਵਾਦੀ ਮਾਰੇ ਗਏ ਤੇ ਚਾਰ ਹੋਰ ਜ਼ਖਮੀ ਹੋ ਗਏ। ਆਖਰੀ ਰਿਪੋਰਟ ਮਿਲਣ ਤੱਕ ਜਵਾਨਾਂ ਦੀ ਤਲਾਸ਼ੀ ਮੁਹਿੰਮ ਜਾਰੀ ਸੀ। ਜ਼ਿਕਰਯੋਗ ਹੈ ਕਿ ਹਾਲ 'ਚ ਇਸੇ ਖੇਤਰ ਦੇ ਅਵਦੀਗਲੀ ਸ਼ਹਿਰ 'ਚ ਫੌਜ ਦੇ ਮੁਕਾਬਲੇ 'ਚ ਅਲ ਸ਼ਬਾਬ ਦੇ 7 ਅੱਤਵਾਦੀ ਮਾਰੇ ਗਏ ਸਨ।


author

Baljit Singh

Content Editor

Related News