ਕਜ਼ਾਖਸਤਾਨ ''ਚ ਇਕ ਦਿਨ ਵਿਚ ਕੋਰੋਨਾ ਦੇ 1,685 ਮਾਮਲੇ ਆਏ ਸਾਹਮਣੇ

Wednesday, Jul 22, 2020 - 01:00 PM (IST)

ਕਜ਼ਾਖਸਤਾਨ ''ਚ ਇਕ ਦਿਨ ਵਿਚ ਕੋਰੋਨਾ ਦੇ 1,685 ਮਾਮਲੇ ਆਏ ਸਾਹਮਣੇ

ਅਲਮਾਟੀ- ਕਜ਼ਾਖਸਤਾਨ ਵਿਚ ਇਕ ਦਿਨ ਵਿਚ ਕੋਰੋਨਾ ਵਾਇਰਸ ਦੇ 1,685 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸੰਕਰਮਤਾਂ ਦੀ ਗਿਣਤੀ ਵੱਧ ਕੇ 75,153 ਪੁੱਜ ਗਈ। 

ਦੇਸ਼ ਵਿਚ ਕੋਰੋਨਾ ਵਾਇਰਸ ਅੰਤਰਵਿਭਾਗੀ ਵਿਭਾਗ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਵਿਭਾਗ ਮੁਤਾਬਕ ਪਿਛਲੇ ਹਫਤੇ ਦੌਰਾਨ ਪ੍ਰਤੀਦਿਨ 1600 ਤੋਂ 1800 ਦੇ ਵਿਚਕਾਰ ਮਾਮਲੇ ਸਾਹਮਣੇ ਆ ਰਹੇ ਸਨ ਜੋ ਕਿ ਸੋਮਵਾਰ ਨੂੰ ਘੱਟ ਕੇ 1,499 ਰਹਿ ਗਏ ਸਨ। ਵਿਭਾਗ ਨੇ ਆਪਣੇ ਟੈਲੀਗ੍ਰਾਮ ਚੈਨਲ 'ਤੇ ਕਿਹਾ, ਅਸੀਂ ਕੋਰੋਨਾ ਵਾਇਰਸ ਤੋਂ ਸੰਕਰਮਿਤ 1,685 ਨਵੇਂ ਮਾਮਲੇ ਦਰਜ ਕੀਤੇ ਹਨ, ਜਿਨ੍ਹਾਂ ਵਿਚੋਂ 942 ਮਾਮਲੇ ਲੱਛਣ ਵਾਲੇ ਤੇ 743 ਬਿਨਾਂ ਲੱਛਣ ਵਾਲੇ ਹਨ। ਦੇਸ਼ ਵਿਚ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ 610 ਹੋ ਗਈ ਹੈ। ਨਵੇਂ ਮਾਮਲਿਆਂ ਵਿਚੋਂ ਅਲਮਾਟੀ ਵਿਚ 241, ਈਸਟ ਕਜ਼ਾਖਸਤਾਨ ਖੇਤਰ ਵਿਚ 238 ਅਤੇ ਨੂਰ-ਸੁਲਤਾਨ ਵਿਚ 213 ਮਾਮਲੇ ਹਨ। 


author

Lalita Mam

Content Editor

Related News