ਕੋਰੋਨਾਵਾਇਰਸ: ਵੁਹਾਨ 'ਚ ਵਧੇਰੇ 2,600 ਫੌਜੀ ਮੈਡੀਕਲ ਕਰਮਚਾਰੀ ਕੀਤੇ ਜਾਣਗੇ ਤਾਇਨਾਤ
Thursday, Feb 13, 2020 - 01:57 PM (IST)

ਵੁਹਾਨ(ਆਈ.ਏ.ਐਨ.ਐਸ.)- ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਵਲੋਂ ਮਨਜ਼ੂਰੀ ਮਿਲਣ 'ਤੇ ਨੋਵਲ ਕੋਰੋਨਾਵਾਇਰਸ ਦੇ ਕੇਂਦਰ ਵੁਹਾਨ ਦੇ ਹਸਪਤਾਲਾਂ ਵਿਚ 2,600 ਵਾਧੇਰੇ ਫੌਜੀ ਮੈਡੀਕਲ ਕਰਮਚਾਰੀਆਂ ਨੂੰ ਮਰੀਜ਼ਾਂ ਦੇ ਇਲਾਜ ਦਾ ਕੰਮ ਸੌਂਪਿਆ ਜਾਵੇਗਾ।
ਸਿਨਹੂਆ ਨਿਊਜ਼ ਏਜੰਸੀ ਦੀ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਉਹ ਹੋਓਸ਼ੇਨਸ਼ਾਨ ਹਸਪਤਾਲ ਦੇ ਆਪ੍ਰੇਸ਼ਨ ਨਿਯਮ ਦੀ ਪਾਲਣਾ ਕਰਨਗੇ ਤੇ ਇਸ ਦੇ ਨਾਲ ਹੀ ਉਹਨਾਂ ਨੂੰ ਤਾਈਕਾਂਗ ਟੋਂਗਜੀ ਹਸਪਤਾਲ ਵਿਚ ਨਾਵਲ ਕੋਰੋਨਾਵਾਇਰਸ (ਸੀਓਵੀਆਈਡ -19) ਨਾਲ ਪ੍ਰਭਾਵਿਤ ਮਰੀਜ਼ਾਂ ਤੇ ਹੁਬੇਈ ਦੇ ਮੈਟਰਨਟੀ ਐਂਡ ਚਾਈਲਡ ਹੈਲਥ ਕੇਅਰ ਹਸਪਤਾਲ ਦੀ ਇਕ ਸ਼ਾਖਾ ਵਿਚ ਇਲਾਜ ਦਾ ਕੰਮ ਸੌਂਪਿਆ ਜਾਵੇਗਾ। ਇਹਨਾਂ ਦੋਵਾਂ ਹਸਪਤਾਲਾਂ ਦੀ ਸਮਰਥਾ ਲੜੀਵਾਰ 860 ਤੇ 700 ਬੈੱਡਾਂ ਦੀ ਹੈ। ਤਾਇਨਾਤ ਕੀਤੇ ਜਾ ਰਹੇ ਫੌਜੀ ਮੈਡੀਕਲ ਕਰਮਚਾਰੀਆਂ ਵਿਚੋਂ 1,400 ਮੈਡੀਕਲ ਕਰਮਚਾਰੀ ਤੇ ਨਰਸਿੰਗ ਪੇਸ਼ੇਵਰਾਂ ਦਾ ਪਹਿਲਾ ਸਮੂਹ ਵੀਰਵਾਰ ਨੂੰ ਵੁਹਾਨ ਪਹੁੰਚੇਗਾ।
ਅਜੇ ਤੱਕ ਹਥਿਆਰਬੰਦ ਫੌਜਾਂ ਨੇ ਇਸ ਦੇ ਪ੍ਰਸਾਰ ਖਿਲਾਫ ਲੜਾਈ ਵਿਚ ਵੁਹਾਨ ਦਾ ਸਮਰਥਨ ਕਰਨ ਲਈ ਤਿੰਨ ਲੜੀਆਂ ਵਿਚ ਕੁੱਲ 4,000 ਸਿਹਤ ਸੰਭਾਲ ਪੇਸ਼ੇਵਰ ਭੇਜ ਦਿੱਤੇ ਹਨ। ਇਸ ਦੌਰਾਨ ਹੁਬੇਈ ਪ੍ਰਾਂਤ, ਜਿਸ ਦੀ ਵੁਹਾਨ ਰਾਜਧਾਨੀ ਹੈ, ਵਿਚ ਬੁੱਧਵਾਰ ਨੂੰ 14,840 ਨਵੇਂ ਮਾਮਲਿਆਂ ਦਾ ਪਤਾ ਲੱਗਿਆ ਤੇ 242 ਮੌਤਾਂ ਦੀ ਰਿਪੋਰਟ ਮਿਲੀ। ਇਹ ਹੁਣ ਤੱਕ ਦਾ ਸਭ ਤੋਂ ਵਧੇਰੇ ਰੋਜ਼ਾਨਾ ਵਾਧਾ ਹੈ। ਇਸ ਦੇ ਨਾਲ ਚੀਨ ਵਿਚ ਪੀੜਤ ਮਰੀਜ਼ਾਂ ਦੀ ਕੁੱਲ ਗਿਣਤੀ 48,206 ਹੋ ਗਈ, ਜਦੋਂਕਿ ਕੁੱਲ ਮੌਤਾਂ ਦੀ ਗਿਣਤੀ 1,310 ਹੋ ਗਈ ਹੈ।