ਅਫਗਾਨਿਸਤਾਨ : ਹਵਾਈ ਹਮਲੇ ''ਚ 18 ਅੱਤਵਾਦੀ ਢੇਰ

Wednesday, Aug 21, 2019 - 01:31 PM (IST)

ਅਫਗਾਨਿਸਤਾਨ : ਹਵਾਈ ਹਮਲੇ ''ਚ 18 ਅੱਤਵਾਦੀ ਢੇਰ

ਤਾਲੁਕਾਨ— ਅਫਗਾਨਿਸਤਾਨ ਦੇ ਉੱਤਰੀ ਸੂਬੇ ਤਖਾਰ ਦੇ ਈਸ਼ਕਾਮਿਸ਼ ਜ਼ਿਲੇ 'ਚ ਤਾਲਿਬਾਨ ਦੇ ਟਿਕਾਣਿਆਂ 'ਤੇ ਕੀਤੇ ਗਏ ਹਵਾਈ ਹਮਲਿਆਂ 'ਚ 18 ਅੱਤਵਾਦੀ ਮਾਰੇ ਗਏ ਅਤੇ ਹੋਰ 10 ਜ਼ਖਮੀ ਹੋ ਗਏ। ਸੂਬਾ ਗਵਰਨਰ ਦੇ ਬੁਲਾਰੇ ਮੁਹੰਮਦ ਜਵਾਦ ਹਜਾਰੀ ਨੇ ਬੁੱਧਵਾਰ ਨੂੰ ਦੱਸਿਆ ਕਿ ਹਵਾਈ ਹਮਲੇ ਮੰਗਲਵਾਰ ਦੀ ਦੇਰ ਰਾਤ ਨੂੰ ਕੀਤੇ ਗਏ, ਜਿਨ੍ਹਾਂ 'ਚ 18 ਅੱਤਵਾਦੀ ਮਾਰੇ ਗਏ। 

ਹਜਾਰੀ ਨੇ ਕਿਹਾ ਕਿ ਸੁਰੱਖਿਆ ਫੌਜ ਅੱਤਵਾਦੀਆਂ ਦੇ ਸਫਾਏ ਲਈ ਜ਼ਮੀਨੀ ਅਤੇ ਹਵਾਈ ਹਮਲੇ ਜਾਰੀ ਰੱਖੇਗੀ। ਉਨ੍ਹਾਂ ਕਿਹਾ ਕਿ ਸੁਰੱਖਿਆ ਫੌਜ ਨੇ ਹੁਣ ਤਕ ਅਸ਼ਾਂਤ ਜ਼ਿਲੇ ਦੇ ਕਈ ਪਿੰਡਾਂ ਨੂੰ ਅੱਤਵਾਦੀਆਂ ਤੋਂ ਖਾਲੀ ਕਰਵਾ ਲਿਆ ਹੈ। ਇਸ ਹਮਲੇ ਨੂੰ ਲੈ ਕੇ ਤਾਲਿਬਾਨ ਅੱਤਵਾਦੀਆਂ ਨੇ ਅਜੇ ਤਕ ਕੋਈ ਪ੍ਰਤੀਕਿਰਿਆ ਨਹੀਂ ਪ੍ਰਗਟਾਈ।


Related News