ਉੱਤਰੀ ਕੋਰੀਆ 'ਚ ਬੁਖਾਰ ਦੇ 2 ਲੱਖ ਤੋਂ ਵਧੇਰੇ ਨਵੇਂ ਮਾਮਲੇ ਦਰਜ, ਛੇ ਹੋਰ ਮੌਤਾਂ

05/18/2022 11:39:43 AM

ਸਿਓਲ (ਭਾਸ਼ਾ)- ਉੱਤਰੀ ਕੋਰੀਆ ਵਿੱਚ ਬੁੱਧਵਾਰ ਨੂੰ ਬੁਖਾਰ ਦੇ 2,32,880 ਨਵੇਂ ਮਾਮਲੇ ਸਾਹਮਣੇ ਆਏ ਅਤੇ ਛੇ ਹੋਰ ਲੋਕਾਂ ਦੀ ਮੌਤ ਹੋ ਗਈ। ਦੇਸ਼ ਦੇ ਨੇਤਾ ਕਿਮ ਜੋਂਗ-ਉਨ ਨੇ ਕੋਵਿਡ-19 ਗਲੋਬਲ ਮਹਾਮਾਰੀ ਦੇ ਵਧਦੇ ਪ੍ਰਕੋਪ ਨਾਲ ਨਜਿੱਠਣ ਵਿੱਚ ਅਧਿਕਾਰੀਆਂ 'ਤੇ "ਲਾਪਰਵਾਹੀ ਵਰਤਣ" ਦਾ ਦੋਸ਼ ਲਗਾਇਆ ਹੈ। ਉੱਤਰੀ ਕੋਰੀਆ ਦੇ ਐਂਟੀ-ਵਾਇਰਸ ਹੈੱਡਕੁਆਰਟਰ ਨੇ ਦੱਸਿਆ ਕਿ ਅਪ੍ਰੈਲ ਦੇ ਅਖੀਰ ਤੋਂ 17 ਲੱਖ ਲੋਕਾਂ ਨੂੰ ਬੁਖਾਰ ਹੋ ਚੁੱਕਾ ਹੈ, ਜਿਨ੍ਹਾਂ ਵਿੱਚੋਂ ਘੱਟੋ ਘੱਟ 6,91,170 ਲੋਕ ਅਜੇ ਵੀ ਇਕੱਲਤਾ ਵਿੱਚ ਰਹਿ ਰਹੇ ਹਨ। ਉੱਥੇ ਇਸ ਬੁਖਾਰ ਕਾਰਨ ਹੁਣ ਤੱਕ 62 ਲੋਕਾਂ ਦੀ ਮੌਤ ਹੋ ਚੁੱਕੀ ਹੈ। 

ਮਾਹਿਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਵਿੱਚੋਂ ਜ਼ਿਆਦਾਤਰ ਲੋਕ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋ ਸਕਦੇ ਹਨ। ਉੱਤਰੀ ਕੋਰੀਆ ਦੇ ਕੋਲ ਉੱਚਿਤ ਟੈਸਟਿੰਗ ਪ੍ਰਣਾਲੀਆਂ ਦੀ ਘਾਟ ਕਾਰਨ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਹੈ ਕਿ ਇਹ ਲਾਗ ਦੇ ਮਾਮਲੇ ਹਨ ਜਾਂ ਨਹੀਂ। ਉੱਤਰੀ ਕੋਰੀਆ ਦੀ ਮਾੜੀ ਸਿਹਤ ਪ੍ਰਣਾਲੀ ਦੇ ਕਾਰਨ ਵਾਇਰਸ ਦੇ ਫੈਲਣ ਨੂੰ ਰੋਕਣ ਵਿੱਚ ਅਸਫਲ ਰਹਿਣਾ ਉਸ ਦੇ ਲਈ ਖਤਰਨਾਕ ਸਾਬਤ ਹੋ ਸਕਦਾ ਹੈ। 26 ਕਰੋੜ ਦੀ ਆਬਾਦੀ ਵਾਲੇ ਇਸ ਦੇਸ਼ ਵਿੱਚ ਜ਼ਿਆਦਾਤਰ ਲੋਕਾਂ ਨੂੰ ਕੋਵਿਡ-19 ਵਿਰੋਧੀ ਟੀਕੇ ਨਹੀਂ ਲੱਗੇ ਹਨ। 

ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆ ਚੋਣਾਂ : PM ਅਤੇ ਵਿਰੋਧੀ ਨੇਤਾ ਪ੍ਰਚਾਰ ਦੌਰਾਨ ਮੰਦਰ-ਗੁਰਦੁਆਰਿਆਂ 'ਚ ਹੋ ਰਹੇ ਨਤਮਸਤਕ (ਤਸਵੀਰਾਂ)

ਉੱਤਰੀ ਕੋਰੀਆ ਦੀ ਅਧਿਕਾਰਤ ਕੋਰੀਅਨ ਸੈਂਟਰਲ ਨਿਊਜ਼ ਏਜੰਸੀ (ਕੇਸੀਐਨਏ) ਦੇ ਅਨੁਸਾਰ ਕਿਮ ਨੇ ਮੰਗਲਵਾਰ ਨੂੰ ਸੱਤਾਧਾਰੀ ਕੋਰੀਆਈ ਵਰਕਰਜ਼ ਪਾਰਟੀ ਦੀ ਪੋਲਿਟ ਬਿਊਰੋ ਦੀ ਮੀਟਿੰਗ ਵਿੱਚ ਅਧਿਕਾਰੀਆਂ ਦੁਆਰਾ ਵਿਸ਼ਵਵਿਆਪੀ ਮਹਾਮਾਰੀ ਨਾਲ ਨਜਿੱਠਣ ਦੀ ਨਿੰਦਾ ਕੀਤੀ। ਉਨ੍ਹਾਂ ਨੇ ਸੰਕਟ ਨਾਲ ਨਜਿੱਠਣ ਵਿੱਚ ਲਾਪਰਵਾਹੀ ਦੀ ਗੱਲ ਕੀਤੀ ਅਤੇ ਮੌਜੂਦਾ ਸਥਿਤੀ ਦਾ ਕਾਰਨ ਅਧਿਕਾਰੀਆਂ ਦੇ ਲਾਪਰਵਾਹੀ ਵਾਲੇ ਰਵੱਈਏ ਨੂੰ ਦੱਸਿਆ। ਉੱਤਰੀ ਕੋਰੀਆ ਨੇ ਸੰਯੁਕਤ ਰਾਸ਼ਟਰ ਸਮਰਥਿਤ 'ਕੋਵੈਕਸ' ਵੈਕਸੀਨ ਵੰਡ ਪ੍ਰੋਗਰਾਮ ਤੋਂ ਮਦਦ ਲੈਣ ਦੀ ਪੇਸ਼ਕਸ਼ ਨੂੰ ਵੀ ਠੁਕਰਾ ਦਿੱਤਾ ਸੀ। ਉੱਤਰੀ ਕੋਰੀਆ ਨੇ ਕੋਵਿਡ-19 ਗਲੋਬਲ ਮਹਾਮਾਰੀ ਦੇ ਫੈਲਣ ਦੇ ਦੋ ਸਾਲਾਂ ਤੋਂ ਵੱਧ ਸਮੇਂ ਬਾਅਦ ਵੀਰਵਾਰ ਨੂੰ ਸੰਕਰਮਣ ਦੇ ਪਹਿਲੇ ਮਾਮਲੇ ਦੀ ਪੁਸ਼ਟੀ ਕੀਤੀ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vijay Kumar Chopra

Chief Editor

Related News