ਅਫਗਾਨਿਸਤਾਨ ਵਿਚ ਹਵਾਈ ਹਮਲੇ ਦੌਰਾਨ 15 ਅੱਤਵਾਦੀ ਢੇਰ

Friday, Dec 06, 2019 - 05:02 PM (IST)

ਅਫਗਾਨਿਸਤਾਨ ਵਿਚ ਹਵਾਈ ਹਮਲੇ ਦੌਰਾਨ 15 ਅੱਤਵਾਦੀ ਢੇਰ

ਕੰਧਾਰ- ਅਫਗਾਨਿਸਤਾਨ ਦੀ ਫੌਜ ਨੇ ਕੰਧਾਰ ਤੇ ਹੇਲਮੰਦ ਸੂਬਿਆਂ ਵਿਚ ਤਾਲਿਬਾਨੀ ਅੱਤਵਾਦੀਆਂ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਹਮਲੇ ਕੀਤੇ, ਜਿਸ ਵਿਚ ਘੱਟ ਤੋਂ ਘੱਟ 15 ਅੱਤਵਾਦੀ ਮਾਰੇ ਗਏ। ਫੌਜ ਨੇ ਸ਼ੁੱਕਰਵਾਰ ਨੂੰ ਇਕ ਬਿਆਨ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ।

ਬਿਆਨ ਦੇ ਮੁਤਾਬਕ ਫੌਜ ਨੇ ਕੰਧਾਰ ਸੂਬੇ ਦੇ ਨੇਸ਼ ਜ਼ਿਲੇ ਵਿਚ ਤਾਲਿਬਾਨੀ ਟਿਕਾਣਿਆਂ 'ਤੇ ਵੀਰਵਾਰ ਦੁਪਹਿਰ ਬਾਅਦ ਹਵਾਈ ਹਮਲੇ ਕੀਤੇ, ਜਿਸ ਵਿਚ 9 ਅੱਤਵਾਦੀ ਮਾਰੇ ਗਏ ਜਦਕਿ ਗੁਆਂਢੀ ਸੂਬੇ ਹੇਲਮੰਦ ਦੇ ਨਿਵਾਰ-ਏ-ਸਰਜ ਜ਼ਿਲੇ ਵਿਚ ਕੀਤੇ ਹਵਾਈ ਹਮਲੇ ਵਿਚ 6 ਹਥਿਆਰਬੰਦ ਲੜਾਕੇ ਮਾਰੇ ਗਏ। ਬਿਆਨ ਮੁਤਾਬਕ ਫੌਜ ਨੇ ਦੇਸ਼ ਵਿਚ ਅੱਤਵਾਦੀਆਂ ਦੇ ਖਿਲਾਫ ਮੁਹਿੰਮ ਚਲਾਈ ਹੋਈ ਹੈ। ਕੰਧਾਰ ਤੇ ਹੇਲਮੰਦ ਸੂਬੇ ਵਿਚ ਸਰਗਮਰ ਤਾਲਿਬਾਨੀ ਅੱਤਵਾਦੀਆਂ ਵਲੋਂ ਅਜੇ ਇਸ ਰਿਪੋਰਟ 'ਤੇ ਕੋਈ ਟਿੱਪਣੀ ਨਹੀਂ ਕੀਤੀ ਗਈ ਹੈ।


author

Baljit Singh

Content Editor

Related News