ਕੈਮਰੂਨ ਦੀ ਰਾਜਧਾਨੀ 'ਚ ਨਾਈਟ ਕਲੱਬ 'ਚ ਅੱਗ ਲੱਗਣ ਕਾਰਨ 17 ਲੋਕਾਂ ਦੀ ਹੋਈ ਮੌਤ

Monday, Jan 24, 2022 - 02:05 AM (IST)

ਯਾਊਂਦੇ-ਕੈਮਰੂਨ ਦੀ ਰਾਜਧਾਨੀ ਧਾਊਂਦੇ 'ਚ ਇਕ ਮਸ਼ਹੂਰ ਨਾਈਟ ਕਲੱਬ 'ਚ ਅੱਗ ਲੱਗ ਗਈ ਜਿਸ ਨਾਲ ਧਮਾਕਾ ਹੋਣ ਕਾਰਨ ਘਟੋ-ਘੱਟ 17 ਲੋਕਾਂ ਦੀ ਮੌਤ ਹੋ ਗਈ। ਸਰਕਾਰੀ ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਤ੍ਰਾਸਦੀ ਅਜਿਹੇ ਸਮੇਂ ਹੋਈ ਜਦ ਦੇਸ਼ ਮਹੀਨੇ ਭਰ ਚੱਲਣ ਵਾਲੇ 'ਅਫਰੀਕਨ ਫੁੱਟਬਾਲ ਕੱਫ ਆਫ ਨੈਸ਼ੰਸ ਟੂਰਨਾਮੈਂਟ' ਦੀ ਮੇਜ਼ਬਾਨੀ ਕਰ ਰਿਹਾ ਹੈ ਜਿਸ 'ਚ ਟਾਪੂ ਦੇ ਹਜ਼ਾਰਾਂ ਫੁੱਟਬਾਲ ਖਿਡਾਰੀ, ਪ੍ਰਸ਼ੰਸਕ ਅਤੇ ਅਧਿਕਾਰੀ ਹਿੱਸਾ ਲੈ ਰਹੇ ਹਨ।

ਇਹ ਵੀ ਪੜ੍ਹੋ : ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਹੋਇਆ ਓਮੀਕ੍ਰੋਨ, ਕੁਝ ਦਿਨ ਰਹਿਣਗੇ ICU 'ਚ

ਸਰਕਾਰ ਦੇ ਬੁਲਾਰੇ ਰੇਨੇ ਇਮੈਨੁਏਲ ਸਾਦੀ ਨੇ ਕਿਹਾ ਕਿ ਮ੍ਰਿਤਕਾਂ ਅਤੇ ਜ਼ਖਮੀਆਂ ਦੇ ਨਾਂ ਅਤੇ ਨਾਗਰਿਕਤਾ ਦੀ ਜਾਣਕਾਰੀ ਲਈ ਅਜੇ ਜਾਂਚ ਚੱਲ ਰਹੀ ਹੈ। ਅਧਿਕਾਰੀਆਂ ਨੇ ਕਿਹਾ ਕਿ ਅੱਗ ਰਾਜਧਾਨੀ ਦੇ ਗੁਆਂਢ 'ਚ ਸਥਿਤ ਬੈਸਤੋਸ ਦੇ ਨਾਈਟ ਕਲੱਬ ਤੋਂ ਸ਼ੁਰੂ ਹੋਈ ਅਤੇ ਉਸ ਸਥਾਨ ਤੱਕ ਪਹੁੰਚ ਗਈ ਜਿਥੇ ਰਸੋਈ ਗੈਸ ਰੱਖੀ ਸੀ। ਸਰਕਾਰ ਵੱਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਜ਼ਖਮੀਆਂ ਨੂੰ ਯਾਊਂਦੇ ਦੇ ਇਕ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਕੈਮਰੂਨ ਦੇ ਰਾਸ਼ਟਰਪਤੀ ਪਾਲ ਬਿਆ ਨੇ ਇਕ ਬਿਆਨ 'ਚ ਦਿਲਾਸਾ ਜ਼ਾਹਰ ਕੀਤਾ ਅਤੇ ਖਿਡਾਰੀਆਂ ਨੂੰ ਉਨ੍ਹਾਂ ਦੀ ਸੁਰੱਖਿਆ ਦੇ ਪ੍ਰਤੀ ਭਰੋਸਾ ਦਿੱਤਾ।

ਇਹ ਵੀ ਪੜ੍ਹੋ : ਅੱਤਵਾਦੀ ਪੰਜਵੜ ਦੇ ਪੁੱਤਰ ਦਾ ਜਰਮਨੀ ਦੇ ਇਕ ਗੁਰਦੁਆਰੇ 'ਚ ਹੋਇਆ ਵਿਆਹ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Karan Kumar

Content Editor

Related News