ਪਾਕਿਸਤਾਨ: ਬੱਸ ਹਾਦਸੇ ’ਚ 18 ਲੋਕਾਂ ਦੀ ਮੌਤ, 30 ਜ਼ਖ਼ਮੀ

Friday, Jun 11, 2021 - 11:51 AM (IST)

ਪਾਕਿਸਤਾਨ: ਬੱਸ ਹਾਦਸੇ ’ਚ 18 ਲੋਕਾਂ ਦੀ ਮੌਤ, 30 ਜ਼ਖ਼ਮੀ

ਕਰਾਚੀ (ਭਾਸ਼ਾ) : ਪਾਕਿਸਤਾਨ ਦੇ ਬਲੂਚਿਸਤਾਨ ਸੂਬੇ ਵਿਚ ਤੇਜ਼ ਰਫ਼ਤਾਰ ਨਾਲ ਜਾ ਰਹੀ ਬੱਸ ਦੇ ਪਲਟਣ ਕਾਰਨ 18 ਲੋਕਾਂ ਦੀ ਮੌਤ ਹੋ ਗਈ ਅਤੇ 30 ਹੋਰ ਲੋਕ ਜ਼ਖ਼ਮੀ ਹੋ ਗਏ। ‘ਜਿਓ ਨਿਊਜ਼ੀ’ ਮੁਤਾਬਕ ਬੱਸ ਵਾਧ ਤੋਂ ਦਾਦੂ ਵੱਲ ਜਾ ਰਹੀ ਸੀ ਅਤੇ ਇਹ ਘਟਨਾ ਸੂਬੇ ਦੇ ਖੁਜਦਾਰ ਜ਼ਿਲ੍ਹੇ ਦੇ ਖੋਰੀ ਵਿਚ ਵਾਪਰੀ। ਮੌਕੇ ’ਤੇ ਹੀ 15 ਲੋਕਾਂ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ: ਚੀਨੀ ਯੂਨੀਵਰਿਸਟੀ ਨੇ ਵਿਦਿਆਰਥੀਆਂ ਨੂੰ ਲੁਭਾਉਣ ਲਈ ਦਿੱਤਾ ਸਰੀਰਕ ਸਬੰਧ ਬਣਾਉਣ ਦਾ ਆਫ਼ਰ

ਘਟਨਾ ਦੇ ਬਾਅਦ ਬਚਾਅ ਕਰਮੀ ਘਟਨਾ ਸਥਾਨ ’ਤੇ ਪੁੱਜੇ ਅਤੇ ਬਚਾਅ ਮੁਹਿੰਮ ਸ਼ੁਰੂ ਕੀਤੀ। ਜ਼ਖ਼ਮੀਆਂ ਨੂੰ ਟੀਚਿੰਗ ਹਸਪਤਾਲ ਖੁਜਦਾਰ ਲਿਜਾਇਆ ਗਿਆ, ਜਿੱਥੇ 3 ਹੋਰ ਲੋਕਾਂ ਦੀ ਮੌਤ ਹੋ ਗਈ। ਜ਼ਖ਼ਮੀਆਂ ਵਿਚ ਕੁੱਝ ਲੋਕਾਂ ਦੀ ਹਾਲਤ ਗੰਭੀਰ ਹੈ। ਯਾਤਰੀ ਬੱਸ ਦੇ ਤੇਜ਼ ਰਫ਼ਤਾਰ ਨਾਲ ਚੱਲਣ ਦੌਰਾਨ ਡਰਾਈਵਰ ਵਾਹਨ ’ਤੇ ਆਪਣਾ ਸੰਤੁਲਨ ਨਹੀਂ ਰੱਖ ਸਕਿਆ ਅਤੇ ਇਸ ਕਾਰਨ ਇਹ ਹਾਦਸਾ ਵਾਪਰ ਗਿਆ।

ਇਹ ਵੀ ਪੜ੍ਹੋ: 14.4 ਖਰਬ ਡਾਲਰ ਦੀ ਅਰਥਵਿਵਸਥਾ ਨਾ ਡੁੱਬ ਜਾਵੇ, ਇਸ ਲਈ ਕੋਰੋਨਾ ਦੇ ਅੰਕੜੇ ਲੁਕੋ ਰਿਹੈ ਚੀਨ!


author

cherry

Content Editor

Related News