ਇਟਲੀ ਭਰ ਤੋਂ ਫੁੱਟਬਾਲ ਦੀਆਂ 16 ਟੀਮਾਂ ਨੇ ਲਾਈਆਂ ਪਿੜ ’ਚ ਰੌਣਕਾਂ, ਫਾਬਰੀਕੋ ਦੀ ਟੀਮ ਰਹੀ ਜੇਤੂ

Monday, Jul 10, 2023 - 05:18 PM (IST)

ਇਟਲੀ ਭਰ ਤੋਂ ਫੁੱਟਬਾਲ ਦੀਆਂ 16 ਟੀਮਾਂ ਨੇ ਲਾਈਆਂ ਪਿੜ ’ਚ ਰੌਣਕਾਂ, ਫਾਬਰੀਕੋ ਦੀ ਟੀਮ ਰਹੀ ਜੇਤੂ

ਰੋਮ (ਦਲਵੀਰ ਕੈਂਥ,ਟੇਕ ਚੰਦ): ਇਟਲੀ ਦੇ ਐਫ਼ ਸੀ ਵੀਆਦਾਨਾ ਸਪੋਰਟਸ ਕਲੱਬ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪ੍ਰਸਿੱਧ ਫੁੱਟਬਾਲ ਖਿਡਾਰੀ ਗੁਰੀ ਦੀ ਯਾਦ ਵਿੱਚ ਜ਼ਿਲ੍ਹਾ ਪਿਚੈਂਸਾ ਦੇ ਸਰਮਾਤੋਂ ਵਿਖੇ 8ਵਾਂ ਦੋ ਰੋਜ਼ਾ ਵਿਸ਼ਾਲ ਫੁੱਟਬਾਲ ਟੂਰਨਾਮੈਂਟ ਕੱਪ ਐਸ਼ ਆਰ ਏਂਲ ਕੰਪਨੀ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਟੂਰਨਾਮੈਂਟ ਵਿੱਚ 16 ਟੀਮਾਂ ਨੇ ਭਾਗ ਲਿਆ। ਜਿਨ੍ਹਾਂ ਵਿਚੋਂ ਸੈਮੀਫਾਇਨਲ ਮੁਕਾਬਲੇ ਆਸੋਲਾਂ ਦਾ ਮੁਕਾਬਲਾ ਫਾਬਰੀਕੋ ਅਤੇ ਬੈਰਗਾਮੋ ਦਾ ਮੁਕਾਬਲਾ ਵਿਚੈਸਾਂ ਦੀਆਂ ਟੀਮਾਂ ਵਿਚਕਾਰ ਹੋਇਆ। ਜਿਨ੍ਹਾਂ ਵਿੱਚੋਂ ਫਾਈਨਲ ਮੁਕਾਬਲਾ ਫਾਬਰੀਕੋ ਤੇ ਵਿਚੈਸਾਂ ਦੀਆ ਟੀਮਾਂ ਵਿਚਕਾਰ ਹੋਇਆ। ਫਾਈਨਲ ਮੈਚ ਵਿੱਚ ਪਹੁੰਚੀਆਂ ਟੀਮਾਂ ਨੇ ਬਹੁਤ ਵਧੀਆ ਪਾਰੀ ਖੇਡੀ ਅਤੇ ਫਾਬਰੀਕੋ ਦੀ ਟੀਮ ਨੇ ਵਿਚੈਂਸੇ ਦੀ ਟੀਮ ਨੂੰ ਮਾਤ ਦਿੰਦੇ ਹੋਏ ਇਸ ਟੂਰਨਾਮੈਂਟ 'ਤੇ ਆਪਣਾ ਕਬਜਾ ਕੀਤਾ ਅਤੇ ਜਿੱਤ ਪ੍ਰਾਪਤ ਕੀਤੀ। 

PunjabKesari

PunjabKesari

ਇਸ ਮੌਕੇ ਜਿੱਤੀ ਹੋਈ ਟੀਮ ਨੂੰ ਪ੍ਰੰਬਧਕਾਂ ਵਲੋਂ ਟਰੌਫੀ ਅਤੇ ਨਕਦ ਰਾਸ਼ੀ ਦੇ ਕੇ ਸਨਮਾਨ ਕੀਤਾ ਗਿਆ ਅਤੇ ਦੂਜੇ ਨੰਬਰ 'ਤੇ ਰਹਿਣ ਵਾਲੀ ਟੀਮ ਨੂੰ ਵੀ ਟਰੌਫੀ ਅਤੇ ਨਕਦ ਰਾਸ਼ੀ ਦੇ ਕੇ ਸਨਮਾਨ ਕੀਤਾ ਗਿਆ। ਦੂਜੇ ਪਾਸੇ ਇਸ ਟੂਰਨਾਮੈਂਟ ਵਿਚ ਛੋਟੇ ਬੱਚਿਆਂ ਦਾ ਸ਼ੋਅ ਮੈਚ ਕਰਵਾਇਆ ਗਿਆ, ਜੋ ਵੀਆਦਾਨਾ ਕਲੱਬ ਅਤੇ ਗੁਰੂ ਨਾਨਕ ਦਰਬਾਰ ਕਸਤਲਫਰਾਂਕੋ (ਮੋਦਨਾ) ਦੇ ਗੁਰੂ ਹਰ ਰਾਇ ਸਪੋਰਟਸ ਕਲੱਬ ਬੱਚਿਆਂ ਦੇ ਕਲੱਬ ਦਰਮਿਆਨ ਹੋਇਆ। ਜਿਸ ਵਿੱਚ 8 ਤੋਂ 14 ਸਾਲ ਦੇ ਬੱਚਿਆਂ ਵਲੋਂ ਭਾਗ ਲਿਆ ਗਿਆ। ਇਸ ਮੁਕਾਬਲੇ ਨੂੰ ਵੀਆਦਾਨਾ ਦੇ ਬੱਚਿਆਂ ਵਲੋਂ 2-1 ਨਾਲ ਜਿੱਤ ਲਿਆ ਗਿਆ। ਇਨ੍ਹਾਂ ਮੈਚਾਂ ਵਿੱਚ ਵਧੀਆ ਪ੍ਰਦਰਸ਼ਨ ਦਿਖਾਉਣ ਵਾਲੇ ਖਿਡਾਰੀਆਂ ਵਿਚੋਂ ਬੈਸਟ ਪਲੇਅਰ, ਬੈਸਟ ਗੋਲ ਕੀਪਰ, ਬੈਸਟ ਕੋਚ ਨੂੰ ਵੀ ਵਿਸ਼ੇਸ਼ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ। 

PunjabKesari

ਪੜ੍ਹੋ ਇਹ ਅਹਿਮ ਖ਼ਬਰ-ਮਾਣ ਦੀ ਗੱਲ, ਅਮਰੀਕਾ ਦੀ ਰਾਜਧਾਨੀ 'ਚ ਪੜ੍ਹਾਇਆ ਜਾਵੇਗਾ 'ਸਿੱਖ ਧਰਮ' 

ਫਾਈਨਲ ਮੈਂਚ ਵਿੱਚ ਗੋਲ ਕਰਨ ਵਾਲੇ ਖਿਡਾਰੀ ਨੂੰ ਛੇ ਸੌ ਯੂਰੋ ਦਾ ਵਿਸ਼ੇਸ਼ ਸਨਮਾਨ ਦਿੱਤਾ ਗਿਆ। ਇਸ ਟੂਰਨਾਮੈਂਟ ਵਿੱਚ ਭਾਗ ਲੈਣ ਵਾਲੀਆਂ ਸਾਰੀਆਂ ਟੀਮਾਂ ਨੂੰ ਵੀ ਸਨਮਾਨ ਚਿੰਨ੍ਹ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ. ਜਗਵੰਤ ਸਿੰਘ ਸਿੰਘ ਲਹਿਰਾ ਸ਼੍ਰੋਮਣੀ ਅਕਾਲੀ ਦਲ ਦਾ ਘੜੀ ਨਾਲ ਵਿਸ਼ੇਸ਼ ਸਨਮਾਨ ਕੀਤਾ ਗਿਆ। ਫਾਈਨਲ ਵਿੱਚ ਜੇਤੂ ਰਹੀ ਟੀਮ ਨੂੰ ਪਹਿਲਾ ਇਨਾਮ ਮੋਹਨ ਸਿੰਘ ਹੈਲਰਾ ਭੁਪਿੰਦਰ ਸਿੰਘ ਕੰਗ, ਬਲਜੀਤ ਸਿੰਘ ਚੀਮਾ ਵੱਲੋਂ ਦਿੱਤਾ ਗਿਆ ਅਤੇ ਦੂਜੇ ਸਥਾਨ 'ਤੇ ਰਹਿਣ ਵਾਲੀ ਟੀਮ ਨੂੰ ਜਸਕਰਨ ਸਿੰਘ ਬਿੱਲਾ ਵੱਲੋਂ ਇਨਾਮ ਦਿੱਤਾ ਗਿਆ। ਇਸ ਟੂਰਨਾਮੈਂਟ ਵਿੱਚ ਗੋਲਡਨ ਸਪੋਸਰ ਤਰਲੋਚਨ ਸਿੰਘ ਹੀਰ, ਜਗਵੰਤ ਸਿੰਘ ਲਹਿਰਾ, ਅੰਜਲੋ ਬਾਰ ਐਂਡ ਰੈਸਟੋਰੈਂਟ, ਮਨਜੀਤ ਈਜੀ ਵੇਂਅ ਪਤੈਂਨਤੇ ਆਦਿ ਹੋਰ ਕਈ ਸੱਜਣਾਂ ਵਲੋਂ ਸਹਿਯੋਗ ਦਿੱਤਾ ਗਿਆ। ਇਸ ਸਾਰੇ ਟੂਰਨਾਮੈਂਟ ਦਾ ਲਾਈਵ ਟੈਲੀਕਾਸਟ ਕਲਤੂਰਾ ਸਿੱਖ ਟੀ ਵੀ 'ਤੇ ਦਿਖਾਇਆ ਗਿਆ। ਅਤੇ ਸਿੱਖ ਧਰਮ ਦਾ ਪ੍ਰਚਾਰ ਕਰ ਰਹੀ ਅਗਾਂਹ ਵਧੂ ਸੰਸਥਾ ਕਲਤੂਰਾ ਸਿੱਖ ਇਟਲੀ ਅਤੇ ਮ੍ਰਿਤਕ ਪਰਿਵਾਰਾਂ ਦੀ ਮਦਦ ਕਰਨ ਵਾਸਤੇ ਹਮੇਸ਼ਾ ਸਾਥ ਦੇਣ ਵਾਲੀ ਸੰਸਥਾ ਹੈਂਡ ਟੂ ਹੈਂਡ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ। ਚਾਹ ਪਕੋੜੇ ਅਤੇ ਲੰਗਰ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਅਤੇ ਟੂਰਨਾਮੈਂਟ ਦੇਖਣ ਆਏ ਸਾਰੇ ਖੇਡ ਪ੍ਰੇਮੀਆਂ ਨੂੰ ਕਮੇਟੀ ਵਲੋਂ ਜੀ ਆਇਆ ਕਿਹਾ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en 

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News