ਫਰਾਂਸ: ਲਾਰੀ ਪਲਟਣ ਕਾਰਨ 182 ਸੂਰਾਂ ਦੀ ਮੌਤ
Monday, Aug 26, 2019 - 04:47 PM (IST)

ਮੇਤਜ— ਫਰਾਂਸ ਦੇ ਪੂਰਬ-ਉੱਤਰੀ ਇਲਾਕੇ 'ਚ ਹਫਤੇ ਦੇ ਅਖੀਰ 'ਚ ਇਕ ਲਾਰੀ ਪਲਟਣ ਕਾਰਨ ਉਸ 'ਚ ਮੌਜੂਦ 180 ਤੋਂ ਜ਼ਿਆਦਾ ਸੂਰਾਂ ਦੀ ਮੌਤ ਹੋ ਗਈ। ਲਾਰੀ 'ਚ ਇਨ੍ਹਾਂ ਸੂਰਾ ਨੂੰ ਬੁੱਚੜਖਾਨੇ ਲਿਜਾਇਆ ਜਾ ਰਿਹਾ ਸੀ। ਇਕ ਬੁਲਾਰੇ ਨੇ ਦੱਸਿਆ ਕਿ ਲਾਰੀ 205 ਸੂਰ ਲਿਜਾ ਰਹੀ ਸੀ ਪਰ ਇਸ ਚੌਕ 'ਚ ਉਹ ਪਲਟ ਗਈ। ਇਸ ਹਾਦਸੇ 'ਚ ਸਿਰਫ 23 ਸੂਰ ਬਚੇ।
ਸੂਤਰ ਨੇ ਦੱਸਿਆ ਕਿ ਬਾਕੀ ਗੰਭੀਰ ਜ਼ਖਮੀ ਸੂਰਾਂ ਨੂੰ ਵੀ ਡਾਕਟਰਾਂ ਨੇ ਮਾਰ ਦਿੱਤਾ। ਹਾਦਸੇ 'ਚ ਲਾਰੀ ਦਾ ਚਾਲਕ ਵੀ ਮਾਮੂਲੀ ਜ਼ਖਮੀ ਹੋਇਆ ਹੈ। ਇਕ ਸਥਾਨਕ ਪੱਤਰਕਾਰ ਏਜੰਸੀ ਮੁਤਾਬਕ ਹਾਦਸੇ 'ਚ ਪਸ਼ੂਆਂ ਨੂੰ ਲੋਅਰੇ ਦੇ ਇਕ ਬੁੱਚੜਖਾਨੇ ਲਿਜਾਇਆ ਦਾ ਰਿਹਾ ਸੀ।