ਮਾਲੀ ''ਚ ਸੜਕ ਹਾਦਸੇ ਕਾਰਨ 19 ਲੋਕਾਂ ਦੀ ਮੌਤ

Wednesday, Jul 29, 2020 - 11:02 AM (IST)

ਮਾਲੀ ''ਚ ਸੜਕ ਹਾਦਸੇ ਕਾਰਨ 19 ਲੋਕਾਂ ਦੀ ਮੌਤ

ਬਾਮਾਕੋ- ਮਾਲੀ ਦੇ ਕਾਉਲੀਕੋਰੋ ਵਿਚ ਰਾਸ਼ਟਰੀ ਰੋਡ 26 ਵਿਚ ਕਾਂਗਾਬਾ ਅਤੇ ਬਾਨਚੋਉਮਾਨਾ ਵਿਚਕਾਰ ਸੜਕ ਹਾਦਸੇ ਵਿਚ ਘੱਟ ਤੋਂ ਘੱਟ 19 ਲੋਕਾਂ ਦੀ ਮੌਤ ਹੋ ਗਈ। 

ਸਥਾਨਕ ਸਮੇਂ ਮੁਤਾਬਕ ਮੰਗਲਵਾਰ ਸਵੇਰੇ 7 ਵਜੇ ਬਾਮਾਕੋ ਤੋਂ ਆ ਰਹੇ ਟਰੱਕ ਨੇ ਕਾਂਗਾਬਾ ਤੋਂ ਆ ਰਹੀ ਇਕ ਗੱਡੀ ਨੂੰ ਟੱਕਰ ਮਾਰੀ ਸੀ ਇਸ ਹਾਦਸੇ ਵਿਚ 19 ਲੋਕਾਂ ਦੀ ਮੌਤ ਹੋ ਗਈ ਅਤੇ 7 ਹੋਰ ਜ਼ਖਮੀ ਹੋ ਗਏ ਜਦਕਿ 12 ਲੋਕਾਂ ਨੂੰ ਹਲਕੀਆਂ ਸੱਟਾਂ ਲੱਗੀਆਂ। ਕੋਉਲੀਕੋਰੋਨਾ ਦੇ ਖੇਤਰੀ ਨਿਰਦੇਸ਼ਕ ਨੇ ਦੱਸਿਆ ਕਿ ਸਾਰੇ ਜ਼ਖਮੀਆਂ ਨੂੰ ਬਾਮਾਕੋ ਦੇ ਹਸਤਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਹਾਦਸੇ ਦੇ ਕਾਰਨਾਂ ਬਾਰੇ ਅਜੇ ਪਤਾ ਨਹੀਂ ਲੱਗ ਸਕਿਆ। 


author

Lalita Mam

Content Editor

Related News