ਅਮਰੀਕਾ ’ਚ 2,438 ਲੋਕਾਂ ਦੀ ਮੌਤ, ਟਰੰਪ ਨੇ ਕਿਹਾ, ''ਕੁਆਰੰਟਾਈਨ ਦੀ ਲੋੜ ਨਹੀਂ''

03/30/2020 1:35:38 AM

ਵਾਸ਼ਿੰਗਟਨ – ਅਮਰੀਕਾ ’ਚ ਕੋਰੋਨਾਵਾਇਰਸ ਦਾ ਕਹਿਰ ਜਾਰੀ ਹੈ। ਇਕ ਪਾਸੇ ਜਿਥੇ ਇਨਫੈਕਟਿਡ ਲੋਕਾਂ ਦੇ ਮਾਮਲੇ ਵਧ ਰਹੇ ਹਨ, ਉਥੇ ਹੀ ਦੂਸਰੇ ਪਾਸੇ ਮਰਨ ਵਾਲਿਆਂ ਦੀ ਗਿਣਤੀ ’ਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ। ਅਮਰੀਕਾ ’ਚ ਐਤਵਾਰ ਨੂੰ ਕੋਰੋਨਾ ਦੇ ਮਾਮਲਿਆਂ ਦਾ ਅੰਕੜਾ ਵਧ ਕੇ 138,774ਤਕ ਪਹੁੰਚ ਗਿਆ ਹੈ। ਉਥੇ ਹੀ 2,438 ਲੋਕਾਂ ਦੀ ਮੌਤ ਹੋ ਚੁੱਕੀ ਹੈ। ਪਿਛਲੇ 24 ਘੰਟਿਆਂ ’ਚ 218 ਲੋਕ ਜਾਨ ਗੁਆ ਚੁੱਕੇ ਹਨ। ਇਨਫੈਕਸ਼ਨ ਦੇ ਸਭ ਤੋਂ ਵੱਧ ਮਾਮਲੇ ਨਿਊਯਾਰਕ ’ਚ ਸਾਹਮਣੇ ਆ ਰਹੇ ਹਨ ਜਿਥੇ ਇਸ ਬੀਮਾਰੀ ਦੀ ਲਪੇਟ ’ਚ ਆਉਣ ਨਾਲ 672 ਮੌਤਾਂ ਹੋ ਚੁੱਕੀਆਂ ਹਨ।

ਦੱਸ ਦਈਏ ਕਿ ਐਨ. ਆਈ. ਏ. ਆਈ. ਡੀ. ਦੇ ਡਾਇਰੈਕਟਰ ਡਾ. ਐਂਥਨੀ ਫੌਸੀ ਦਾ ਅਨੁਮਾਨ ਕਾਫੀ ਡਰਾਉਣ ਵਾਲਾ ਹੈ। ਉਨ੍ਹਾਂ ਆਖਿਆ ਕਿ ਅਮਰੀਕਾ ਵਿਚ ਲੱਖਾਂ ਲੋਕ ਕੋਵਿਡ-19 ਦੀ ਲਪੇਟ ਵਿਚ ਆ ਜਾਣਗੇ ਅਤੇ 1 ਤੋਂ 2 ਲੱਖ ਲੋਕਾਂ ਦੀ ਮੌਤ ਹੋ ਸਕਦੀ ਹੈ। ਜ਼ਿਕਰਯੋਗ ਹੈ ਕਿ ਨਿਊਯਾਰਕ ਅਮਰੀਕਾ ਵਿਚ ਕੋਰੋਨਾ ਦਾ ਕੇਂਦਰ ਬਣਿਆ ਹੋਇਆ ਹੈ, ਜਿਥੇ ਹਜ਼ਾਰਾਂ ਮਾਮਲੇ ਦਰਜ ਹੋਏ ਹਨ ਪਰ ਰਾਸ਼ਟਰਪਤੀ ਟਰੰਪ ਨੇ ਇਸ ਦੇ ਬਾਵਜੂਦ ਨਿਊਯਾਰਕ ਨੂੰ ਕਵਾਰੰਟੀਨ ਕਰਨ ਦਾ ਫੈਸਲਾ ਨਹੀਂ ਕੀਤਾ ਹੈ।


Khushdeep Jassi

Content Editor

Related News