ਦਮਿਸ਼ਕ ਦੇ ਨੇੜੇ ਗੋਲਾਬਾਰੀ 'ਚ 6 ਬੱਚਿਆਂ ਸਮੇਤ 19 ਲੋਕਾਂ ਦੀ ਮੌਤ

11/18/2017 10:37:40 AM

ਦੌਮਾ,(ਵਾਰਤਾ)— ਸੀਰੀਆਈ ਪ੍ਰਸ਼ਾਸਨ ਨੇ ਦਮਿਸ਼ਕ ਦੇ ਨੇੜੇ ਵਿਦਰੋਹੀਆਂ ਦੇ ਕੱਬਜ਼ੇ ਵਾਲੇ ਪੂਰਵੀ ਘੌਟਾ 'ਚ ਗੋਲਾਬਾਰੀ ਕੀਤੀ ਜਿਸ ਵਿਚ 6 ਬੱਚਿਆਂ ਸਮੇਤ ਘੱਟ ਤੋਂ ਘੱਟ 19 ਨਾਗਰਿਕ ਮਾਰੇ ਗਏ। ਇਕ ਸੁਪਰਵਾਈਜ਼ਰ ਨੇ ਸ਼ਨੀਵਾਰ ਦੱਸਿਆ ਕਿ ਸੀਰੀਆ ਦੀ ਰਾਜਧਾਨੀ ਦੇ ਪੂਰਵ ਵਿਚ ਸਥਿਤ ਬਾਹਰੀ ਇਲਾਕੇ ਵਿਚ ਵਿਦਰੋਹੀਆਂ ਅਤੇ ਫੌਜ਼ੀਆਂ ਦੇ ਵਿਚ ਵੱਧਦੇ ਸੰਘਰਸ਼ ਵਿਚਕਾਰ ਇਹ ਨਵੀਂ ਘਟਨਾ ਸਾਹਮਣੇ ਆਈ ਹੈ। ਬੀਤੇ ਦਿਨ ਵਿਦਰੋਹੀਆਂ ਦੀ ਗੋਲਾਬਾਰੀ ਵਿਚ ਤਿੰਨ ਨਾਗਰਿਕਾਂ ਦੀ ਮੌਤ ਹੋ ਗਈ। ਸੀਰੀਅਨ ਆਬਰਜੈਟਰੀ ਫਾਰ ਹਿਊਮਨ ਰਾਇਟਸ ਮੁਤਾਬਕ, ਮੰਗਲਵਾਰ ਤੋਂ ਹੁਣ ਤੱਕ 52 ਨਾਗਰਿਕਾਂ ਦੀ ਮੌਤ ਹੋਈ ਹੈ ਜਿਸ 'ਚੋਂ ਸਾਰਾ ਪੂਰਵੀ ਘੌਟਾ  ਦੇ ਹਨ। ਇਸ ਸਥਾਨ ਉੱਤੇ ਮਨੁੱਖੀ ਹਾਲਤ ਤਰਸਯੋਗ ਹੈ। ਨਿਗਰਾਨੀ ਕੇਂਦਰ ਦੇ ਪ੍ਰਮੁੱਖ ਰਾਮੀ ਅਬਦੇਲ ਰਹਿਮਾਨ ਨੇ ਦੱਸਿਆ ਕਿ ਸੀਰੀਆਈ ਪ੍ਰਸ਼ਾਸਨ ਦੁਆਰਾ ਕੀਤੀ ਗਈ ਗੋਲਾਬਾਰੀ ਬੀਤੇ ਦਿਨ ਦੌਮਾ ਵਿਚ ਕੀਤੇ ਗਏ ਹਵਾਈ ਹਮਲੇ ਵਿਚ 5 ਬੱਚੇ ਅਤੇ 3 ਆਪਾਤਕਾਲੀਨ ਕਰਮਚਾਰੀਆਂ ਸਮੇਚ 13 ਲੋਕ ਮਾਰੇ ਗਏ ਹਨ। ਕਿਸੇ ਸੁਪਰਵਾਈਜ਼ਰ ਦੱਸਿਆ ਕਿ ਪੂਰਵੀ ਘੌਟਾ ਵਿਚ ਪ੍ਰਸ਼ਾਸਨ ਦੁਆਰਾ ਕਿਤੇ ਹੋਰ ਥਾਂ ਕੀਤੇ ਗਏ ਹਮਲੇ ਵਿੱਚ ਛੇ ਹੋਰ ਲੋਕ ਮਾਰੇ ਗਏ।


Related News