ਇਕੱਲੇ ਦੁਨੀਆ ‘ਫਤਹਿ’ ਕਰਨ ਨਿਕਲੀ 19 ਸਾਲਾ ਪਾਇਲਟ ਜ਼ਾਰਾ ਰਦਰਫੋਰਡ ਪੁੱਜੀ ਤਾਈਪੇ

Wednesday, Dec 15, 2021 - 04:16 PM (IST)

ਇਕੱਲੇ ਦੁਨੀਆ ‘ਫਤਹਿ’ ਕਰਨ ਨਿਕਲੀ 19 ਸਾਲਾ ਪਾਇਲਟ ਜ਼ਾਰਾ ਰਦਰਫੋਰਡ ਪੁੱਜੀ ਤਾਈਪੇ

ਤਾਈਪੇ- 19 ਸਾਲਾ ਪਾਇਲਟ ਜ਼ਾਰਾ ਰਦਰਫੋਰਡ ਇਕੱਲੀ ਦੁਨੀਆ ‘ਫਤਹਿ’ ਕਰਨ ਨਿਕਲੀ ਹੈ। ਜ਼ਾਰਾ ਨੇ ਸਭ ਤੋਂ ਪਹਿਲਾਂ ਰੂਸ ਤੋਂ ਉਡਾਣ ਭਰੀ ਅਤੇ ਦੱਖਣੀ ਕੋਰੀਆ ਦੀ ਰਾਜਧਾਨੀ ਸਿਓਲ ਉਸਦੀ ਯਾਤਰਾ ਦਾ ਪਹਿਲਾ ਪੜਾਅ ਬਣਿਆ। ਮੰਗਲਵਾਰ ਨੂੰ ਉਹ ਤਾਈਪੇ ਸਥਿਤ ਸੋਂਗਸ਼ਾਨ ਹਵਾਈ ਅੱਡੇ ’ਤੇ ਪੁੱਜੀ। ਉਹ ਦੁਨੀਆਭਰ ਵਿਚ ਇਕੱਲੇ ਉਡਾਣ ਭਰਨ ਵਾਲੀ ਸਭ ਤੋਂ ਘੱਟ ਉਮਰ ਦੀ ਔਰਤ ਬਣਨ ਦੀ ਕੋਸ਼ਿਸ਼ ਕਰ ਰਹੀ ਹੈ। ਅਗਸਤ ਵਿਚ ਬ੍ਰਿਟਿਸ਼-ਬੇਲਜੀਅਮ ਜ਼ਾਰਾ ਰਦਰਫੋਰਡ ਨੇ ਪੱਛਮੀ ਬੈਲਜੀਅਮ ਦੇ ਕਾਰਟਿਜਕ-ਵੇਵੇਲਗੇਮ ਹਵਾਈ ਅੱਡੇ ਤੋਂ ਆਪਣੀ 51,000 ਕਿਲੋਮੀਟਰ ਦੀ ਯਾਤਰਾ ਸ਼ੁਰੂਆਤ ਕੀਤੀ ਸੀ। ਜ਼ਾਰਾ ਰਦਰਫੋਰਡ ਦੀ ਯਾਤਰਾ ਪੰਜ ਮਹਾਂਦੀਪਾਂ ਅਤੇ ਅਮਰੀਕਾ, ਰੂਸ ਅਤੇ ਕੋਲੰਬੀਆ ਸਮੇਤ 52 ਦੇਸ਼ਾਂ ਤੱਕ ਫੈਲੀ ਹੈ।

ਇਹ ਵੀ ਪੜ੍ਹੋ : ਦੱਖਣੀ ਸੂਡਾਨ ’ਚ ਫੈਲੀ ਰਹੱਸਮਈ ਬੀਮਾਰੀ, ਹੁਣ ਤੱਕ 89 ਲੋਕਾਂ ਦੀ ਮੌਤ, WHO ਨੇ ਭੇਜੀ ਜਾਂਚ ਟੀਮ

ਜ਼ਾਰਾ ਰਦਰਫੋਰਡ ਨੇ ਦੁਨੀਆ ਦੇ ਸਭ ਤੋਂ ਤੇਜ਼ ਮਾਈਕ੍ਰੋਲਾਈਟ ਸ਼ਾਰਕ ਅਲਟ੍ਰਾਲਾਈਟ ਜਹਾਜ਼ ਵਿਚ ਵਲਾਦਿਵੋਸਤੋਕ ਤੋਂ ਆਉਣ ਤੋਂ ਬਾਅਦ ਜਿੰਪੋ ਕੌਮਾਂਤਰੀ ਹਵਾਈ ਅੱਡੇ ’ਤੇ ਪੱਤਰਕਾਰਾਂ ਨੂੰ ਕਿਹਾ ਕਿ ਇਹ ਚੁਣੌਤੀਪੂਰਨ ਰਿਹਾ ਹੈ। ਉਸਨੇ ਕਿਹਾ ਕਿ ਵੀਜ਼ਾ ਅਤੇ ਖ਼ਰਾਬ ਮੌਸਮ ਕਾਰਨ ਮੈਂ ਪਹਿਲਾਂ ਇਕ ਮਹੀਨੇ ਤੱਕ ਅਲਾਸਕਾ ਵਿਚ ਫਸੀ ਰਹੀ ਅਤੇ ਇਸ ਤੋਂ ਬਾਅਦ ਰੂਸ ਵਿਚ ਫਸ ਗਈ ਸੀ। ਰਦਰਫੋਰਡ ਨੇ ਕਿਹਾ ਕਿ ਮੈਂ ਕ੍ਰਿਸਮਸ ਤੱਕ ਇਸ ਨੂੰ ਪੂਰਾ ਕਰਨ ਦੀ ਉਮੀਦ ਕਰ ਰਹੀ ਹਾਂ ਪਰ ਮੈਨੂੰ ਲੱਗਦਾ ਹੈ ਕਿ ਇਹ ਅਜਿਹਾ ਨਹੀਂ ਹੋ ਰਿਹਾ ਹੈ, ਪਰ ਇਹ ਇਕ ਸਾਹਸ ਵਾਲਾ ਕੰਮ ਹੈ।

ਇਹ ਵੀ ਪੜ੍ਹੋ : ਅਮਰੀਕੀ ਹਵਾਈ ਫ਼ੌਜ ਦੀ ਵੱਡੀ ਕਾਰਵਾਈ, ਵੈਕਸੀਨ ਲੈਣ ਤੋਂ ਇਨਕਾਰ ਕਰਨ ’ਤੇ 27 ਜਵਾਨਾਂ ਨੂੰ ਕੀਤਾ ਬਰਖ਼ਾਸਤ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News