ਖਾਣ ਦਾ ਭੂਤ ਰਹਿੰਦਾ ਸੀ ਸਵਾਰ, 10 ਸਾਲ ਦੀ ਉਮਰ ''ਚ ਹੋ ਗਿਆ 190 ਕਿਲੋ ਭਾਰ (ਤਸਵੀਰਾਂ)

05/26/2017 1:40:19 PM

ਇੰਡੋਨੇਸ਼ੀਆ— ਆਮ ਤੌਰ 'ਤੇ ਸਾਰੇ ਬੱਚੇ ਨਿਊਡਲਜ਼ ਖਾਣ ਅਤੇ ਕੋਕਾ ਕੋਲਾ ਪੀਣ ਦੇ ਸ਼ੌਕੀਨ ਹੁੰਦੇ ਹਨ ਪਰ ਇਹ ਸ਼ੌਂਕ ਕਈ ਵਾਰ ਮਹਿੰਗਾ ਵੀ ਪੈ ਜਾਂਦਾ ਹੈ ਅਤੇ ਹਾਲ ਉਹ ਹੋ ਜਾਂਦਾ ਹੈ ਕਿ ਦੇਖਣ ਵਾਲੇ ਹੈਰਾਨ ਰਹਿ ਜਾਂਦੇ ਹਨ। ਇਸੇ ਤਰ੍ਹਾਂ ਦਾ ਇਕ ਮਾਮਲਾ ਸਾਹਮਣੇ ਆਇਆ ਹੈ ਇੰਡੋਨੇਸ਼ੀਆ ਵਿਖੇ, ਜਿੱਥੇ ਨਿਊਡਲਜ਼ ਤੇ ਕੋਕਾ ਕੋਲਾ ਦੇ ਸ਼ੌਕੀਨ ਬੱਚੇ ਦਾ ਭਾਰ 190 ਕਿਲੋ ਹੋ ਗਿਆ। ਹਾਲ ਇਹ ਹੋ ਗਿਆ ਕਿ ਬੱਚੇ ਨੂੰ ਉੱਠਣਾ-ਬੈਠਣਾ ਵੀ ਮੁਸ਼ਕਿਲ ਹੋ ਗਿਆ ਅਤੇ ਉਸ ਦਾ ਸਕੂਲ ਜਾਣਾ ਵੀ ਬੰਦ ਹੋ ਗਿਆ। ਆਪਣੇ ਭਾਰ ਕਾਰਨ ਇਹ ਬੱਚਾ ਘਰ ਵਿਚ ਹੀ ਕੈਦ ਹੋ ਗਿਆ ਸੀ। 
ਆਰਿਆ ਸੋਮੰਤਰੀ ਨਾਮੀ ਇਸ ਬੱਚੇ ਦੇ ਮਾਤਾ-ਪਿਤਾ ਦਾ ਕਹਿਣਾ ਹੈ ਕਿ ਉਹ ਰੋਜ਼ ਇਕ ਲੀਟਰ ਕੋਕਾ ਕੋਲਾ ਦੇ ਨਾਲ ਪੰਜ ਪੈਕੇਟ ਨਿਊਡਲਜ਼, ਪੰਜ ਵਾਰ ਚੌਲ, ਬੀਫ (ਮੱਝ ਦਾ ਮਾਸ), ਮੱਛੀ, ਸੋਇਆ ਅਤੇ ਮੀਟ ਖਾਂਦਾ ਸੀ। ਉਸ ਦਾ ਭਾਰ ਦੇਖਦੇ ਹੀ ਦੇਖਦੇ ਵਧ ਰਿਹਾ ਸੀ ਅਤੇ ਉਸ ਦੀ ਭੁੱਖ ਵੀ। ਘਰ ਵਿਚ ਉਸ ਨੂੰ ਜੋ ਵੀ ਨਜ਼ਰ ਆਉਂਦਾ ਸੀ ਉਹ ਚਟਮ ਕਰ ਜਾਂਦਾ ਸੀ। ਉਸ ਦੇ ਮਾਤਾ-ਪਿਤਾ ਨੇ ਉਸ ਨੂੰ ਡਾਕਟਰਾਂ ਨੂੰ ਵੀ ਦਿਖਾਇਆ ਪਰ ਉਹ ਵੀ ਛੇਤੀ ਹੱਥ ਖੜ੍ਹੇ ਕਰ ਗਏ। ਆਖਰ ਉਨ੍ਹਾਂ ਨੇ ਆਰਿਆ ਦੀ ਸਰਜਰੀ ਕਰਨ ਦਾ ਫੈਸਲਾ ਲਿਆ। ਸਰਜਰੀ ਤੋਂ ਬਾਅਦ ਵੀ ਉਸ ਦਾ ਭਾਰ ਅਜੇ ਤੱਕ 20 ਕਿਲੋ ਹੀ ਘੱਟ ਹੋ ਸਕਿਆ ਹੈ। ਡਾਕਟਰਾਂ ਨੇ ਸਰਜਰੀ ਕਰਕੇ ਉਸ ਦੇ ਢਿੱਡ ਦਾ ਆਕਾਰ ਘੱਟ ਕਰ ਦਿੱਤਾ ਹੈ। ਹੁਣ ਵੀ ਉਹ ਜ਼ਿਆਦਾ ਖਾਣ ਦੀ ਕੋਸ਼ਿਸ਼ ਕਰਦਾ ਹੈ ਪਰ ਢਿੱਡ ਦਾ ਆਕਾਰ ਘੱਟ ਹੋਣ ਕਾਰਨ ਅਜਿਹਾ ਨਹੀਂ ਕਰ ਪਾ ਰਿਹਾ। ਹੌਲੀ-ਹੌਲੀ ਉਸ ਦਾ ਭਾਰ ਘੱਟ ਰਿਹਾ ਹੈ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਇਹ ਮਹਾਂਵਜਨੀ ਬੱਚਾ, ਛੇਤੀ ਹੀ ਆਮ ਬੱਚਿਆਂ ਵਾਂਗ ਹੋ ਜਾਵੇਗਾ।


Kulvinder Mahi

News Editor

Related News