ਪੇਰੂ ''ਚ ਕੋਰੋਨਾ ਦਾ ਕਹਿਰ, ਇਸ ਉਮਰ ਵਰਗ ਲਈ ਇਕਾਂਤਵਾਸ ਜ਼ਰੂਰੀ

Sunday, Jul 05, 2020 - 02:52 PM (IST)

ਪੇਰੂ ''ਚ ਕੋਰੋਨਾ ਦਾ ਕਹਿਰ, ਇਸ ਉਮਰ ਵਰਗ ਲਈ ਇਕਾਂਤਵਾਸ ਜ਼ਰੂਰੀ

ਲੀਮਾ- ਪੇਰੂ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ 3,481 ਨਵੇਂ ਮਾਮਲੇ ਸਾਹਮਣੇ ਆਉਣ ਦੇ ਬਾਅਦ ਦੇਸ਼ ਵਿਚ ਪੀੜਤਾਂ ਦੀ ਗਿਣਤੀ 2,99,080 'ਤੇ ਪੁੱਜ ਗਈ ਹੈ। 
ਸਿਹਤ ਮੰਤਰਾਲੇ ਨੇ ਦੱਸਿਆ ਕਿ ਦੇਸ਼ ਵਿਚ ਕੋਰੋਨਾ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 10,412 ਹੋ ਗਈ ਹੈ। ਸਰਕਾਰ ਨੇ ਰਾਸ਼ਟਰੀ ਐਮਰਜੈਂਸੀ ਕਾਲ ਨੂੰ 31 ਜੁਲਾਈ ਤਕ ਵਧਾ ਦਿੱਤਾ ਹੈ ਪਰ 7 ਖੇਤਰਾਂ ਨੂੰ ਛੱਡ ਕੇ ਹੋਰ ਸਾਰੇ ਖੇਤਰਾਂ ਤੋਂ ਇਕਾਂਤਵਾਸ ਪਾਬੰਦੀ ਅਤੇ ਕਰਫਿਊ ਨੂੰ ਹਟਾ ਲਿਆ ਗਿਆ ਹੈ। 

ਸਰਕਾਰ ਨੇ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੇ 65 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਲਈ ਇਕਾਂਤਵਾਸ ਜ਼ਰੂਰੀ ਕਰ ਦਿੱਤਾ ਹੈ। ਮੰਤਰਾਲੇ ਨੇ ਦੱਸਿਆ ਕਿ ਘਰੇਲੂ ਯਾਤਰਾਵਾਂ 'ਤੇ ਪਾਬੰਦੀ ਜਾਰੀ ਰਹੇਗੀ ਅਤੇ ਬ੍ਰਾਜ਼ੀਲ, ਇਕਵਾਡੋਰ, ਕੋਲੰਬੀਆ, ਬੋਲਵੀਆ ਅਤੇ ਚਿਲੀ ਨਾਲ ਲੱਗਦੀਆਂ ਸਰਹੱਦਾਂ ਵੀ ਬੰਦ ਰਹਿਣਗੀਆਂ। 


author

Lalita Mam

Content Editor

Related News