ਤਿੰਨ ਸਾਲ ਲਈ ਸੰਯੁਕਤ ਰਾਸ਼ਟਰ ECOSOC ਦੇ ਮੈਂਬਰ ਚੁਣੇ ਗਏ 17 ਦੇਸ਼

Saturday, Jun 11, 2022 - 03:36 PM (IST)

ਤਿੰਨ ਸਾਲ ਲਈ ਸੰਯੁਕਤ ਰਾਸ਼ਟਰ ECOSOC ਦੇ ਮੈਂਬਰ ਚੁਣੇ ਗਏ 17 ਦੇਸ਼

ਇੰਟਰਨੈਸ਼ਨਲ ਡੈਸਕ : ਸੰਯੁਕਤ ਰਾਸ਼ਟਰ ਦੀ ਆਰਥਿਕ ਅਤੇ ਸਮਾਜਿਕ ਪ੍ਰੀਸ਼ਦ (ECOSOC) ਲਈ 17 ਦੇਸ਼ਾਂ ਦੀ ਚੋਣ ਕੀਤੀ ਗਈ ਹੈ। ਸ਼ੁੱਕਰਵਾਰ ਨੂੰ ਚੁਣੇ ਗਏ ਇਨ੍ਹਾਂ ਦੇਸ਼ਾਂ ਦਾ ਕਾਰਜਕਾਲ ਤਿੰਨ ਸਾਲ ਦਾ ਹੋਵੇਗਾ। ੲੀ. ਸੀ. ਓ. ਅੈੱਸ. ਓ. ਸੀ. ਸੰਯੁਕਤ ਰਾਸ਼ਟਰ ਦੀਆਂ ਏਜੰਸੀਆਂ ਦੇ ਆਰਥਿਕ ਅਤੇ ਸਮਾਜਿਕ ਕੰਮਾਂ ਅਤੇ ਫੰਡਾਂ ਲਈ ਤਾਲਮੇਲ ਕਰਨ ਵਾਲੀ ਸੰਸਥਾ ਹੈ। ਇਨ੍ਹਾਂ ਦੇਸ਼ਾਂ ਨੂੰ ਸੰਯੁਕਤ ਰਾਸ਼ਟਰ ਮਹਾਸਭਾ ’ਚ ਮੌਜੂਦ ਮੈਂਬਰ ਦੇਸ਼ਾਂ ਦੇ ਦੋ-ਤਿਹਾਈ ਬਹੁਮਤ ਦੇ ਨਾਲ ਗੁਪਤ ਵੋਟਿੰਗ ਨਾਲ ਚੁਣਿਆ ਗਿਆ।

ਇਹ ਵੀ ਪੜ੍ਹੋ : ਅਫ਼ਗਾਨਿਸਤਾਨ ’ਚ ਜ਼ਬਰਦਸਤ ਬੰਬ ਧਮਾਕਾ, 6 ਲੋਕਾਂ ਦੀ ਮੌਤ

ECOSOC ਲਈ ਜਿਨ੍ਹਾਂ ਦੇਸ਼ਾਂ ਦੀ ਚੋਣ ਕੀਤੀ ਗਈ ਹੈ, ਉਨ੍ਹਾਂ ਅਫ਼ਰੀਕੀ ਦੇਸ਼ਾਂ ਤੋਂ ਬੋਤਸਵਾਨਾ, ਕੇਪ ਵਡਰਰੇ, ਕੈਮਰੂਨ, ਇਕਵੇਟੋਰੀਅਲ ਗਿਨੀ, ਏਸ਼ੀਆ-ਪ੍ਰਸ਼ਾਂਤ ਦੇਸ਼ਾਂ ਤੋਂ ਚੀਨ, ਲਾਓਸ, ਕਤਰ, ਦੱਖਣੀ ਕੋਰੀਆ, ਲੈਟਿਨ ਅਮਰੀਕਾ ਅਤੇ ਕੈਰੇਬੀਅਨ ਦੇਸ਼ਾਂ ਤੋਂ ਬ੍ਰਾਜ਼ੀਲ, ਕੋਲੰਬੀਆ, ਕੋਸਟਾਰਿਕਾ, ਪੱਛਮੀ ਯੂਰਪੀਅਨ ਤੇ ਹੋਰ ਦੇਸ਼ਾਂ ਤੋਂ ਡੈੱਨਮਾਰਕ, ਯੂਨਾਨ, ਨਿਊਜ਼ੀਲੈਂਡ, ਸਵੀਡਨ, ਪੂਰਬੀ ਯੂਰਪੀਅਨ ਦੇਸ਼ਾਂ ਤੋਂ ਸਲੋਵਾਕੀਆ ਅਤੇ ਸਲੋਵੇਨੀਆ ਸ਼ਾਮਲ ਹਨ। ਇਨ੍ਹਾਂ ਦੇਸ਼ਾਂ ਦਾ ਕਾਰਜਕਾਲ 1 ਜਨਵਰੀ 2023 ਤੋਂ ਸ਼ੁਰੂ ਹੋਵੇਗਾ ਅਤੇ ਤਿੰਨ ਸਾਲ ਤੱਕ ਰਹੇਗਾ।


author

Manoj

Content Editor

Related News