ਮਿਆਂਮਾਰ ''ਚ ਫੌਜ ਦੀ ਗੋਲੀਬਾਰੀ ਕਾਰਨ 160 ਘਰਾਂ ਨੂੰ ਲੱਗੀ ਅੱਗ

Saturday, Oct 30, 2021 - 09:39 PM (IST)

ਬੈਂਕਾਕ-ਸਥਾਨਕ ਮੀਡੀਆ ਅਤੇ ਵਰਕਰਾਂ ਨੇ ਸ਼ਨੀਵਾਰ ਨੂੰ ਦੱਸਿਆ ਕਿ ਉੱਤਰ-ਪੱਛਮੀ ਮਿਆਂਮਾਰ ਦੇ ਇਕ ਕਸਬੇ 'ਚ ਘਟੋ-ਘੱਟ ਦੋ ਚਰਚਾਂ ਸਮੇਤ 160 ਤੋਂ ਜ਼ਿਆਦਾ ਇਮਾਰਤਾਂ ਸਰਕਾਰੀ ਫੌਜੀਆਂ ਦੀ ਗੋਲੀਬਾਰੀ 'ਚ ਲੱਗੀ ਅੱਗ ਕਾਰਨ ਤਬਾਹ ਹੋ ਗਈਆਂ। ਚਿਨ ਸੂਬੇ ਦੇ ਥੰਤਲਾਂਗ ਸ਼ਹਿਰ ਦੇ ਕੁਝ ਹਿੱਸਿਆਂ 'ਚ ਹੋਈ ਇਹ ਬਰਬਾਦੀ ਮਿਆਂਮਾਰ ਦੀ ਫੌਜ-ਸਥਾਪਿਤ ਸਰਕਾਰ ਅਤੇ ਇਸ ਦੇ ਵਿਰੋਧ 'ਚ ਬਲਾਂ ਦਰਮਿਆਨ ਚੱਲ ਰਹੇ ਸੰਘਰਸ਼ 'ਚ ਹੁਣ ਤੱਕ ਦਾ ਸਭ ਤੋਂ ਵੱਡਾ ਨੁਕਸਾਨ ਪ੍ਰਤੀਤ ਹੋ ਰਹੀ ਹੈ। ਫੌਜ ਨੇ ਫਰਵਰੀ 'ਚ ਆਂਗ ਸਾਨ ਸੂ ਚੀ ਦੀ ਚੁਣੀ ਹੋਈ ਸਰਕਾਰ ਤੋਂ ਸੱਤਾ ਖੋਹ ਲਈ ਸੀ ਪਰ ਵਿਆਪਕ ਵਿਰੋਧ ਨੂੰ ਦਬਾਉਣ 'ਚ ਨਾਕਾਮ ਰਹੀ।

ਇਹ ਵੀ ਪੜ੍ਹੋ : ਸੂਡਾਨ 'ਚ ਸੁਰੱਖਿਆ ਬਲਾਂ ਨੇ ਦੋ ਪ੍ਰਦਰਸ਼ਨਕਾਰੀਆਂ ਦਾ ਗੋਲੀ ਮਾਰ ਕੇ ਕੀਤਾ ਕਤਲ : ਡਾਕਟਰਾਂ ਦੀ ਕਮੇਟੀ

ਮਨੁੱਖੀ ਅਧਿਕਾਰ ਸਮੂਹਾਂ ਅਤੇ ਸੰਯੁਕਤ ਰਾਸ਼ਟਰ ਦੇ ਮਾਹਿਰਾਂ ਨੇ ਹਾਲ ਹੀ ਚਿਤਾਵਨੀ ਦਿੱਤੀ ਹੈ ਕਿ ਸਰਕਾਰ ਦੇਸ਼ ਦੇ ਉੱਤਰ-ਪੱਛਮੀ 'ਚ ਇਕ ਵੱਡੇ ਹਮਲੇ ਦੀ ਯੋਜਨਾ ਬਣਾ ਰਹੀ ਹੈ ਜਿਸ 'ਚ ਚਿਨ ਸੂਬੇ ਦੇ ਨਾਲ ਹੀ ਮੈਗਵੇ ਅਤੇ ਸਾਗਿੰਗ ਦੇ ਖੇਤਰ ਵੀ ਸ਼ਾਮਲ ਹਨ। ਬੀਹੜ ਦੇ ਇਸ ਇਲਾਕੇ ਦੇ ਨਿਵਾਸੀਆਂ ਨੂੰ ਉਨ੍ਹਾਂ ਦੇ ਲੜਨ ਦੀ ਭਾਵਨਾ ਲਈ ਜਾਣਿਆ ਜਾਂਦਾ ਹੈ ਅਤੇ ਉਨ੍ਹਾਂ ਨੇ ਹਲਕੇ ਹਥਿਆਰਾਂ, ਸ਼ਿਕਾਰ 'ਚ ਇਸਤੇਮਾਲ ਹੋਣ ਵਾਲੀਆਂ ਬੰਦੂਕਾਂ ਅਤੇ ਘਰੇਲੂ ਹਥਿਆਰਾਂ ਰਾਹੀਂ ਫੌਜੀ ਸ਼ਾਸਨ ਦਾ ਸਖਤ ਮੁਕਾਬਲਾ ਕੀਤਾ ਹੈ। ਖ਼ਬਰਾਂ ਮੁਤਾਬਕ, ਅੱਗ ਸ਼ੁੱਕਰਵਾਰ ਤੜਕੇ ਸ਼ੁਰੂ ਹੋਈ ਅਤੇ ਰਾਤ ਤੱਕ ਇਸ 'ਤੇ ਕਾਬੂ ਨਹੀਂ ਪਾਇਆ ਜਾ ਸਕਿਆ ਹਾਲਾਂਕਿ ਇਸ 'ਚ ਕਿਸੇ ਦੇ ਜਾਨੀ ਨੁਕਸਾਨ ਦੀ ਤੁਰੰਤ ਕੋਈ ਖਬਰ ਨਹੀਂ ਹੈ।

ਇਹ ਵੀ ਪੜ੍ਹੋ : ਬ੍ਰਿਟੇਨ ਨੇ ਸੰਵੇਦਨਸ਼ੀਲ ਸਮੂਹਾਂ ਲਈ ਦੂਜੀ ਤੇ ਬੂਸਟਰ ਖੁਰਾਕਾਂ ਵਿਚਕਾਰਲੀ ਮਿਆਦ ਨੂੰ ਕੀਤਾ ਘੱਟ

ਮਨੁੱਖੀ ਸਹਾਇਤਾ ਏਜੰਸੀ ਨੇ ਕਿਹਾ ਕਿ ਉਸ ਦਾ ਦਫ਼ਤਰ ਉਨ੍ਹਾਂ ਇਮਾਰਤਾਂ 'ਚੋਂ ਇਕ ਸੀ ਜਿਨ੍ਹਾਂ ਨੂੰ ਜਾਣਬੁੱਝ ਕੇ ਅੱਗ ਲੱਗਾ ਦਿੱਤੀ ਗਈ ਸੀ। ਏਜੰਸੀ ਨੇ ਕਿਹਾ ਕਿ ਇਸ ਹਿੰਸਾ 'ਚ ਹੋਈ ਤਬਾਹੀ ਪੂਰੀ ਤਰ੍ਹਾਂ ਨਾਲ ਬੇਮਤਲਬ ਹੈ। ਇਸ ਨੇ ਨਾ ਸਿਰਫ ਸਾਡੇ ਇਕ ਦਫ਼ਤਰ ਨੂੰ ਨੁਕਸਾਨ ਪਹੁੰਚਾਇਆ ਹੈ ਸਗੋਂ ਪੂਰੇ ਸ਼ਹਿਰ ਅਤੇ ਹਜ਼ਾਰਾਂ ਪਰਿਵਾਰਾਂ ਅਤੇ ਬੱਚਿਆਂ ਦੇ ਘਰਾਂ ਨੂੰ ਤਬਾਹ ਕਰਨ ਦਾ ਜੋਖਮ ਵੀ ਖੜ੍ਹਾ ਕੀਤਾ ਹੈ। ਪੂਰਬ 'ਚ ਸਰਕਾਰੀ ਫੌਜੀਆਂ ਦੇ ਹਮਲਿਆਂ ਦੇ ਮੱਦੇਨਜ਼ਰ ਥੰਤਲਾਂਗ ਪਹਿਲੇ ਹੀ ਕਾਫੀ ਹੱਦ ਤੱਕ ਖਾਲ੍ਹੀ ਹੋ ਚੁੱਕਿਆ ਹੈ। ਇਸ ਤੋਂ ਪਹਿਲਾਂ 18 ਸਤੰਬਰ ਨੂੰ ਇਕ ਹੋਰ ਗੋਲੀਬਾਰੀ ਨਾਲ ਅੱਗ ਲੱਗਣ ਨਾਲ ਡੇਢ ਦਰਜਨ ਹੋਰ ਘਰ ਅਤੇ ਇਕ ਹੋਟਲ ਤਬਾਹ ਹੋ ਗਿਆ ਸੀ। ਇਨ੍ਹਾਂ ਹੀ ਨਹੀਂ, ਅੱਗ ਬੁਝਾਉਣ 'ਚ ਮਦਦ ਦੀ ਕੋਸ਼ਿਸ਼ ਕਰਨ 'ਤੇ ਇਕ ਪਾਦਰੀ ਨੂੰ ਗੋਲੀ ਵੀ ਮਾਰ ਦਿੱਤੀ ਗਈ ਸੀ। ਇਸ ਤੋਂ ਬਾਅਦ 10,000 ਤੋਂ ਜ਼ਿਆਦਾ ਨਿਵਾਸੀ ਸ਼ਹਿਰ 'ਚੋਂ ਭੱਜ ਗਏ, ਕੁਝ ਅਸਥਾਈ ਰੂਪ ਨਾਲ ਨੇੜਲ਼ੇ ਪਿੰਡਾਂ 'ਚ ਰਹਿ ਰਹੇ ਸਨ ਅਤੇ ਕਈ ਭਾਰਤ ਦੇ ਮਿਜ਼ੋਰਮ ਸੂਬੇ 'ਚ ਸਰਹੱਦ ਪਾਰ ਪਨਾਹ ਲੈਣ ਦੀ ਭਾਲ 'ਚ ਸਨ।

ਇਹ ਵੀ ਪੜ੍ਹੋ : ਲੁਧਿਆਣਾ : ਜੁਆਇੰਟ ਕਮਿਸ਼ਨਰ ਵੱਲੋਂ ਦੀਵਾਲੀ ਸਣੇ ਇਨ੍ਹਾਂ ਤਿਉਹਾਰਾਂ ਮੌਕੇ ਪਟਾਕੇ ਚਲਾਉਣ ਦਾ ਸਮਾਂ ਨਿਰਧਾਰਿਤ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Karan Kumar

Content Editor

Related News