ਮੈਕਸੀਕੋ ''ਚ ਇਲਾਕਾ ਕਬਜ਼ਾਉਣ ਨੂੰ ਲੈ ਕੇ ਗੈਂਗਵਾਰ, 16 ਲੋਕਾਂ ਦੀ ਹੋਈ ਮੌਤ

Friday, Oct 25, 2024 - 03:21 PM (IST)

ਮੈਕਸੀਕੋ ''ਚ ਇਲਾਕਾ ਕਬਜ਼ਾਉਣ ਨੂੰ ਲੈ ਕੇ ਗੈਂਗਵਾਰ, 16 ਲੋਕਾਂ ਦੀ ਹੋਈ ਮੌਤ

ਮੈਕਸੀਕੋ ਸਿਟੀ : ਮੈਕਸੀਕੋ ਦੇ ਗੁਏਰੇਰੋ ਸੂਬੇ 'ਚ ਗੈਂਗਵਾਰ 'ਚ 16 ਲੋਕਾਂ ਦੀ ਮੌਤ ਦੀ ਖਬਰ ਹੈ| ਵੀਰਵਾਰ ਨੂੰ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਵਸਨੀਕਾਂ ਦੀਆਂ ਪੋਸਟਾਂ ਦੇ ਅਨੁਸਾਰ, ਹਥਿਆਰਬੰਦ ਵਿਅਕਤੀਆਂ ਦਾ ਇੱਕ ਸਮੂਹ ਸਥਾਨਕ ਸਮੇਂ ਅਨੁਸਾਰ ਸਵੇਰੇ 4 ਵਜੇ ਕਈ ਵਾਹਨਾਂ 'ਚ ਟੇਕਪਾਨ ਡੀ ਗਲੇਆਨਾ ਦੀ ਨਗਰਪਾਲਿਕਾ 'ਚ ਦਾਖਲ ਹੋਇਆ ਤੇ ਕਸਬੇ ਨੂੰ ਆਪਣੇ ਕਬਜ਼ੇ 'ਚ ਲੈਣ ਦੀ ਕੋਸ਼ਿਸ਼ ਕੀਤੀ ਤੇ ਦੋ ਗੁੱਟਾਂ ਵਿਚਾਲੇ ਟਕਰਾਅ ਸ਼ੁਰੂ ਹੋ ਗਿਆ।

ਸਿਨਹੂਆ ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ ਮੈਕਸੀਕੋ ਦੇ ਰੱਖਿਆ ਮੰਤਰਾਲੇ ਨੇ ਇਕ ਬਿਆਨ 'ਚ ਕਿਹਾ ਕਿ ਹਮਲੇ 'ਚ ਬਾਅਦ 'ਚ ਦੋ ਅਧਿਕਾਰੀ ਮਾਰੇ ਗਏ ਅਤੇ ਚਾਰ ਹੋਰ ਜ਼ਖਮੀ ਹੋ ਗਏ। ਅਪਰਾਧ ਸਮੂਹਾਂ ਦੇ 14 ਮੈਂਬਰ ਸੰਭਾਵਤ ਤੌਰ 'ਤੇ ਮਾਰੇ ਗਏ ਸਨ ਤੇ 11 ਹੋਰ ਗ੍ਰਿਫਤਾਰ ਕੀਤੇ ਗਏ ਹਨ। ਇਸ ਤੋਂ ਪਹਿਲਾਂ 22 ਫਰਵਰੀ ਨੂੰ ਮੈਕਸੀਕੋ ਦੇ ਦੱਖਣੀ ਸੂਬੇ ਗੁਆਰੇਰੋ 'ਚ ਅਪਰਾਧੀ ਗਿਰੋਹਾਂ ਵਿਚਾਲੇ ਹੋਏ ਟਕਰਾਅ 'ਚ 12 ਲੋਕ ਮਾਰੇ ਗਏ ਸਨ।


author

Baljit Singh

Content Editor

Related News